ਅਰਬਨ ਅਸਟੇਟ ਫੇਜ਼-2 ‘ਚ ਸੜਕਾਂ ਦੇ ਪੈੱਚ ਵਰਕ ਦਾ ਕੰਮ ਸ਼ੁਰੂ
ਪਟਿਆਲਾ, 30 ਸਤੰਬਰ (ਹਿੰ. ਸ.)। ਪੀ.ਡੀ.ਏ. ਦੇ ਮੁੱਖ ਪ੍ਰਸ਼ਾਸ਼ਕ ਮਨੀਸ਼ਾ ਰਾਣਾ ਨੇ ਦੱਸਿਆ ਹੈ ਕਿ ਸੜਕਾਂ ਸਬੰਧੀ ਅਰਬਨ ਅਸਟੇਟ ਦੇ ਵਸਨੀਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਅਰਬਨ ਅਸਟੇਟ ਫੇਜ਼-2 ਵਿਖੇ ਸੜਕਾਂ ਉਪਰ ਪੈੱਚ ਵਰਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਜਲਦ ਤੋਂ ਜਲਦ
,


ਪਟਿਆਲਾ, 30 ਸਤੰਬਰ (ਹਿੰ. ਸ.)। ਪੀ.ਡੀ.ਏ. ਦੇ ਮੁੱਖ ਪ੍ਰਸ਼ਾਸ਼ਕ ਮਨੀਸ਼ਾ ਰਾਣਾ ਨੇ ਦੱਸਿਆ ਹੈ ਕਿ ਸੜਕਾਂ ਸਬੰਧੀ ਅਰਬਨ ਅਸਟੇਟ ਦੇ ਵਸਨੀਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਅਰਬਨ ਅਸਟੇਟ ਫੇਜ਼-2 ਵਿਖੇ ਸੜਕਾਂ ਉਪਰ ਪੈੱਚ ਵਰਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਜਲਦ ਤੋਂ ਜਲਦ ਸਬੰਧਤ ਠੇਕੇਦਾਰ ਵਲੋਂ ਪੂਰਾ ਕਰਨ ਦੇ ਨਿਰਦੇਸ਼ਾਂ ਦਿੱਤੇ ਗਏ ਹਨ।

ਮਨੀਸ਼ਾ ਰਾਣਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਅਰਬਨ ਅਸਟੇਟ ਫੇਜ਼-1,2,3 ਅਤੇ 26.76 ਏਕੜ ਸਕੀਮ, ਪਟਿਆਲਾ ਦੀਆਂ ਸਾਰੀਆਂ ਅੰਦਰੂਨੀ ਸੜਕਾਂ (ਜਿਨ੍ਹਾਂ ਦੀ ਰੀ-ਕਾਰਪੇਟਿੰਗ ਹੋਣ ਵਾਲੀ ਬਾਕੀ ਹੈ) ਨੂੰ ਰੀ-ਕਾਰਪੇਟ ਕਰਨ ਦੇ ਟੈਂਡਰ ਪੀ.ਡੀ.ਏ./ਪੁੱਡਾ ਦਫਤਰ ਵਲੋਂ ਆਨ-ਲਾਈਨ ਲਗਾ ਦਿੱਤੇ ਗਏ ਹਨ, ਜੋ ਕਿ ਟੈਂਡਿਰਿੰਗ ਪ੍ਰਕਿਰਿਆ ਪੂਰਾ ਹੋਣ ਉਪਰੰਤ ਯੋਗ ਠੇਕੇਦਾਰ/ਏਜੰਸੀ ਨੂੰ ਅਲਾਟ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰਾ ਕੰਮ ਵੀ ਜਲਦ ਤੋਂ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ ਤੇ ਲੋਕਾਂ ਦੀਆਂ ਸੜਕਾਂ ਬਾਰੇ ਸ਼ਿਕਾਇਤਾਂ ਦਾ ਵੀ ਨਿਪਟਾਰਾ ਕਰ ਦਿੱਤਾ ਜਾਵੇਗਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande