
ਮੁਹਾਲੀ, 18 ਜਨਵਰੀ (ਹਿੰ. ਸ.)। ਏਸੀਆਈਸੀ ਰਾਈਸ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਵੱਲੋਂ ਸਟਾਰਟਅੱਪ ਪੰਜਾਬ (ਉਦਯੋਗ ਅਤੇ ਵਣਜ ਵਿਭਾਗ ਪੰਜਾਬ ਸਰਕਾਰ) ਦੇ ਸਹਿਯੋਗ ਨਾਲ, ਏਆਰਆਈਐਸਈ ਪੰਜਾਬ 2026 ਸੰਮੇਲਨ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਹ ਦੋ ਦਿਨਾਂ ਪ੍ਰੋਗਰਾਮ ਉੱਚ ਪ੍ਰਭਾਵ ਵਾਲੇ ਖੇਤਰਾਂ ਵਿੱਚ ਮਹੱਤਵਪੂਰਨ ਚੁਣੌਤੀਆਂ ਦਾ ਹੱਲ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਜ਼ਿੰਮੇਵਾਰ ਵਰਤੋਂ ਨੂੰ ਬੜਾਵਾ ਦੇਣ ਲਈ ਸਮਰਪਿਤ ਹੈ। ਜ਼ਿਕਰਯੋਗ ਹੈ ਕਿ ਇਹ ਸੰਮੇਲਨ ਇੰਡੀਆ ਏਆਈ ਇੰਪੈਕਟ ਸਮਿੱਟ 2026 ਦੇ ਖੇਤਰੀ ਪੂਰਵਗਾਮੀ ਵਜੋਂ ਕੰਮ ਕਰਦਾ ਸੀ ਅਤੇ ਨਾਲ ਹੀ ਰਾਸ਼ਟਰੀ ਸਟਾਰਟਅੱਪ ਦਿਵਸ ਦੇ ਉਤਸਵ ਨਾਲ ਮੇਲ ਖਾਂਦਾ ਸੀ।
ਸਟਾਰਟਅੱਪ ਪੰਜਾਬ ਦੇ ਅਧਿਕਾਰੀਆਂ ਦੀ ਦੂਰਦਰਸ਼ੀ ਅਗਵਾਈ ਹੇਠ ਆਯੋਜਿਤ ਏਆਰਆਈਐਸਈ ਪੰਜਾਬ-2026 ਨੇ ਪੰਜਾਬ ਦੇ ਨਵੀਨਤਾ ਵਾਤਾਵਰਣ ਨੂੰ ਮਜ਼ਬੂਤ ਕਰਨ ਅਤੇ ਚਾਹਵਾਨ ਉੱਦਮੀਆਂ ਲਈ ਵਿੱਤੀ ਸਹਾਇਤਾ ਵਿਧੀਆਂ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਨੀਤੀਗਤ ਸੰਵਾਦ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ। ਸੰਮੇਲਨ ਦਾ ਇੱਕ ਮੁੱਖ ਆਕਰਸ਼ਣ ਇਨੋਵੇਸ਼ਨ ਚੈਲੇਂਜ ਰਿਹਾ, ਜਿਸ ਵਿੱਚ 40 ਟੀਮਾਂ ਨੇ ਸਕੇਲੇਬਲ ਕਾਰੋਬਾਰੀ ਮਾਡਲ ਪੇਸ਼ ਕੀਤੇ ਅਤੇ ਖੇਤਰੀ ਮੁੱਦਿਆਂ ਦਾ ਹੱਲ ਪੇਸ਼ ਕਰਨ ਵਾਲੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ। ਇਹ ਹੱਲ ਝੋਨੇ ਦੀ ਪਰਾਲੀ ਸਾੜਨ, ਨਿਰਮਾਣ ਕੁਸ਼ਲਤਾ, ਟਿਕਾਊ ਖੇਤੀ ਅਤੇ ਪੰਜਾਬ ਮੇਡ ਉਤਪਾਦਾਂ ਦੀ ਈ-ਕਾਮਰਸ ਦਿੱਖ ਵਧਾਉਣ ਵਰਗੇ ਖੇਤਰਾਂ ’ਤੇ ਕੇਂਦ੍ਰਿਤ ਸਨ।
ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਿਜੇ ਕੁਮਾਰ ਵਾਕਚੌਰ, ਸੀਈਓ, ਵੀਆਈਟੀ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ, ਪੁਣੇ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਗੈਸਟ ਆਫ ਆਨਰ ਵਜੋਂ ਲੈਫਟੀਨੈਂਟ ਕਰਨਲ ਅਮਨ ਸਿੰਘ, ਸੈਨਾ ਮੈਡਲ (ਗੈਲੈਂਟਰੀ) ਅਤੇ ਤਰੁਣ ਮਲਹੋਤਰਾ, ਸੰਸਥਾਪਕ ਅਤੇ ਸੀਈਓ, ਸਾਈਬਰ ਸਪਲੰਕ ਵੀ ਸ਼ਾਮਲ ਸਨ। ਮਹਿਮਾਨਾਂ ਦਾ ਸਵਾਗਤ ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ; ਪ੍ਰੋਫੈਸਰ (ਡਾ.) ਨੇਹਾ ਸ਼ਰਮਾ, ਡੀਨ ਰਿਸਰਚ (ਰਾਈਸ), ਡਾ.ਅਮਰੇਸ਼ ਕੁਮਾਰ ਪੰਜਲਾ, ਸੀਈਓ, ਏਸੀਆਈਸੀ ਰਾਈਸ ਐਸੋਸੀਏਸ਼ਨ ਦੇ ਨਾਲ-ਨਾਲ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ। ਇਸ ਦੌਰਾਨ ਪ੍ਰੇਰਣਾਦਾਇਕ ਭਾਸ਼ਣ ਦਿੰਦਿਆਂ ਲੈਫਟੀਨੈਂਟ ਕਰਨਲ ਅਮਨ ਸਿੰਘ ਨੇ ਰੱਖਿਆ ਅਤੇ ਸ਼ਾਸਨ ਵਿੱਚ ਏਆਈ ਦੀ ਰਣਨੀਤਕ ਭੂਮਿਕਾ ’ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਸੀਜੀਸੀ ਲਾਂਡਰਾਂ ਵਰਗੀਆਂ ਸੰਸਥਾਵਾਂ ਏਆਈ ਸੰਚਾਲਿਤ ਭਵਿੱਖ ਵਿੱਚ ਡਿਜ਼ਾਈਨ, ਨਿਰਮਾਣ ਅਤੇ ਅਗਵਾਈ ਕਰਨ ਲਈ ਯੁਵਾ ਦਿਮਾਗਾਂ ਨੂੰ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਨ੍ਹਾਂ ਵਿਸ਼ਿਆਂ ਸੰਬੰਧੀ ਹੋਰ ਵਿਸਤ੍ਰਿਤ ਚਰਚਾ ਇੱਕ ਉੱਚ ਪੱਧਰੀ ਪੈਨਲ ਚਰਚਾ ਦੌਰਾਨ ਕੀਤੀ ਗਈ ਹੈ ਜਿਸ ਦਾ ਸਿਰਲੇਖ ‘ਏਆਈ ਇਨਕਲੂਸਿਵਿਟੀ ਫਾਰ ਨੇਸ਼ਨ ਬਿਲਡਿੰਗ: ਟ੍ਰਾਂਜਿਸ਼ਨ ਟੂਵਾਰਡ ਵਿਕਸਿਤ ਭਾਰਤ @2047’ ਸੀ। ਇਸ ਵਿੱਚ ਮਾਹਰਾਂ ਨੇ ਸਿੱਖਿਆ, ਪ੍ਰਬੰਧਨ ਅਤੇ ਪ੍ਰਾਹੁਣਚਾਰੀ ਖੇਤਰਾਂ ਵਿੱਚ ਨੀਤੀ ਵਿਕਾਸ, ਸਾਈਬਰ ਸੁਰੱਖਿਆ ਅਤੇ ਮੈਨੇਜਮੈਂਟ ਅਤੇ ਹੋਸਪਟੈਲਿਟੀ ਖੇਤਰਾਂ ਵਿੱਚ ਤਕਨਾਲੋਜੀ ਅਪਣਾਉਣ ’ਤੇ ਵਿਚਾਰ ਵਟਾਂਦਰਾ ਕੀਤਾ। ਸੰਮੇਲਨ (ਸਮਿੱਟ) ਦੇ ਦੂਜੇ ਦਿਨ ਰਾਸ਼ਟਰੀ ਸਟਾਰਟਅੱਪ ਦਿਵਸ ਅਤੇ ਭਾਰਤ ਸਰਕਾਰ ਦੀ ਸਟਾਰਟਅੱਪ ਇੰਡੀਆ ਪਹਿਲਕਦਮੀ ਦੀ 10ਵੀਂ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਡਾ. ਦਪਿੰਦਰ ਕੌਰ ਬਖਸ਼ੀ, ਸੰਯੁਕਤ ਡਾਇਰੈਕਟਰ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐਸਸੀਐਸਟੀ) ਸ਼ਾਮਲ ਹੋਏ। ਡਾ.ਬਖਸ਼ੀ ਨੇ ਜ਼ਮੀਨੀ ਪੱਧਰ ਦੇ ਨਵੀਨਤਾਕਾਰਾਂ ਲਈ ਗਰਿੱਪ ਸਕੀਮ ਅਤੇ ਮਹਿਲਾ ਉੱਦਮੀਆਂ ਲਈ ਐਸਐੱਚਈ ਪ੍ਰੋਗਰਾਮ ਵਰਗੀਆਂ ਮੁੱਖ ਪਹਿਲਕਦਮੀਆਂ ’ਤੇ ਚਾਨਣਾ ਪਾਇਆ ਅਤੇ ਖੋਜ ਅਧਾਰਤ ਨਵੀਨਤਾ ਅਤੇ ਐਸਟੀਈਐਮ ਅਧਾਰਤ ਹੱਲਾਂ ਦੇ ਵਪਾਰੀਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਦੂਜੇ ਦਿਨ ਹੋਏ ਸਟਾਰਟਅੱਪ ਮੰਥਨ ਸੈਸ਼ਨ ਦੌਰਾਨ ਗੈਸਟ ਆਫ ਆਨਰ ਡਾ. ਦਿਵਨੀਤ ਕੌਰ, ਸੰਸਥਾਪਕ ਅਤੇ ਸੀਈਓ, ਡਰਮਾਬੇ ਸਕਿਨਕੇਅਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਵੇਂ ਪੰਜਾਬ ਵਿੱਚ ਸਿੱਖਿਆ ਦੀ ਗੁਣਵੱਤਾ ਉੱਦਮੀਆਂ ਦੀ ਇੱਕ ਨਵੀਂ ਪੀੜ੍ਹੀ ਨੂੰ ਤਿਆਰ ਕਰ ਰਹੀ ਹੈ।
ਇਸ ਮੌਕੇ ਪੀ ਐਚ ਡੀ ਸੀ ਸੀ ਆਈ ਦੀ ਸੀਨੀਅਰ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਨੇ ਦੱਸਿਆ ਕਿ ਚੈਂਬਰ ਆਫ਼ ਕਾਮਰਸ ਕਿਵੇਂ ਉੱਭਰ ਰਹੇ ਸੰਸਥਾਪਕਾਂ ਨੂੰ ਉਦਯੋਗ ਦੇ ਆਗੂਆਂ ਅਤੇ ਤਜਰਬੇਕਾਰ ਸਲਾਹਕਾਰਾਂ ਨਾਲ ਜੋੜ ਸਕਦੇ ਹਨ। ਡਾ. ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ ਸੀਜੀਸੀ ਲਾਂਡਰਾ ਨੇ ਸਮਿੱਟ ਦੀ ਸ਼ਾਨਦਾਰ ਸਫਲਤਾ ਲਈ ਸਟਾਰਟਅੱਪ ਪੰਜਾਬ ਮਿਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸੀ ਜੀ ਸੀ ਲਾਂਡਰਾਂ ਦੇ ਰਾਈਸ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਵੀ ਸਰਾਹਨਾ ਕੀਤੀ, ਜਿਸ ਨੇ ਨਿਵੇਸ਼ਕਾਂ, ਨੀਤੀ ਨਿਰਮਾਤਾਵਾਂ, ਸਟਾਰਟਅੱਪਸ ਅਤੇ ਉਦਯੋਗ ਦੇ ਆਗੂਆਂ ਨੂੰ ਇਕੱਠਾ ਕਰਨ ਲਈ ਇੱਕ ਗਤੀਸ਼ੀਲ ਮੰਚ ਦਾ ਆਯੋਜਨ ਕੀਤਾ। ਪ੍ਰਭਾਵਸ਼ਾਲੀ ਵਿਚਾਰਾਂ ਨੂੰ ਸਕੇਲ ਕਰਨ, ਜ਼ਿੰਮੇਵਾਰ ਏਆਈ ਨੂੰ ਮਜ਼ਬੂਤ ਕਰਨ ਅਤੇ ਸਮਾਵੇਸ਼ੀ ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਸੰਮੇਲਨ ਦੇ ਧਿਆਨ ’ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਵਿਕਸਤ ਭਾਰਤ @2047 ਦੇ ਦ੍ਰਿਸ਼ਟੀਕੋਣ ਅਤੇ ਭਾਰਤ ਦੇ ਇੱਕ ਗਲੋਬਲ ਇਨੋਵੇਸ਼ਨ ਹੱਬ ਵਜੋਂ ਉਭਰਨ ਪ੍ਰਤੀ ਸੰਸਥਾ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਖੋਜ, ਵਿਚਾਰਧਾਰਾ ਅਤੇ ਉੱਦਮਤਾ ’ਤੇ ਆਪਣਾ ਨਿਰੰਤਰ ਧਿਆਨ ਦੇ ਕੇ, ਸੀਜੀਸੀ ਲਾਂਡਰਾਂ ਵਿਦਿਆਰਥੀਆਂ ਨੂੰ ਸਮਾਜਿਕ ਚੁਣੌਤੀਆਂ ਦੇ ਨਵੀਨਤਾਕਾਰੀ ਹੱਲ ਵਿਕਸਤ ਕਰਨ ਅਤੇ ਰਾਸ਼ਟਰ ਨਿਰਮਾਣ ਵਿੱਚ ਅਰਥਪੂਰਨ ਯੋਗਦਾਨ ਪਾਉਣ ਲਈ ਸ਼ਕਤੀ ਪ੍ਰਦਾਨ ਕਰ ਰਿਹਾ ਹੈ। ਭਾਰਤ ਸਰਕਾਰ ਦੇ ਨੀਤੀ ਆਯੋਗ ਵੱਲੋਂ ਸਮਰਥਤ ਇਸ ਦੀ ਏਸੀਆਈਸੀ ਰਾਈਸ ਐਸੋਸੀਏਸ਼ਨ ਨੇ 125 ਤੋਂ ਵੱਧ ਸਟਾਰਟਅੱਪਸ ਨੂੰ ਇੰਕਿਊਬੇਟ ਕੀਤਾ ਹੈ ਅਤੇ ਜ਼ਮੀਨੀ ਪੱਧਰ ਦੇ ਉੱਦਮੀਆਂ ਨੂੰ ਸਲਾਹ, ਨੈੱਟਵਰਕਿੰਗ ਅਤੇ ਫੰਡਿੰਗ ਦੇ ਮੌਕਿਆਂ ਤੱਕ ਪਹੁੰਚ ਪ੍ਰਦਾਨ ਕੀਤੀ ਹੈ। ਸਟਾਰਟਅੱਪ ਪੰਜਾਬ ਮਿਸ਼ਨ ਨਾਲ ਸਹਿਯੋਗ ਕਰਦੇ ਹੋਏ ਸੀਜੀਸੀ ਲਾਂਡਰਾਂ ਪੇਂਡੂ ਅਤੇ ਸ਼ਹਿਰੀ ਭਾਈਚਾਰਿਆਂ ਵਿੱਚ ਰਾਜ ਦੇ ਸਟਾਰਟਅੱਪ ਈਕੋਸਿਸਟਮ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਡਰੋਨ ਤਕਨਾਲੋਜੀ, ਡਿਜੀਟਲ ਸੇਵਾਵਾਂ, ਸਿਹਤ ਸੰਭਾਲ, ਖੇਤੀਬਾੜੀ, ਨਿੱਜੀ ਦੇਖਭਾਲ ਅਤੇ ਰਹਿੰਦ ਖੂੰਹਦ ਪ੍ਰਬੰਧਨ ਵਰਗੇ ਖੇਤਰਾਂ ਵਿੱਚ ਇਸ ਦੇ ਸਾਬਕਾ ਵਿਦਿਆਰਥੀਆਂ ਦੀ ਅਗਵਾਈ ਵਾਲੇ ਸਟਾਰਟਅੱਪਸ ਦੀ ਸਫਲਤਾ ਨੌਜਵਾਨ ਨਵੀਨਤਾਕਾਰਾਂ ਨੂੰ ਨੌਕਰੀ ਖੋਜਣ ਵਾਲਿਆਂ ਤੋਂ ਨੌਕਰੀ ਪੈਦਾ ਕਰਨ ਵਾਲੇ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ