ਫਾਜ਼ਿਲਕਾ 25 ਜੁਲਾਈ (ਹਿੰ. ਸ.)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਿੱਥੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਹਲਕੇ ਤੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ। ਉੱਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਦਾ ਸਮਾਨ ਵੀ ਵੰਡਿਆ ਜਾ ਰਿਹਾ ਹੈ!
ਇਸੇ ਤਹਿਤ ਹੀ ਫਾਜਲਕਾ ਦੇ ਵਿਧਾਇਕ ਨੇ ਸ਼ੁਕਰਵਾਰ ਨੂੰ ਹਲਕੇ ਦੇ ਪਿੰਡ ਚੁਵਾੜਿਆਂ ਵਾਲੀ ਦੇ ਨੌਜਵਾਨਾਂ ਨੂੰ ਵਾਲੀਬਾਲ ਤੇ ਕ੍ਰਿਕਟ ਦਾ ਸਮਾਨ ਵੰਡਿਆ! ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ
ਪਿੰਡਾਂ ਦੇ ਨੌਜਵਾਨ 31 ਨੌਜਵਾਨਾਂ ਦਾ ਯੂਥ ਕਲੱਬ ਵੀ ਬਣਾ ਲੈਣ ਜੋ ਕਿ ਉਹ ਰਜਿਸਟਰ ਕਰਵਾ ਦੇਣਗੇ! ਕਲੱਬ ਰਜਿਸਟਰਡ ਹੋਣ ਤੋਂ ਬਾਅਦ ਉਹਨਾਂ ਨੂੰ ਹੋਰ ਵੀ ਖੇਡਾਂ ਦਾ ਸਮਾਨ ਮੁਹਈਆ ਕਰਵਾਇਆ ਜਾਵੇਗਾ!
ਉਨਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਖੇਡਾ ਪ੍ਰਤੀ ਵੱਧ ਤੋਂ ਵੱਧ ਆਕਰਸ਼ਿਤ ਹੋਣ ਅਤੇ ਨਸ਼ਿਆਂ ਵਰਗੀਆਂ ਭੈੜੀ ਲਾਹਨਤ ਵਾਲੀ ਬਿਮਾਰੀ ਤੋਂ ਦੂਰ ਰਹਿਣ! ਖੇਡਾਂ ਖੇਡ ਕੇ ਨੌਜਵਾਨ ਬੱਚੇ ਸਕੂਲ ਪੱਧਰ ਤੋਂ ਜ਼ਿਲ੍ਹਾ ਅਤੇ ਰਾਜ ਪੱਧਰ ਤੇ ਖੇਡ ਕੇ ਜਿੱਤ ਪ੍ਰਾਪਤ ਕਰਕੇ ਆਪਣੇ ਜਿਹੜੇ ਅਤੇ ਮਾਤਾ ਪਿਤਾ ਦਾ ਨਾਮ ਵੀ ਰੌਸ਼ਨ ਕਰ ਸਕਦੇ ਹਨ! ਉਨਾਂ ਕਿਹਾ ਕਿ ਪੰਜਾਬ ਸਰਕਾਰ ਵੀ ਤੁਹਾਡੇ ਨਾਲ ਖੜੀ ਹੈ ਤੇ ਜੇਕਰ ਕਿਸੇ ਨੂੰ ਵੀ ਖੇਡਾਂ ਦਾ ਸਮਾਨ ਜਾ ਹੋਰ ਖੇਡਾਂ ਨਾਲ ਸੰਬੰਧਿਤ ਸਮਾਨ ਦੀ ਲੋੜ ਹੈ ਤਾਂ ਉਹ ਬੇਝਿਜਕ ਹੋ ਕੇ ਉਹਨਾਂ ਨੂੰ ਦੱਸਣ ਤਾਂ ਜੋ ਉਹਨਾਂ ਦੀ ਹਰ ਮੰਗ ਨੂੰ ਪੂਰਾ ਕੀਤਾ ਜਾ ਸਕੇ!
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ