ਫਾਜ਼ਿਲਕਾ 30 ਅਗਸਤ (ਹਿੰ. ਸ.)। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾ ਹੇਠ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਮਨੁਖਾਂ ਦੇ ਨਾਲ-ਨਾਲ ਬੇਜੁਬਾਨਾ ਦੀ ਸੰਭਾਲ ਕਰਨ ਦੇ ਨਾਲ-ਨਾਲ ਖੁਰਾਕ ਦਾ ਵੀ ਵਿਸ਼ੇਸ਼ ਧਿਆਨ ਰੱਖ ਰਿਹਾ ਹੈ। ਜ਼ਿਲ੍ਹੇ ਵਿੱਚ ਅੱਠ ਰਾਹਤ ਕੈਂਪ ਕਾਰਜਸ਼ੀਲ ਹਨ ਜਿਨਾਂ ਵਿੱਚ 384 ਜਾਨਵਰ ਲਿਆਂਦੇ ਗਏ ਹਨ ਤੇ ਪਸ਼ੂ ਪਾਲਕਾਂ ਨੂੰ ਫੀਡ, ਹਰਾ ਚਾਰਾ ਅਤੇ ਮੱਕੀ ਦੇ ਅਚਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ।ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਸ਼ੂ ਪਾਲਕਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਰਾਹਤ ਕੈਂਪਾਂ ਵਿੱਚ ਆਏ ਲੋਕਾਂ ਦੇ ਦੁਧਾਰੂ ਜਾਨਵਰਾਂ ਲਈ ਮੰਗ ਮੁਤਾਬਕ ਫੀਡ, ਹਰੇ ਚਾਰੇ ਦੀ ਵੰਡ ਜਾਰੀ ਹੈ। ਇਸ ਤੋਂ ਇਲਾਵਾ ਜੋ ਪਸ਼ੂ ਪਾਲਕ ਆਪਣੇ ਪਸ਼ੁਆਂ ਸਮੇਤ ਪਿੰਡਾਂ ਵਿਚ ਹਨ ਉਨ੍ਹਾਂ ਤੱਕ ਵੀ ਲੋੜੀਂਦੀ ਰਾਹਤ ਸਮੱਗਰੀ ਪੁੱਜਦੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫੀਡ ਚਾਰਾ ਪਹੁੰਚਾਉਣ ਤੋਂ ਬਾਅਦ ਵੀ ਜਿਵੇ ਜਿਵੇ ਲੋਕਾਂ ਵੱਲੋ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਉਸ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ। ਇਸੇ ਤਹਿਤ ਫਾਜ਼ਿਲਕਾ ਦੇ ਪਿੰਡ ਘੁਰਕਾ ਵਿੱਚ ਮੱਕੀ ਦਾ ਆਚਾਰ ਪਿੰਡ ਵਾਸੀਆਂ ਨੂੰ ਮੁਹਈਆ ਕਰਵਾਇਆ ਗਿਆ।ਉਨ੍ਹਾਂ ਦੱਸਿਆ ਕਿ ਪਾਣੀ ਦੀ ਮਾਰ ਕਰਕੇ ਪਸ਼ੂਆਂ ਵਿਚ ਕੋਈ ਬਿਮਾਰੀ ਨਾ ਫੈਲੇ, ਇਸ ਕਰਕੇ ਪਸ਼ੂਆਂ ਦਾ ਟੀਕਾਕਰਨ ਵੀ ਕੀਤਾ ਜਾ ਰਿਹ ਹੈ। ਇਸ ਤੋਂ ਇਵਾ ਪਸ਼ੂ ਪਾਲਣ ਵਿਭਾਗ ਦੀਆਂ 14 ਟੀਮਾਂ ਰਾਹਤ ਕੇਂਦਰਾਂ ਤੇ ਪਿਡਾਂ ਵਿਚ ਡਿਉਟੀ *ਤੇ ਤਾਇਨਾਤ ਹਨ ਤਾਂ ਜੋ ਕਿਸੇ ਪਸ਼ੂ ਨੂੰ ਇਲਾਜ ਦੀ ਲੋੜ ਹੈ ਤਾਂ ਉਸਨੂੰ ਨਾਲੋ-ਨਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ