5 ਜੁਲਾਈ ਹਰਾ ਸੰਕਲਪ ਦਿਵਸ ਵਜੋਂ ਮਨਾਇਆ ਅਤੇ ਇਕ ਜੱਜ-ਇਕ ਰੁੱਖ ਵਜੋਂ ਮਨਾਉਣ ਦੀ ਕੀਤੀ ਘੋਸ਼ਣਾ
ਪਟਿਆਲਾ 5 ਜੁਲਾਈ (ਹਿੰ. ਸ.)। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ 5 ਜੂਨ ਹਰ ਕੋਈ ਇਕ ਰੁੱਖ ਲਗਾਓ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਇਸੇ ਲੜੀ ਤਹਿਤ 5 ਜੁਲਾਈ ਨੂੰ ਹਰਾ ਸੰਕਲਪ ਦਿਵਸ ਵਜੋਂ ਮਨਾਇਆ ਗਿਆ ਅਤੇ ਇਸ ਦਿਨ ਨੂੰ ਮਿਸ਼ਨ ਇਕ ਜੱਜ-ਇੱਕ ਰੁੱਖ ਵਜੋਂ ਮਨਾਉਣ ਦੀ ਘੋਸ਼ਣਾ ਵੀ ਕੀਤੀ ਗਈ। ਪੰਜਾਸ ਸਟੇਟ ਲੀ
.


ਪਟਿਆਲਾ 5 ਜੁਲਾਈ (ਹਿੰ. ਸ.)। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ 5 ਜੂਨ ਹਰ ਕੋਈ ਇਕ ਰੁੱਖ ਲਗਾਓ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਇਸੇ ਲੜੀ ਤਹਿਤ 5 ਜੁਲਾਈ ਨੂੰ ਹਰਾ ਸੰਕਲਪ ਦਿਵਸ ਵਜੋਂ ਮਨਾਇਆ ਗਿਆ ਅਤੇ ਇਸ ਦਿਨ ਨੂੰ ਮਿਸ਼ਨ ਇਕ ਜੱਜ-ਇੱਕ ਰੁੱਖ ਵਜੋਂ ਮਨਾਉਣ ਦੀ ਘੋਸ਼ਣਾ ਵੀ ਕੀਤੀ ਗਈ। ਪੰਜਾਸ ਸਟੇਟ ਲੀਗਲ ਸਰਵਿਸਿਜ਼ ਅਕਾਰਟੀ, ਐਸ.ਐਸ.ਐਸ. ਨਗਰ ਦੀ ਹਦਾਇਤਾਂ ਅਤੇ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਲੀਗਲ ਸਰਵਿਸਿਜ਼ ਅਕਾਰਟੀ ਪਟਿਆਲਾ ਰੁਪਿੰਦਰਜੀਤ ਚਾਹਲ ਦੀ ਅਗਵਾਈ ਹੇਠ ਹਰਾ ਸੰਕਲਪ ਦਿਵਸ ਜ਼ਿਲ੍ਹਾ ਅਦਾਲਤ ਕੰਪਲੈਕਸ , ਪਟਿਆਲਾ ਵਿਖੇ ਮਨਾਇਆ ਗਿਆ ।

ਇਸ ਮੌਕੇ ਵਧੀਕ ਸੈਸ਼ਨ ਜੱਜ ਹਰਿੰਦਰ ਕੌਰ ਸਿੱਧੂ , ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਪਟਿਆਲਾ , ਪ੍ਰਧਾਨ ਬਾਰੇ ਐਸੋਸੀਏਸ਼ਨ ਮਨਵੀਰ ਸਿੰਘ ਟਿਵਾਣਾ, ਸਕੱਤਰ ਬਾਰ ਐਸੋਸੀਏਸ਼ਨ ਸਚਿਨ ਸ਼ਰਮਾ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਟਾਫ ਨੇ ਵੱਖ ਵੱਖ ਕਿਸਮਾਂ ਦੇ ਰੁੱਖਾਂ ਜਿਵੇਂ ਕਿ ਨਿੰਮ , ਬਹੇੜਾ, ਸੁਹੰਜਣਾਂ, ਚਾਂਦਨੀ, ਅਮਲਤਾਸ, ਜਾਮਣ ਆਦਿ ਦੇ ਬੂਟੇ ਜ਼ਿਲ੍ਹਾ ਕੋਰਡ ਕੰਪਲੈਕਸ ਦੇ ਆਲੇ ਦੁਆਲੇ ਲਗਾਏ । ਇਹ ਰੁੱਖ ਲਗਾਉਣ ਦੀ ਮੁਹਿੰਮ ਜੰਗਲਾਤ ਵਿਭਾਗ ਅਤੇ ਗੈਰ ਸਰਕਾਰੀ ਸੰਗਠਨ ਪੰਜਾਬ ਇਕੋ ਫ੍ਰੈਂਡਲੀ ਐਸੋਸੀਏਸ਼ਨ ਪਟਿਆਲਾ ਦੇ ਸਹਿਯੋਗ ਨਾਲ ਕੀਤੀ ਗਈ । ਇਸ ਸਮਾਗਮ ਵਿੱਚ ਜੰਗਲਾਤ ਰੇਂਜ ਅਫ਼ਸਰ, ਪਰਮਵੀਰ ਸਿੰਘ ਪ੍ਰਧਾਨ ਪੀ.ਈ.ਐਫ.ਏ. ਜੁਗਪਾਲ ਸਿੰਘ ਨੇ ਵੀ ਹਿੱਸਾ ਲਿਆ ।

ਇਸ ਮੌਕੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਨਦੀਪ ਕੰਬੋਜ ਨੇ ਦੱਸਿਆ ਕਿ ਹਰ ਕੋਈ ਇਕ ਰੁੱਖ ਲਗਾਓ ਮੁਹਿੰਮ ਜਾਰੀ ਜੋ ਕਿ ਅਗਸਤ 2025 ਦੇ ਅੰਤ ਤੱਕ ਚੱਲੇਗੀ । ਉਹਨਾਂ ਇਹ ਵੀ ਦੱਸਿਆ ਕਿ ਵਾਤਾਵਰਣ ਸੰਰੱਖਣ ਸਬੰਧੀ ਕਾਨੂੰਨਾ ਬਾਰੇ ਜਾਗਰੁਕਤਾ ਮੁਹਿੰਮ ਮੁਫ਼ਤ ਕਾਨੂੰਨੀ ਸੇਵਾਵਾਂ ਐਨ.ਏ.ਐਲ.ਐਸ.ਏ.ਹੈਲਪਲਾਈਨ ਨੰਬਰ 15100 ਪਰਮਾਨੈਂਟ ਲੋਕ ਅਦਾਲਤ (ਜਨ ਉਪਭੋਗਤਾ ਸੇਵਾਵਾਂ) ਅਤੇ ਲੋਕ ਅਦਾਲਤਾਂ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande