ਏ. ਆਈ. ਐਮ. ਐਸ. ਮੁਹਾਲੀ 'ਚ ਆਰਮਰ 2025 ਦੀ ਸ਼ੁਰੂਆਤ: 70 ਤੋਂ ਵੱਧ ਡੈਲੀਗੇਟਾਂ ਨੇ ਲਿਆ ਹਿੱਸਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 31 ਅਗਸਤ (ਹਿੰ. ਸ.)। ਏ. ਆਈ. ਐਮ. ਐਸ. ਮੁਹਾਲੀ ਦੇ ਐਨੇਸਥੀਸੀਆ ਵਿਭਾਗ ਵੱਲੋਂ, ਕ੍ਰਾਇਸਿਸ ਰਿਸੋਰਸ ਮੈਨੇਜਮੈਂਟ ਐਂਡ ਪੇਸ਼ੈਂਟ ਵੇਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ, ਆਰਮਰ 2025 (ਐਨੇਸਥੀਸੀਆ ਰਿਸੋਰਸ ਮੈਨੇਜਮੈਂਟ ਓਪਰੇਸ਼ਨਜ਼ ਐਂਡ ਰਿਸਪਾਂਸ) ਦਾ ਸਫਲ ਆਯੋਜਨ ਕੀਤਾ ਗਿਆ। ਇਹ ਪ
.


ਸਾਹਿਬਜ਼ਾਦਾ ਅਜੀਤ ਸਿੰਘ ਨਗਰ, 31 ਅਗਸਤ (ਹਿੰ. ਸ.)। ਏ. ਆਈ. ਐਮ. ਐਸ. ਮੁਹਾਲੀ ਦੇ ਐਨੇਸਥੀਸੀਆ ਵਿਭਾਗ ਵੱਲੋਂ, ਕ੍ਰਾਇਸਿਸ ਰਿਸੋਰਸ ਮੈਨੇਜਮੈਂਟ ਐਂਡ ਪੇਸ਼ੈਂਟ ਵੇਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ, ਆਰਮਰ 2025 (ਐਨੇਸਥੀਸੀਆ ਰਿਸੋਰਸ ਮੈਨੇਜਮੈਂਟ ਓਪਰੇਸ਼ਨਜ਼ ਐਂਡ ਰਿਸਪਾਂਸ) ਦਾ ਸਫਲ ਆਯੋਜਨ ਕੀਤਾ ਗਿਆ। ਇਹ ਪਹਿਲੀ ਵਾਰ ਕਰਵਾਇਆ ਗਿਆ ਅਕਾਦਮਿਕ ਅਤੇ ਕੌਸ਼ਲ ਨਿਰਮਾਣ (ਸਕਿਲ ਬਿਲਡਿੰਗ) ਸਮਾਗਮ ਸੀ ਜੋ ਐਨੇਸਥੀਸੀਆ ਵਿੱਚ ਸੰਕਟ ਪ੍ਰਬੰਧਨ (ਸੀ.ਆਰ.ਐਮ.) 'ਤੇ ਕੇਂਦਰਿਤ ਸੀ।ਉਦਘਾਟਨ ਸਮਾਰੋਹ ਦੇ ਮੁੱਖ ਮਹਿਮਾਨ ਡਾ. ਵਾਈ. ਕੇ. ਬਤਰਾ, ਸੀਨੀਅਰ ਡਾਇਰੈਕਟਰ, ਮੈਕਸ ਹਸਪਤਾਲ ਅਤੇ ਗੈਸਟ ਆਫ ਆਨਰ ਡਾ. ਸੁਖਮਿੰਦਰ ਜੀਤ ਸਿੰਘ ਬਾਜਵਾ, ਆਨਰੇਰੀ ਸਕੱਤਰ, ਆਈ ਐਸ ਏ ਨੈਸ਼ਨਲ ਸਨ। ਉਨ੍ਹਾਂ ਨੇ ਸਰਜਰੀ ਤੋਂ ਪਹਿਲਾਂ ਅਤੇ ਦੌਰਾਨ ਸੰਕਟ ਸਮੇਂ ਤਿਆਰੀ, ਟੀਮ ਵਰਕ ਅਤੇ ਹਿੰਮਤ ਦੀ ਮਹੱਤਤਾ ‘ਤੇ ਰੌਸ਼ਨੀ ਪਾਈ।ਡਾ. ਪੂਜਾ ਸਕਸੈਨਾ, ਪ੍ਰੋਫੈਸਰ ਅਤੇ ਮੁਖੀ, ਐਨੇਸਥੀਸੀਆ ਵਿਭਾਗ, ਵੀ ਆਈ ਐਮ ਐਸ ਮੋਹਾਲੀ ਦੀ ਦੂਰਦਰਸ਼ੀ ਅਗਵਾਈ ਅਤੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਦੀ ਨਿਰੰਤਰ ਹੌਸਲਾ ਅਫ਼ਜ਼ਾਈ ਹੇਠ, ਆਰਮਰ 2025 ਨੇ ਦੇਸ਼ ਦੇ ਪ੍ਰਮੁੱਖ ਸੰਸਥਾਨਾਂ ਦੇ ਮਾਹਿਰ ਅਧਿਆਪਕਾਂ ਨੂੰ ਇੱਕ ਛੱਤ ਹੇਠ ਇਕੱਠਾ ਕੀਤਾ। ਇਨ੍ਹਾਂ ਵਿੱਚ ਪੀ ਜੀ ਆਈ ਐਮ ਈ ਆਰ ਚੰਡੀਗੜ੍ਹ, ਡੀ ਐਮ ਸੀ ਲੁਧਿਆਣਾ, ਜੀ ਐਮ ਸੀ ਐਚ-32, ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀ ਆਈ ਐਲ ਬੀ ਐਸ) ਮੋਹਾਲੀ, ਐਚ ਬੀ ਸੀ ਆਰ ਐਚ ਨਵਾਂ ਚੰਡੀਗੜ੍ਹ, ਜੀ ਐਮ ਸੀ ਪਟਿਆਲਾ, ਸਰਕਾਰੀ ਹਸਪਤਾਲ ਸੈਕਟਰ 16, ਕਮਾਂਡ ਹਸਪਤਾਲ ਚੰਡੀਮੰਦਿਰ ਸਮੇਤ ਕਈ ਹੋਰ ਸ਼ਾਮਲ ਸਨ।ਇਸ ਸਮਾਗਮ ‘ਚ 70 ਤੋਂ ਵੱਧ ਡੈਲੀਗੇਟਾਂ — ਐਨੇਸਥੀਸੀਆਲੋਜਿਸਟਾਂ, ਪੋਸਟ ਗ੍ਰੈਜੂਏਟ ਵਿਦਿਆਰਥੀਆਂ ਅਤੇ ਸਿਹਤ ਖੇਤਰ ਦੇ ਪੇਸ਼ੇਵਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਉਨ੍ਹਾਂ ਨੇ ਮਨੁੱਖੀ ਗੁਣਾਂ ਦੀ ਭੂਮਿਕਾ ਤੋਂ ਲੈ ਕੇ ਆਫ਼ਤ ਅਤੇ ਜੰਗੀ ਹਾਲਾਤਾਂ ਵਿੱਚ ਐਨੇਸਥੀਸੀਆ ਤੱਕ ਦੇ ਵਿਸ਼ਿਆਂ ‘ਤੇ ਵਿਸ਼ੇਸ਼ ਲੈਕਚਰ, ਪੈਨਲ ਡਿਸਕਸ਼ਨ ਅਤੇ ਇੰਟਰੈਕਟਿਵ ਵੀਡੀਓ ਅਧਾਰਿਤ ਸਿੱਖਿਆ ‘ਚ ਭਾਗ ਲਿਆ। ਫੀਲਡ ਐਨੇਸਥੀਸੀਆ ਅਤੇ ਟ੍ਰਾਇਐਜ, “ਕੈਨਾਟ ਇੰਟਿਊਬੇਟ ਕੈਨਾਟ ਆਕਸੀਜਨੇਟ” ਸਥਿਤੀਆਂ ਅਤੇ ਸ਼ਾਕ ਮੈਨੇਜਮੈਂਟ ‘ਤੇ ਪ੍ਰੈਕਟਿਕਲ ਵਰਕਸ਼ਾਪਾਂ ਨੇ ਡੈਲੀਗੇਟਾਂ ਨੂੰ ਅਸਲ ਜੀਵਨ ਵਿੱਚ ਸੰਕਟ ਸਮੇਂ ਧੀਰਜ ਅਤੇ ਸਾਫ਼ ਸੋਚ ਨਾਲ ਕੰਮ ਕਰਨ ਦੇ ਹੁਨਰ ਸਿਖਾਏ। ਕਾਰਜਕ੍ਰਮ ਦਾ ਸਮਾਪਨ ਸਮਾਰੋਹ ਹਾਈ ਟੀ ਨਾਲ ਕੀਤਾ ਗਿਆ, ਜਿਸ ਨਾਲ ਟੀਮ ਲਰਨਿੰਗ, ਗਿਆਨ ਸਾਂਝਾ ਕਰਨ ਅਤੇ ਮਰੀਜ਼ ਕੇਂਦ੍ਰਿਤ ਸੇਵਾ ਪ੍ਰਤੀ ਨਵੇਂ ਜੋਸ਼ ਨਾਲ ਭਰਪੂਰ ਦਿਨ ਦੀ ਸਫਲ ਪੂਰਤੀ ਹੋਈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande