
ਚੰਡੀਗਡ੍ਹ, 31 ਜੁਲਾਈ (ਹਿੰ. ਸ.)। ਹਰਿਆਣਾ ਦੇ ਖੇਡ ਰਾਜ ਮੰਤਰੀ ਗੌਰਵ ਗੌਤਮ ਨੇ ਕਿਹਾ ਕਿ ਸੂਬੇ ਦੀ ਬਿਹਤਰੀਨ ਖੇਡ ਨੀਤੀ ਤੇ ਹਰ ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲੇ ਵਿੱਚ ਮੈਡਲ ਜਿੱਤ ਕੇ ਹਰਿਆਣਾ ਖੇਡਾਂ ਵਿੱਚ ਦੇਸ਼ ਦਾ ਸਿਰਮੌਰ ਬਣ ਚੁੱਕਾ ਹੈ। ਦੇਸ਼ ਦੀ ਆਜਾਦੀ 150 ਕਰੋੜ ਹੈ, ਜਿਸ ਵਿੱਚ ਹਰਿਆਣਾ ਦੀ ਆਬਾਦੀ ਮਹਿਜ਼ 2 ਫੀਸਦੀ ਹੈ, ਜਦੋਂ ਕਿ ਸੂਬੇ ਦੇ ਖਿਡਾਰੀ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਮੈਡਲ ਜਿੱਤਣ ਵਿੱਚ 60 ਫੀਸਦੀ ਦਾ ਯੋਗਦਾਨ ਦਿੰਦੇ ਹਨ। ਇੰਨ੍ਹਾਂ ਖੇਡਾਂ ਦੀ ਪਰੰਪਰਾ ਨੁੰ ਅੱਗੇ ਵਧਾਉਂਦੇ ਹੋਏ ਸੂਬੇ ਵਿੱਚ ਦੋ ਪੜਾਆਂ ਵਿੱਚ ਖੇਡ ਮਹਾਕੁੰਭ, 2025 ਦਾ 2 ਅਗਸਤ ਤੋਂ ਆਗਾਜ਼ ਕੀਤਾ ਜਾ ਰਿਹਾ ਹੈ, ਜਿਸ ਵਿੱਚ 26 ਜਿਲ੍ਹਿਆਂ ਵਿੱਚ 15410 ਖਿਡਾਰੀ ਸ਼ਿਰਕਤ ਕਰ ਰਹੇ ਹਨ। ਇਸ ਆਯੋਜਨ ਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਤੌਰ ਮੁੱਖ ਮਹਿਮਾਨ ਪੰਚਕੂਲਾ ਦੇ ਤਾਊ ਦੇਵੀਲਾਲ ਸਟੇਡੀਅਮ ਵਿੱਚ 2 ਅਗਸਤ ਨੂੰ ਸ਼ੁਰੂਆਤ ਕਰ ਰਹੇ ਹਨ। ਪਹਿਲੇ ਪੜਾਅ ਵਿੱਚ ਖੇਡ ਮਹਾਕੁੰਭ ਦੇ ਖੇਡ 4 ਅਗਸਤ ਤੱਕ ਆਯੋਜਿਤ ਹੋਣਗੇ। ਸੂਬੇ ਵਿੱਚ ਰਾਜ ਪੱਧਰ ਦੇ ਇਸ ਆਯੋਜਨ ਵਿੱਚ ਪਹਿਲੀ ਵਾਰ ਹੈ ਜਦੋਂ ਖੇਡ ਮਹਾਕੁੰਭ ਨੂੰ ਸ਼ਾਨਦਾਰ ਸਮਾਰੋਹ ਦਾ ਰੂਪ ਦਿੱਤਾ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਸੂਬੇ ਦੇ ਮੁੱਖ ਮੰਤਰੀ ਕਰਣਗੇ। ਚੰਡੀਗੜ੍ਹ ਸਥਿਤ ਆਪਣੇ ਦਫਤਰ ਵਿੱਚ ਖੇਡ ਮਹਾਕੁੰਭ ਦੇ ਆਯੋ੧ਨ ਦੀ ਵਿਸਤਾਰ ਜਾਣਕਾਰੀ ਦਿੰਦੇ ਹੋਏ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਅੱਜ ਸਿਵਲ ਸਕੱਤਰੇਤ ਦੀ ਪ੍ਰੈਸ ਕਾਨਫ੍ਰੈਂਸ ਵਿੱਚ ਕਿਹਾ ਕਿ ਸਾਡੇ ਲਈ ਮਾਣ ਦੀ ਗੱਲ ਹੈ ਕਿ ਪਿਛਲੇ 17 ਸਾਲਾਂ ਵਿੱਚ ਹਚੋਏ 5 ਓਲੰਪਿਕ ਖੇਡਾਂ ਵਿੱਚ ਹਰਿਆਣਾ ਦੇ ਕਿਸੇ ਨਾ ਕਿਸੇ ਖਿਡਾਰੀ ਨੇ ਮੈਡਲ ਜਿੱਤਿਆ ਹੈ। ਸਾਡੇ ਖਿਡਾਰੀਆਂ ਨੇ ਓਲੰਪਿਕ ਵਿੱਚ ਪਿਛਲੇ ਪੰਜ ਓਲੰਪਿਕ ਖੇਡਾਂ ਵਿੱਚ 15 ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ