ਸਰਕਾਰੀ ਕਾਲਜ ’ਚ ਦੋ ਦਿਨਾਂ ਸਕਿੱਲ ਅਧਾਰਿਤ ਲੀਡਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ
ਗੁਰਦਾਸਪੁਰ, 16 ਜਨਵਰੀ (ਹਿੰ. ਸ.)। ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਵਿਦਿਆਰਥੀਆਂ ਦੇ ਵਿਅਕਤੀਗਤ ਵਿਕਾਸ ਅਤੇ ਨੇਤ੍ਰਿਤਵ ਸਮਰੱਥਾ ਨੂੰ ਨਿਖਾਰਨ ਦੇ ਉਦੇਸ਼ ਨਾਲ ਕਰਵਾਏ ਜਾ ਰਹੇ ਦੋ ਦਿਨਾਂ ਦੇ ਸਕਿੱਲ ਅਧਾਰਿਤ ਲੀਡਰਸ਼ਿਪ ਪ੍ਰੋਗਰਾਮ ਦੀ ਪਹਿਲੇ ਦਿਨ ਸ਼ਾਨਦਾਰ ਸ਼ੁਰੂਆਤ ਹੋਈ। ਇਸ ਪ੍ਰੋਗਰਾਮ ਵਿੱਚ ਉਹ 50 ਚੁਣੇ
ਸਰਕਾਰੀ ਕਾਲਜ ’ਚ ਦੋ ਦਿਨਾਂ ਸਕਿੱਲ ਅਧਾਰਿਤ ਲੀਡਰਸ਼ਿਪ ਪ੍ਰੋਗਰਾਮ ਦਾ ਦ੍ਰਿਸ਼।


ਗੁਰਦਾਸਪੁਰ, 16 ਜਨਵਰੀ (ਹਿੰ. ਸ.)। ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਵਿਦਿਆਰਥੀਆਂ ਦੇ ਵਿਅਕਤੀਗਤ ਵਿਕਾਸ ਅਤੇ ਨੇਤ੍ਰਿਤਵ ਸਮਰੱਥਾ ਨੂੰ ਨਿਖਾਰਨ ਦੇ ਉਦੇਸ਼ ਨਾਲ ਕਰਵਾਏ ਜਾ ਰਹੇ ਦੋ ਦਿਨਾਂ ਦੇ ਸਕਿੱਲ ਅਧਾਰਿਤ ਲੀਡਰਸ਼ਿਪ ਪ੍ਰੋਗਰਾਮ ਦੀ ਪਹਿਲੇ ਦਿਨ ਸ਼ਾਨਦਾਰ ਸ਼ੁਰੂਆਤ ਹੋਈ। ਇਸ ਪ੍ਰੋਗਰਾਮ ਵਿੱਚ ਉਹ 50 ਚੁਣੇ ਹੋਏ ਵਿਦਿਆਰਥੀ ਭਾਗ ਲੈ ਰਹੇ ਹਨ, ਜਿਨ੍ਹਾਂ ਦੀ ਚੋਣ 15 ਜਨਵਰੀ ਨੂੰ ਹੋਏ ਸਕਿੱਲ ਟੇਸਟ ਰਾਹੀਂ ਕੀਤੀ ਗਈ ਸੀ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋਫੈਸਰ ਤਰਨਵੀਰ ਕੌਰ ਵੱਲੋਂ ਕਰਵਾਏ ਗਏ ਆਈਸ ਬ੍ਰੇਕਿੰਗ ਸੈਸ਼ਨ ਨਾਲ ਹੋਈ, ਜਿਸ ਨਾਲ ਵਿਦਿਆਰਥੀਆਂ ਵਿਚ ਉਤਸ਼ਾਹ, ਆਪਸੀ ਜਾਣ-ਪਛਾਣ ਅਤੇ ਖੁੱਲ੍ਹੇ ਤੌਰ ‘ਤੇ ਭਾਗ ਲੈਣ ਦਾ ਮਾਹੌਲ ਤਿਆਰ ਹੋਇਆ।

ਇਸ ਉਪਰਾਂਤ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਆਪਣੇ ਪ੍ਰਾਰੰਭਿਕ ਭਾਸ਼ਣ ਵਿੱਚ ਕਿਹਾ ਕਿ ਅੱਜ ਦੇ ਯੁੱਗ ਵਿੱਚ ਸਿਰਫ਼ ਅਕਾਦਮਿਕ ਗਿਆਨ ਹੀ ਕਾਫ਼ੀ ਨਹੀਂ, ਸਗੋਂ ਲੀਡਰਸ਼ਿਪ, ਸੰਚਾਰ, ਟੀਮਵਰਕ, ਫੈਸਲਾ ਕਰਨ ਦੀ ਯੋਗਤਾ ਅਤੇ ਨੈਤਿਕ ਮੁੱਲ ਵਿਦਿਆਰਥੀਆਂ ਨੂੰ ਜੀਵਨ ਵਿੱਚ ਅੱਗੇ ਵਧਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੇ ਆਪ ਨੂੰ ਸਮਝਣ, ਸੰਭਾਲਣ ਅਤੇ ਸਮਾਜ ਲਈ ਉਪਯੋਗੀ ਨਾਗਰਿਕ ਬਣਨ ਵੱਲ ਪ੍ਰੇਰਿਤ ਕਰੇਗਾ। ਪਹਿਲੇ ਦਿਨ ਦੇ ਸੈਸ਼ਨਾਂ ਦੌਰਾਨ ਵਿਦਿਆਰਥੀਆਂ ਲਈ “Who Am I as a Leader?” ਆਤਮ-ਜਾਗਰੂਕਤਾ, ਆਤਮ-ਵਿਸ਼ਵਾਸ ਅਤੇ ਪ੍ਰਭਾਵਸ਼ਾਲੀ ਸੰਚਾਰ ਨਾਲ ਸਬੰਧਤ ਵਿਸ਼ਿਆਂ ‘ਤੇ ਇੰਟਰਐਕਟਿਵ ਸੈਸ਼ਨ ਕਰਵਾਏ ਗਏ। ਗਰੁੱਪ ਚਰਚਾਵਾਂ, ਐਕਟੀਵਿਟੀਆਂ ਅਤੇ ਰੋਲ ਪਲੇਅ ਰਾਹੀਂ ਵਿਦਿਆਰਥੀਆਂ ਨੂੰ ਆਪਣੀਆਂ ਸਮਰੱਥਾਵਾਂ ਨੂੰ ਪਛਾਣਨ ਅਤੇ ਨਿਖਾਰਨ ਦਾ ਮੌਕਾ ਮਿਲਿਆ।

ਇਸ ਮੌਕੇ ਪ੍ਰੋਫੈਸਰ ਰਿਸ਼ੀ ਰਾਜ ਸ਼ਰਮਾ, ਪ੍ਰੋਫੈਸਰ ਅਸ਼ਵਨੀ ਭੱਲਾ, ਪ੍ਰੋਫੈਸਰ ਜਤਿੰਦਰ ਸਿੰਘ ਅਤੇ ਪ੍ਰੋਫੈਸਰ ਜਤਿਨ ਮਹਾਜਨ ਨੇ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਲੀਡਰਸ਼ਿਪ ਦੇ ਵਿਹਾਰਕ ਪੱਖਾਂ ਬਾਰੇ ਮਾਰਗਦਰਸ਼ਨ ਦਿੱਤਾ। ਵਿਦਿਆਰਥੀਆਂ ਨੇ ਸੈਸ਼ਨਾਂ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਵਿਚਾਰ ਨਿਡਰਤਾ ਨਾਲ ਪ੍ਰਗਟ ਕੀਤੇ।ਪਹਿਲੇ ਦਿਨ ਦਾ ਸਮਾਪਨ ਰਿਫ਼ਲੈਕਸ਼ਨ ਸੈਸ਼ਨ ਨਾਲ ਕੀਤਾ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਦਿਨ ਭਰ ਦੀ ਸਿੱਖਿਆ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਪ੍ਰੋਗਰਾਮ ਦਾ ਦੂਜਾ ਦਿਨ ਟੀਮ ਲੀਡਰਸ਼ਿਪ, ਨੈਤਿਕ ਨੇਤ੍ਰਿਤਵ ਅਤੇ ਸਮਾਜਿਕ ਜ਼ਿੰਮੇਵਾਰੀ ‘ਤੇ ਕੇਂਦਰਿਤ ਰਹੇਗਾ। ਪ੍ਰੋਗਰਾਮ ਦੀ ਸਫਲ ਵਿਵਸਥਾ ਲਈ ਆਈਕਿਊਏਸੀ, ਸਕਿੱਲ ਡਿਵੈਲਪਮੈਂਟ ਸੈਲ ਅਤੇ ਸਟੂਡੈਂਟ ਵੈਲਫੇਅਰ ਕਮੇਟੀ ਵੱਲੋਂ ਸਰਾਹਣਯੋਗ ਭੂਮਿਕਾ ਨਿਭਾਈ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande