ਲੁਧਿਆਣਾ 29 ਸਤੰਬਰ (ਹਿੰ. ਸ.)। ਹਲਕਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਵਾਰਡ ਨੰਬਰ 45 ਦੀ ਰਾਮ ਨਗਰ ਮਾਰਕੀਟ ਵਿੱਚ ਮੋਬਾਇਲ ਦਫਤਰ ਲਾ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਵਕਤ ਉਹਨਾਂ ਨਾਲ ਇਲਾਕਾ ਕੌਂਸਲਰ ਪਰਮਿੰਦਰ ਸਿੰਘ ਸੋਮਾ ਵੀ ਹਾਜ਼ਰ ਸਨ। ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਲਈ ਵਿਧਾਇਕ ਸਿੱਧੂ ਨੇ ਹਰ ਇੱਕ ਸਬੰਧਿਤ ਵਿਭਾਗ ਦੇ ਅਧਿਕਾਰੀ ਨੂੰ ਮੌਕੇ ਤੇ ਨਾਲ ਹੀ ਬਿਠਾਇਆ ਹੋਇਆ ਸੀ। ਜਿਸ ਵਿੱਚ ਇਲਾਕਾ ਪਟਵਾਰੀ ਗੁਰਪ੍ਰੀਤ ਸਿੰਘ ਥਾਣਾ 6 ਨੰਬਰ ਦੇ ਮੁੱਖ ਅਫਸਰ ਬਲਵੰਤ ਸਿੰਘ ਅਤੇ ਨਗਰ ਨਿਗਮ, ਬਿਜਲੀ ਬੋਰਡ ਅਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਵੀ ਸ਼ਾਮਿਲ ਸਨ। ਇਸ ਵਕਤ ਮੌਕੇ ਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਹੁੰਦਿਆਂ ਵਿਧਾਇਕ ਸਿੱਧੂ ਨੇ ਆਖਿਆ ਕਿ ਪਹਿਲਾਂ ਉਹ ਲੋਕ ਆਪਣੀਆਂ ਸਮੱਸਿਆਵਾਂ ਆ ਕੇ ਸੰਬੰਧਿਤ ਅਧਿਕਾਰੀਆਂ ਨੂੰ ਦੱਸਣ ਜਿਨਾਂ ਦੇ ਭਾਰੀ ਬਰਸਾਤਾਂ ਕਾਰਨ ਮਕਾਨ ਦੀਆਂ ਛੱਤਾਂ ਨਕਸਾਨੀਆਂ ਗਈਆਂ ਹਨ ਅਤੇ ਜਿਨਾਂ ਦੇ ਇਟ ਬਾਲਿਆਂ ਦੇ ਘਰ ਹਨ ਉਹ ਵੀ ਆਪਣਾ ਨਾਮ ਆ ਕੇ ਦਰਜ ਕਰਾਉਣ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਰਸਾਤਾਂ ਕਾਰਨ ਨੁਕਸਾਨੇ ਮਕਾਨਾਂ ਨੂੰ ਮੁਆਵਜ਼ੇ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਉਹਨਾਂ ਕਿਹਾ ਜੇ ਕੋਈ ਗਰੀਬ ਪਰਿਵਾਰ ਦਾ ਇੱਟ ਵਾਲਿਆਂ ਦਾ ਘਰ ਹੈ ਉਹ ਆਪਣੀ ਜੇਬ ਵਿੱਚੋਂ ਵੀ ਐਸੇ ਲੋਕਾਂ ਦੀ ਮਦਦ ਕਰਦੇ ਹਨ। ਇਸ ਵਕਤ ਉਹਨਾਂ ਵੱਲੋਂ ਬਜ਼ੁਰਗਾਂ ਅਤੇ ਔਰਤਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਤੌਰ ਤੇ ਮੌਕੇ ਤੇ ਹੀ ਹੱਲ ਕੀਤਾ ਗਿਆ ਅਤੇ ਜਿਸ ਕਿਸੇ ਨੂੰ ਵੀ ਕਿਸੇ ਵੀ ਸੰਬੰਧਿਤ ਅਧਿਕਾਰੀ ਨਾਲ ਕੋਈ ਸ਼ਿਕਾਇਤ ਸੀ ਉਸ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਮੌਕੇ ਰਾਜ ਕੁਮਾਰ ਸ਼ਰਮਾ ਨਾਮ ਦੇ ਵਿਅਕਤੀ ਵੱਲੋਂ ਮੌਕੇ ਤੇ ਪਾਰਕ ਦੀਆਂ ਲਾਈਟਾਂ ਅਤੇ ਇਲਾਕੇ ਦੇ ਯੋਗ ਕੇਂਦਰ ਦੀ ਛੱਤ ਨੁਕਸਾਨੇ ਜਾਣ ਦਾ ਸਵਾਲ ਉਠਾਇਆ ਗਿਆ। ਜਿਸ ਦਾ ਵਿਧਾਇਕ ਸਿੱਧੂ ਵੱਲੋਂ ਮੌਕੇ ’ਤੇ ਹੀ ਸਬੰਧਿਤ ਅਫਸਰਾਂ ਨੂੰ ਹਦਾਇਤ ਦੇ ਕੇ ਹੱਲ ਕੀਤਾ ਗਿਆ। ਇਸ ਵਕਤ ਕੁਝ ਪਰਿਵਾਰਾਂ ਨੇ ਜੋ ਮਜ਼ਦੂਰ ਵਰਗ ਦੇ ਹੋਣ ਕਾਰਨ ਵਾਰ ਵਾਰ ਪਟਵਾਰਖਾਨੇ ਗੇੜੇ ਨਹੀਂ ਲਾ ਸਕਦੇ ਉਨਾਂ ਵੱਲੋਂ ਵਿਰਾਸਤ ਇੰਤਕਾਲ ਨਾ ਚੜਾਏ ਜਾਣ ਦਾ ਜ਼ਿਕਰ ਕੀਤਾ ਗਿਆ, ਜਿਸ ਦਾ ਨੋਟਿਸ ਲੈਂਦੇ ਹੋਏ ਵਿਧਾਇਕ ਸਿੱਧੂ ਵੱਲੋਂ ਪਟਵਾਰੀ ਗੁਰਪ੍ਰੀਤ ਸਿੰਘ ਨੂੰ ਦੋ ਦਿਨ ਵਿੱਚ ਇੰਤਕਾਲ ਚੜਾ ਕੇ ਸਬੰਧਤ ਬਜ਼ੁਰਗਾਂ ਦੇ ਘਰ ਜਾ ਕੇ ਫਰਦ ਦੇ ਕੇ ਆਉਣ ਦੀ ਹਦਾਇਤ ਕੀਤੀ ਗਈ। ਇਸ ਵਕਤ ਕਈ ਪਰਿਵਾਰਾਂ ਦੇ ਬਿਜਲੀ ਦੇ ਜ਼ਿਆਦਾ ਬਿਲਾ ਦਾ ਬਕਾਇਆ ਖੜਾ ਹੋਣ ਕਾਰਨ ਮੌਕੇ ਤੇ ਹੀ ਐਸਡੀਓ ਨੂੰ ਕਹਿ ਕੇ ਛੋਟੀਆਂ ਕਿਸ਼ਤਾਂ ਕਰਾਈਆਂ ਗਈਆਂ। ਲੋਕਾਂ ਨੂੰ ਸੰਬੋਧਨ ਹੁੰਦਿਆਂ ਵਿਧਾਇਕ ਸਿੱਧੂ ਨੇ ਆਖਿਆ ਕਿ ਹਲਕੇ ਦੇ ਲੋਕ ਮੇਰਾ ਪਰਿਵਾਰ ਹਨ ਅਤੇ ਮੇਰੇ ਪਰਿਵਾਰ ਦਾ ਕੋਈ ਵੀ ਬੱਚਾ ਜੇਕਰ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਹੈ ਅਤੇ ਨਿਕਲਣਾ ਚਾਹੁੰਦਾ ਹੈ ਮੈਂ ਉਸ ਦਾ ਆਪਣੀ ਜੇਬ ਵਿੱਚੋਂ ਇਲਾਜ ਕਰਾ ਕੇ ਉਸ ਦੀ ਇਸ ਮਾੜੀ ਜ਼ਿੰਦਗੀ ਵਿੱਚੋਂ ਨਿਕਲ ਵਿੱਚ ਮਦਦ ਕਰਾਂਗਾ ਅਤੇ ਇਲਾਕੇ ਵਿੱਚ ਜੇ ਕੋਈ ਨਸ਼ਾ ਵੇਚਦਾ ਹੈ ਅਤੇ ਅਜੇ ਤੱਕ ਫੜਿਆ ਨਹੀਂ ਗਿਆ ਤਾਂ ਤੁਸੀਂ ਮੈਨੂੰ ਪਰਚੀ ਤੇ ਲਿਖ ਕੇ ਉਸ ਦਾ ਪਤਾ ਦੱਸ ਸਕਦੇ ਹੋ ਤੁਹਾਡਾ ਨਾਮ ਗੁਪਤ ਰੱਖਿਆ ਜਾਵੇਗਾ। ਇਲਾਕਾ ਨਿਵਾਸੀਆਂ ਵੱਲੋਂ ਕੁਝ ਸ਼ਰਾਰਤੀ ਨੌਜਵਾਨਾਂ ਵੱਲੋਂ ਮੋਟਰਸਾਈਕਲ ਤੇ ਗੇੜੀਆਂ ਲਾਉਣ ਦਾ ਮੁੱਦਾ ਚੱਕਿਆ ਗਿਆ ਤਾਂ ਵਿਧਾਇਕ ਸਿੱਧੂ ਨੇ ਮੌਕੇ ਤੇ ਹੀ ਐਸਐਚ ਓ ਬਲਵੰਤ ਸਿੰਘ ਨੂੰ ਚੌਂਕ ਵਿੱਚ ਨਾਕੇ ਦਾ ਸਮਾਂ ਵਧਾਉਣ ਲਈ ਕਿਹਾ ਅਤੇ ਗਲਤ ਆਨਸਰਾ ਤੇ ਨਕੇਲ ਕੱਸਣ ਦੀ ਹਦਾਇਤ ਕੀਤੀ। ਇਲਾਕਾ ਕੌਂਸਲਰ ਪਰਵਿੰਦਰ ਸਿੰਘ ਸੋਮਾ ਨੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਸਾਨੂੰ ਪਹਿਲੀ ਵਾਰ ਅਜਿਹਾ ਐਮਐਲਏ ਮਿਲਿਆ ਹੈ ਜੋ ਘਰ ਘਰ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਿਹਾ ਅਤੇ ਬੜੇ ਹੀ ਪਿਆਰ ਅਤੇ ਠਰਮੇ ਨਾਲ ਮੌਕੇ ਤੇ ਹੀ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰ ਰਿਹਾ ਹੈ।ਉਹਨਾਂ ਕਿਹਾ ਕਿ ਮੈਂ ਇਲਾਕੇ ਦੇ ਵਸਨੀਕਾਂ ਨੂੰ ਕਿਹਾ ਸੀ ਕਿ ਤੁਸੀਂ ਖੁੱਲ ਕੇ ਆਪਣੀਆਂ ਸਮੱਸਿਆਵਾਂ ਬਿਨਾਂ ਕਿਸੇ ਝਿਜਕ ਦੇ ਹਲਕਾ ਵਿਧਾਇਕ ਮੂਹਰੇ ਰੱਖੋ ਕਿਉਂਕਿ ਮੈਨੂੰ ਯਕੀਨ ਸੀ ਕਿ ਸਰਦਾਰ ਕੁਲਵੰਤ ਸਿੰਘ ਸਿੱਧੂ ਇਹਨਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰ ਦੇਣਗੇ। ਇਸ ਮੌਕੇ ਪਹੁੰਚੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਸਵੀਰ ਸਿੰਘ ਜੱਸੀ ਨੇ ਭਾਵਕ ਭਰੇ ਬੋਲਾਂ ਵਿੱਚ ਆਖਿਆ ਕਿ ਮੈਂ ਚਾਹੇ ਕਿਸੇ ਹੋਰ ਪਾਰਟੀ ਨਾਲ ਸਬੰਧ ਰੱਖਦਾ ਹਾਂ ਪਰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ ਕਿ ਇਸ ਤਰ੍ਹਾਂ ਦਾ ਹਲੀਮੀ ਅਤੇ ਨਿਮਰਤਾ ਵਾਲਾ ਵਿਧਾਇਕ ਸਾਡੇ ਇਲਾਕੇ ਨੂੰ ਪਹਿਲੀ ਵਾਰ ਮਿਲਿਆ ਹੈ। ਜੋ ਆਪ ਲੋਕਾਂ ਦੇ ਦਰਵਾਜੇ ਖੜਕਾ ਕੇ ਉਹਨਾਂ ਦੇ ਇਕੱਲੇ ਕੰਮ ਹੀ ਨਹੀਂ ਪੁੱਛਦਾ ਬਲਕਿ ਮੌਕੇ ਤੇ ਹੀ ਉਹਨਾਂ ਨੂੰ ਹੱਲ ਕਰਕੇ ਲੋਕਾਂ ਨੂੰ ਰਾਹਤ ਦਿੰਦਾ ਹੈ। ਕਿਉਂਕਿ ਅੱਜ ਦੇ ਭੱਜ ਦੌੜ ਵਾਲੇ ਸਮੇਂ ਵਿੱਚ ਆਮ ਵਰਗ ਕੋਲ ਇਨਾ ਸਮਾਂ ਨਹੀਂ ਹੁੰਦਾ ਕਿ ਉਹ ਆਪਣੇ ਛੋਟੇ ਮੋਟੇ ਕੰਮਾਂ ਲਈ ਸੰਬੰਧਿਤ ਦਫਤਰਾਂ ਦੇ ਵਾਰ-ਵਾਰ ਚੱਕਰ ਲਗਾ ਸਕਣ। ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਲਗਾਏ ਇਸ ਮੋਬਾਇਲ ਦਫਤਰ ਵਿੱਚ ਆਪਣੀਆਂ ਸ਼ਿਕਾਇਤਾਂ ਲੈ ਭਾਰੀ ਇਕੱਠ ਦੇ ਰੂਪ ਵਿੱਚ ਪਹੁੰਚੇ ਇਲਾਕਾ ਨਿਵਾਸੀਆਂ ਵੱਲੋਂ ਜਿੱਥੇ ਵਿਧਾਇਕ ਸਿੱਧੂ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਉਹਨਾਂ ਵੱਲੋਂ ਕੀਤੇ ਉਪਰਾਲੇ ਲਈ ਪੂਰਨ ਤਸੱਲੀ ਵੀ ਪ੍ਰਗਟਾਈ ਗਈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ