ਨਾਸਾ-ਇਸਰੋ ਦੇ ਮਿਸ਼ਨ ਨਿਸਾਰ ਦੀ ਲਾਂਚਿੰਗ ਅੱਜ ਸ਼ਾਮ 5.40 ਵਜੇ
ਨਵੀਂ ਦਿੱਲੀ, 30 ਜੁਲਾਈ (ਹਿੰ.ਸ.)। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਅਮਰੀਕੀ ਸਪੇਸ ਰਿਸਰਚ ਏਜੰਸੀ ਨਾਸਾ ਦਾ ਸੈਟੇਲਾਈਟ ''ਨਿਸਾਰ'' ਅੱਜ ਸ਼ਾਮ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ। ਇਸਰੋ ਦਾ ''ਜੀਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ'' (ਜੀਐਸਐਲਵੀ) ਅੱਜ ਸ਼ਾਮ 5:40 ਵਜੇ ਨਾਸਾ-ਇਸਰੋ
ਨਿਸਾਰ ਨੂੰ ਲੈ ਕੇ ਜਾਣ ਵਾਲਾ ਜੀਐਸਐਲਵੀ


ਨਵੀਂ ਦਿੱਲੀ, 30 ਜੁਲਾਈ (ਹਿੰ.ਸ.)। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਅਮਰੀਕੀ ਸਪੇਸ ਰਿਸਰਚ ਏਜੰਸੀ ਨਾਸਾ ਦਾ ਸੈਟੇਲਾਈਟ 'ਨਿਸਾਰ' ਅੱਜ ਸ਼ਾਮ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ। ਇਸਰੋ ਦਾ 'ਜੀਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ' (ਜੀਐਸਐਲਵੀ) ਅੱਜ ਸ਼ਾਮ 5:40 ਵਜੇ ਨਾਸਾ-ਇਸਰੋ 'ਸਿੰਥੈਟਿਕ ਅਪਰਚਰ ਰਾਡਾਰ' (ਨਿਸਾਰ) ਸੈਟੇਲਾਈਟ ਨੂੰ ਸੂਰਜ-ਸਮਕਾਲੀ ਧਰੁਵੀ ਪੰਧ ਵਿੱਚ ਭੇਜੇਗਾ। ਇਹ ਸੈਟੇਲਾਈਟ 740 ਕਿਲੋਮੀਟਰ ਦੀ ਉਚਾਈ 'ਤੇ ਸਥਾਪਿਤ ਹੋਵੇਗਾ। ਇਹ ਇੱਕ ਅਤਿ-ਆਧੁਨਿਕ ਰਾਡਾਰ ਸੈਟੇਲਾਈਟ ਹੈ, ਜੋ ਬੱਦਲਾਂ ਅਤੇ ਮੀਂਹ ਦੇ ਬਾਵਜੂਦ 24 ਘੰਟੇ ਧਰਤੀ ਦੀਆਂ ਤਸਵੀਰਾਂ ਲੈ ਸਕਦਾ ਹੈ।

ਇਸਰੋ ਵੱਲੋਂ ਬੁੱਧਵਾਰ ਨੂੰ ਟਵੀਟ ਕਰਕੇ ਦੱਸਿਆ ਗਿਆ ਹੈ ਕਿ ਜੀਐਸਐਲਵੀ-ਐਫ16 ਤੋਂ ਨਿਸਾਰ ਦੀ ਲਾਂਚਿੰਗ ਲਈ ਕੁਝ ਸਮਾਂ ਬਾਕੀ ਹੈ। ਜੀਐਸਐਲਵੀ-ਐਫ16 ਨਿਸਾਰ ਨੂੰ ਪੰਧ ਵਿੱਚ ਲਿਜਾਣ ਲਈ ਤਿਆਰ ਹੈ। ਅੰਤਿਮ ਤਿਆਰੀਆਂ ਚੱਲ ਰਹੀਆਂ ਹਨ ਅਤੇ ਲਾਂਚਿੰਗ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਅੱਜ ਸ਼ਾਮ 5.40 ਵਜੇ ਨਿਸਾਰ ਲਾਂਚ ਕੀਤਾ ਜਾਵੇਗਾ। ਇਸ ਲਾਂਚਿੰਗ ਦਾ ਸਿੱਧਾ ਪ੍ਰਸਾਰਣ ਇਸਰੋ ਆਪਣੇ ਟਵਿਟਰ ਹੈਂਡਲ 'ਤੇ ਕਰੇਗਾ। ਇਸਦੇ ਨਾਲ ਹੀ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਦੇਖਣ ਲਈ ਸੀ.ਐਸ.ਆਈ.ਆਰ.ਕੇ. ਹਾਲ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਵੀ ਮੌਜੂਦ ਰਹਿਣਗੇ।

ਨਿਸਾਰ ਸੈਟੇਲਾਈਟ ਦੀ ਖਾਸ ਗੱਲ ਇਹ ਹੈ ਕਿ ਇਸਦੀ ਮਦਦ ਨਾਲ ਧਰਤੀ ਦੇ ਹਰ ਇੰਚ 'ਤੇ ਨਜ਼ਰ ਰੱਖਣਾ ਸੰਭਵ ਹੋਵੇਗਾ। ਇਸਦਾ ਮਕਸਦ ਹੜ੍ਹ, ਗਲੇਸ਼ੀਅਰ, ਕੋਸਟਲ ਇਰੋਜ਼ਨ (ਤੱਟਵਰਤੀ ਖੇਤਰਾਂ ਵਿੱਚ ਹੋਣ ਵਾਲਾ ਕਟਾਅ) ਵਰਗੀਆਂ ਕੁਦਰਤੀ ਘਟਨਾਵਾਂ 'ਤੇ ਨਜ਼ਰ ਰੱਖਣਾ ਅਤੇ ਉਨ੍ਹਾਂ ਬਾਰੇ ਪਹਿਲਾਂ ਤੋਂ ਜਾਣਕਾਰੀ ਦੇਣਾ ਹੈ, ਪਰ ਇਸ ਨਾਲ ਦੁਸ਼ਮਣ ਦੇਸ਼ਾਂ ਦੀਆਂ ਗਤੀਵਿਧੀਆਂ 'ਤੇ ਵੀ ਨੇੜਿਓਂ ਨਜ਼ਰ ਰੱਖੀ ਜਾ ਸਕਦੀ ਹੈ। ਇਹ ਸੈਟੇਲਾਈਟ ਢਿੱਗਾਂ ਡਿੱਗਣ, ਆਫ਼ਤ ਪ੍ਰਬੰਧਨ ਅਤੇ ਜਲਵਾਯੂ ਪਰਿਵਰਤਨ ਦੀ ਨਿਗਰਾਨੀ ਵਿੱਚ ਮਦਦ ਕਰੇਗਾ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande