ਪਟਿਆਲਾ 18 ਸਤੰਬਰ (ਹਿੰ. ਸ.)। ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾ: ਰਵਿੰਦਰ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ: ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਤੇ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ।ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਕੁਸ਼ਤੀਆਂ ਗਰੀਕੋ ਰੋਮਨ ਅਖਾੜਾ ਕੇਸਰ ਬਾਗ਼ ਤੇ ਜੂਡੋ ਦੇ ਮੁਕਾਬਲੇ ਸਾਹਿਬ ਨਗਰ ਥੇੜ੍ਹੀ ਅਕੈਡਮੀ ਵਿਖੇ ਕਰਵਾਏ ਗਏ।
ਅੰਡਰ 19 ਲੜਕਿਆਂ ਦੇ ਗਰੀਕੋ ਰੋਮਨ 57 ਕਿੱਲੋ ਵਰਗ ਵਿੱਚ ਜਸਕਰਨਪ੍ਰੀਤ ਸਿੰਘ ਪਹਿਲਾ, ਲਵਪ੍ਰੀਤ ਸਿੰਘ ਦੂਜਾ ਤੇ ਜਸ਼ਨਦੀਪ ਸਿੰਘ ਨੇ ਤੀਜਾ, 61 ਕਿੱਲੋ ਵਰਗ ਵਿੱਚ ਅਰਸ਼ਦੀਪ ਸਿੰਘ ਨੇ ਪਹਿਲਾ,ਬਲਜਿੰਦਰ ਸਿੰਘ ਨੇ ਦੂਜਾ ਤੇ ਜਸ਼ਨਦੀਪ ਸਿੰਘ ਤੀਜਾ,65 ਕਿੱਲੋ ਵਰਗ ਵਿੱਚ ਅਲਬਖਸ਼ ਖ਼ਾਨ ਨੇ ਪਹਿਲਾ,ਜੈਦੀਪ ਸਿੰਘ ਨੇ ਦੂਜਾ ਤੇ ਅਰਸ਼ਦੀਪ ਸਿੰਘ ਨੇ ਤੀਜਾ, 70 ਕਿੱਲੋ ਵਰਗ ਵਿੱਚ ਰਾਜ ਕਰਨ ਸਿੰਘ ਨੇ ਪਹਿਲਾ, ਅਨਮੋਲ ਸਿੰਘ ਨੇ ਦੂਜਾ ਤੇ ਮਹਿੰਦਰ ਸਿੰਘ ਨੇ ਤੀਜਾ, 74 ਕਿੱਲੋ ਵਰਗ ਵਿੱਚ ਹਰਕਰਨ ਸਿੰਘ ਨੇ ਪਹਿਲਾ, ਸਹਿਜਪਾਲ ਸਿੰਘ ਨੇ ਦੂਜਾ, 79 ਕਿੱਲੋ ਵਰਗ ਵਿੱਚ ਹਿਮਾਂਸ਼ੂ ਨੇ ਪਹਿਲਾ, ਰਮਨਦੀਪ ਸਿੰਘ ਨੇ ਦੂਜਾ ਤੇ ਦਿਲਪ੍ਰੀਤ ਸਿੰਘ ਨੇ ਤੀਜਾ,86 ਕਿੱਲੋ ਵਰਗ ਵਿੱਚ ਨਿਰਭੈ ਸਿੰਘ ਨੇ ਪਹਿਲਾ, ਅਰਮਾਨ ਸਿੰਘ ਦੂਜਾ, 92 ਕਿੱਲੋ ਵਰਗ ਵਿੱਚ ਪ੍ਰਗਟ ਗੋਰਸੀ ਨੇ ਪਹਿਲਾ, ਗੁਰਮੇਲ ਸਿੰਘ ਨੇ ਦੂਜਾ, 97 ਕਿੱਲੋ ਵਰਗ ਵਿੱਚ ਗੁਰਜੰਟ ਸਿੰਘ ਨੇ ਪਹਿਲਾ, ਗਗਨਪ੍ਰੀਤ ਨੇ ਦੂਜਾ, ਸੂਖਮਪ੍ਰੀਤ ਸਿੰਘ ਨੇ ਤੀਜਾ, 125 ਕਿੱਲੋ ਵਰਗ ਵਿੱਚ ਗੁਰਇਕਮਨ ਸਿੰਘ ਨੇ ਪਹਿਲਾ ਤੇ ਪ੍ਰਭਜੋਤ ਸਿੰਘ ਦੂਜਾ ਸਥਾਨ ਪ੍ਰਾਪਤ ਕੀਤਾ।
ਜੂਡੋ ਦੇ ਅੰਡਰ 14 ਲੜਕਿਆਂ ਦੇ -25 ਕਿੱਲੋ ਵਰਗ ਵਿੱਚ ਕੈਵਿਸ਼ ਸਿੰਗਲਾ ਨੇ ਪਹਿਲਾਂ,ਜਗਦੀਸ਼ ਨੇ ਦੂਜਾ, ਹਰਮਨ ਸਿੰਘ ਨੇ ਤੀਜਾ, ਸ਼ਕਰ ਸਿੰਘ ਨੇ ਚੌਥਾ-30 ਕਿੱਲੋ ਵਰਗ ਵਿੱਚ ਸੁਖਮਨੀ ਨੇ ਪਹਿਲਾਂ, ਅਸਮੀਤ ਨੇ ਦੂਜਾ, ਭੁਪਿੰਦਰ ਨੇ ਤੀਜਾ, ਗਨਵੀਰ ਨੇ ਚੌਥਾ, 50 ਕਿੱਲੋ ਵਰਗ ਵਿੱਚ ਰਿਸ਼ਵ ਬਾਵਾ ਨੇ ਪਹਿਲਾਂ, ਗੁਰਵੀਰ ਨੇ ਦੂਸਰਾ, ਰਿਹਾਨ ਨੇ ਤੀਸਰਾ ਤੇ ਅਨੰਤਵੀਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਅਖਾੜਾ ਕੇਸਰ ਬਾਗ਼ ਤੇ ਸਾਹਿਬ ਨਗਰ ਥੇੜ੍ਹੀ ਅਕੈਡਮੀ ਵਿਖੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ