
ਬੀਜਿੰਗ, 3 ਸਤੰਬਰ (ਹਿੰ.ਸ.)। ਦੂਜੇ ਵਿਸ਼ਵ ਯੁੱਧ ਵਿੱਚ ਜਾਪਾਨੀ ਹਮਲੇ ਵਿਰੁੱਧ ਜਿੱਤ ਦੀ 80ਵੀਂ ਵਰ੍ਹੇਗੰਢ ਮਨਾਉਣ ਲਈ ਚੀਨ ਦੀ ਵਿਕਟ੍ਰੀ ਡੇਅ ਪਰੇਡ ਬੁੱਧਵਾਰ ਨੂੰ ਥਿਆਨਮੇਨ ਸਕੁਏਅਰ ਤੋਂ ਸ਼ੁਰੂ ਹੋ ਗਈ। ਇਸ ਬਹਾਨੇ ਚੀਨ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਫੌਜੀ ਪਰੇਡ ਦਾ ਪ੍ਰਦਰਸ਼ਨ ਕਰਕੇ ਦੁਨੀਆ ਸਾਹਮਣੇ ਲੜਾਕੂ ਜਹਾਜ਼ਾਂ, ਮਿਜ਼ਾਈਲਾਂ ਅਤੇ ਨਿਉ ਇਲੈਕਟ੍ਰਾਨਿਕ ਵਾਰਫੇਅਰ ਸਮੇਤ ਆਧੁਨਿਕ ਹਥਿਆਰ ਦਿਖਾਏ। ਇਸ ਮੌਕੇ 'ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ, ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸੈਂਕੋ ਸਮੇਤ ਮਲੇਸ਼ੀਆ, ਮਿਆਂਮਾਰ, ਮੰਗੋਲੀਆ, ਇੰਡੋਨੇਸ਼ੀਆ, ਪਾਕਿਸਤਾਨ, ਨੇਪਾਲ, ਮਾਲਦੀਵ ਸਮੇਤ 26 ਦੇਸ਼ਾਂ ਦੇ ਚੋਟੀ ਦੇ ਨੇਤਾ ਮੌਜੂਦ ਹਨ।
ਗਲੋਬਲ ਟਾਈਮਜ਼ ਦੇ ਅਨੁਸਾਰ, ਚੀਨ ਨੇ ਹੁਣ ਤੱਕ ਦੀ ਆਪਣੀ ਸਭ ਤੋਂ ਵੱਡੀ ਫੌਜੀ ਪਰੇਡ ਕਰਕੇ ਆਧੁਨਿਕ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ। ਜਿਸ ਵਿੱਚ ਜੇ 20 ਅਤੇ ਜੇ 35 ਵਰਗੇ ਲੜਾਕੂ ਜਹਾਜ਼, ਡੀਐਫ 31 ਏਜੀ ਅਤੇ ਡੀਐਫ 41 ਬੈਲਿਸਟਿਕ ਮਿਜ਼ਾਈਲਾਂ, ਡੀਐਫ-ਜ਼ੈਡਐਫ ਹਾਈਪਰਸੋਨਿਕ ਮਿਜ਼ਾਈਲਾਂ, ਹਵਾਈ ਰੱਖਿਆ ਪ੍ਰਣਾਲੀਆਂ, ਟੈਂਕ ਅਤੇ ਬਖਤਰਬੰਦ ਵਾਹਨ ਸ਼ਾਮਲ ਹਨ। ਪਰੇਡ ਵਿੱਚ 10 ਹਜ਼ਾਰ ਤੋਂ ਵੱਧ ਸੈਨਿਕ ਸ਼ਾਮਲ ਹਨ। ਇਸ ਮੌਕੇ 'ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਨੂੰ ਅੱਗੇ ਵਧਣ ਤੋਂ ਕੋਈ ਵੀ ਤਾਕਤ ਨਹੀਂ ਰੋਕ ਸਕਦੀ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਪ੍ਰਮਾਣੂ ਹਮਲੇ ਤੋਂ ਬਾਅਦ ਜਾਪਾਨ ਨੇ 15 ਅਗਸਤ 1945 ਨੂੰ ਆਤਮ ਸਮਰਪਣ ਕਰ ਦਿੱਤਾ ਸੀ, ਜਿਸ ਤੋਂ ਬਾਅਦ 2 ਸਤੰਬਰ 1945 ਨੂੰ ਚੀਨ ਵਿਰੁੱਧ ਹਾਰ ਵੀ ਸਵੀਕਾਰ ਕਰ ਲਈ। ਚੀਨ ਇਸ ਮੌਕੇ ਦੇ ਸੰਦਰਭ ’ਚ ਚੀਨ ਵਿਕਟ੍ਰੀ ਡੇਅ ਪਰੇਡ ਮਨਾਉਂਦਾ ਆ ਰਿਹਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ