ਰਾਹਤ ਕੈਂਪ ਹੋਏ 23, 1937 ਲੋਕ ਪਹੁੰਚੇ ਕੈਂਪਾਂ ਵਿਚ, 7585 ਰਾਸ਼ਨ ਕਿੱਟਾਂ ਵੰਡੀਆਂ: ਅਮਰਪ੍ਰੀਤ ਕੌਰ ਸੰਧੂ
ਫਾਜ਼ਿਲਕਾ, 4 ਸਤੰਬਰ (ਹਿੰ. ਸ.)। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਸਤਲੁਜ ਵਿਚ ਜਿਆਦਾ ਪਾਣੀ ਆਉਣ ਦੀ ਸੂਚਨਾ ਮੱਦੇਨਜਰ ਜ਼ਿਲ੍ਹੇ ਵਿਚ ਰਾਹਤ ਕੈਂਪ ਵਧਾ ਦਿੱਤੇ ਗਏ ਹਨ ਅਤੇ ਹੁਣ ਜ਼ਿਲ੍ਹੇ ਵਿਚ ਰਾਹਤ ਕੈਂਪਾਂ ਦੀ ਗਿਣਤੀ 23 ਹੋ ਗਈ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਹੜ੍ਹ ਪ
.


ਫਾਜ਼ਿਲਕਾ, 4 ਸਤੰਬਰ (ਹਿੰ. ਸ.)। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਸਤਲੁਜ ਵਿਚ ਜਿਆਦਾ ਪਾਣੀ ਆਉਣ ਦੀ ਸੂਚਨਾ ਮੱਦੇਨਜਰ ਜ਼ਿਲ੍ਹੇ ਵਿਚ ਰਾਹਤ ਕੈਂਪ ਵਧਾ ਦਿੱਤੇ ਗਏ ਹਨ ਅਤੇ ਹੁਣ ਜ਼ਿਲ੍ਹੇ ਵਿਚ ਰਾਹਤ ਕੈਂਪਾਂ ਦੀ ਗਿਣਤੀ 23 ਹੋ ਗਈ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਹੜ੍ਹ ਪ੍ਰਭਾਵਿਤ ਖੇਤਰਾਂ ਵਿਚੋਂ ਆਉਣ ਵਾਲੇ ਲੋਕਾਂ ਨੂੰ ਠਹਿਰਣ ਵਿਚ ਕੋਈ ਦਿੱਕਤ ਨਾ ਹੋਵੇ।

ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸਐਸਪੀ ਗੁਰਮੀਤ ਸਿੰਘ ਨੇ ਤਿੰਨ ਪਾਸਿਆਂ ਤੋਂ ਪਾਕਿਸਤਾਨ ਨਾਲ ਘਿਰੇ ਤਾਰੋਂ ਪਾਰ ਦੇ ਪਿੰਡ ਮੁਹਾਰ ਜਮਸ਼ੇਰ ਦਾ ਕਿਸਤੀ ਰਾਹੀਂ ਦੌਰਾ ਕੀਤਾ ਅਤੇ ਇੱਥੇ ਰਹਿ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਰਹੇ ਪਾਣੀ ਦੇ ਪੱਧਰ ਤੇ ਮੱਦੇਨਜਰ ਸੁਰੱਖਿਅਤ ਥਾਂਵਾਂ ਤੇ ਆ ਜਾਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਪ੍ਰਭਾਵਿਤ ਪਿੰਡਾਂ ਵਿਚੋਂ 3032 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਪ੍ਰਭਾਵਿਤ ਪਿੰਡਾਂ ਦੀ ਗਿਣਤੀ 37 ਹੋ ਗਈ ਹੈ। ਰਾਹਤ ਕੈਂਪਾਂ ਵਿਚ 1937 ਲੋਕ ਰਹਿ ਰਹੇ ਹਨ। ਰਾਹਤ ਕੈਂਪਾਂ ਵਿਚ ਲੰਗਰ ਸਮੇਤ ਹਰ ਬੁਨਿਆਦੀ ਜਰੂਰਤ ਦੀ ਵਸਤ ਮੁਹਈਆ ਕਰਵਾਈ ਜਾ ਰਹੀ ਹੈ।

ਰਾਹਤ ਸਮੱਗਰੀ ਦੀ ਵੰਡ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ 7585 ਰਾਸ਼ਨ ਕਿੱਟਾਂ ਹੁਣ ਤੱਕ ਵੰਡੀਆਂ ਗਈਆਂ ਹਨ। 4298 ਥੈਲੇ ਕੈਟਲ ਫੀਡ ਵੰਡੀ ਗਈ ਹੈ। ਮੈਡੀਕਲ ਅਤੇ ਪ਼ਸੂ ਪਾਲਣ ਵਿਭਾਗ ਦੀਆਂ ਟੀਮਾਂ ਲਗਾਤਾਰ ਕਾਰਜਸ਼ੀਲ ਹਨ। ਤਰਪਾਲਾਂ ਦੀ ਵੰਡ ਵੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ। ਲੋਕਾਂ ਨੂੰ ਵਾਰ ਵਾਰ ਬਾਹਰ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਐਨਡੀਆਰਐਫ ਦੀਆਂ ਟੀਮਾਂ ਦੀ ਗਿਣਤੀ 4 ਹੋ ਗਈ ਹੈ ਜਦ ਕਿ ਕਿਸਤੀਆਂ ਦੀ ਗਿਣਤੀ ਲਗਾਤਾਰ ਵਧਾਈ ਜਾ ਰਹੀ ਹੈ। ਪਿੱਛਲੇ 24 ਘੰਟਿਆਂ ਵਿਚ ਬਾਰਿਸ਼ ਨਾ ਹੋਣ ਕਾਰਨ ਰਾਹਤ ਕਾਰਜ ਹੋਰ ਤੇਜ ਹੋਏ ਹਨ। ਬੇਸ਼ਕ ਹਰੀਕੇ ਤੋਂ ਪਾਣੀ ਦੀ ਨਿਕਾਸੀ ਵਿਚ ਕਮੀ ਆਈ ਹੈ ਪਰ ਹੁਸੈਨੀਵਾਲਾ ਤੋਂ ਅੱਜ 3 ਲੱਖ 30 ਹਜਾਰ ਕੁਉਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਦੇ ਮੱਦੇਨਜਰ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਪ੍ਰਭਾਵਿਤ ਪਿੰਡਾਂ ਤੋਂ ਬਾਹਰ ਸੁਰੱਖਿਅਤ ਥਾਂਵਾਂ ਤੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande