ਫਾਜ਼ਿਲਕਾ 30 ਅਗਸਤ (ਹਿੰ. ਸ.)। ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੇ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਵੱਲੋ ਹੜ੍ਹ ਪੀੜਤ ਬੱਚਿਆ ਨੂੰ ਵੱਖ -ਵੱਖ ਸੇਵਾਵਾ ਮੁਹੱਇਆ ਕਰਵਾਉਣ ਸਬੰਧੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਵਲੋਂ ਪ੍ਰਾਪਤ ਪੱਤਰ ਅਨੁਸਾਰ ਤੇ ਜਿਲਾ ਪ੍ਰੋਗਰਾਮ ਅਫਸਰ ਨਵਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਵੱਲੋਂ ਅਪੀਲ ਕੀਤੀ ਜਾਦੀ ਹੈ ਕਿ ਹੜ੍ਹਾ ਨਾਲ ਪ੍ਰਭਾਵਿਤ ਇਲਾਕਿਆ ਵਿੱਚ ਫਸੇ ਬੱਚਿਆ ਨੂੰ ਵੱਖ-ਵੱਖ ਸੇਵਾਵਾ ਮੁਹਈਆ ਕਰਵਾਇਆ ਜਾਣ ਗਈਆ । ਹੜ੍ਹ ਵਿੱਚ ਫੱਸੇ ਲੋੜਬੰਦ ਬੱਚਿਆ ਨੂੰ ਨਜਦੀਕ ਦੇ ਚਾਈਲਡ ਕੇਅਰ ਇੰਸਟੀਚਿਊਸ਼ਨ ਵਿੱਚ ਦਾਖਲ ਕਰਵਾਇਆ ਜਾ ਸਕਦਾ ਹੈ।ਬੱਚਿਆ ਦੀ ਮਨੋਵਿਗਿਆਨਿਕ, ਅਤੇ ਸਮਾਜਿਕ ਸੰਭਾਲ ਲਈ ਵਿਸੇਸ ਪ੍ਰਬੰਧ ਕੀਤੇ ਗਏ ਹਨ । ਇਨ੍ਹਾਂ ਬੱਚਿਆ ਨੂੰ ਹੋਮ ਵਿੱਚ ਹਰ ਤਰ੍ਹਾਂ ਦੀਆਂ ਰਿਹਾਇਸ, ਖਾਣਾ, ਸਿਖਿਆ, ਮੈਡੀਕਲ ਦੀ ਸੁਵਿਧਾ ਆਦਿ ਮੁਹਈਆਂ ਕਰਵਾਈਆਂ ਜਾਣਗੀਆ ।ਆਮ ਜਨਤਾ ਨੂੰ ਅਪੀਲ ਕੀਤੀ ਜਾਦੀ ਹੈ ਕਿ ਕਿਸੇ ਨੂੰ ਵੀ ਇਸ ਤਰਾ ਦਾ ਕੋਈ ਬੱਚਾ ਮਿਲਦਾ ਹੈ ਤਾ 1098 ਜਾ 9809900003, 9501008979, 9465900040 ਨਾਲ ਸਪਰੰਕ ਕੀਤਾ ਜਾਵੇ ਜੀ ਜਾ ਅਫਸਰ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਏ- ਬਲਾੱਕ ਤੀਜੀ ਮੰਜਿਲ ਕਮਰਾ ਨੰ 405 ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ