ਬਠਿੰਡਾ ’ਚ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਸਾਲ 2026 ਦਾ ਕੈਲੰਡਰ ਰਿਲੀਜ਼
ਬਠਿੰਡਾ, 03 ਜਨਵਰੀ (ਹਿੰ. ਸ.)। ਆਲ ਪੰਜਾਬ ਆਗਨਵਾੜੀ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਨਵੇਂ ਸਾਲ 2026 ਦਾ ਜਥੇਬੰਦੀ ਦਾ ਕੈਲੰਡਰ ਰਿਲੀਜ਼ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਗੋਬਿੰਦ ਕੌਰ ਨੇ ਕਿਹਾ ਕਿ ਜਥੇਬੰਦੀ ਵਲੋਂ ਜਨਵਰੀ ਫਰਵਰੀ ਦੇ
ਆਲ ਪੰਜਾਬ ਆਗਨਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਨਵੇਂ ਸਾਲ 2026 ਦਾ ਜਥੇਬੰਦੀ ਦਾ ਕੈਲੰਡਰ ਰਿਲੀਜ਼ ਜਾਰੀ ਕਰਦੇ ਹੋਏ।


ਬਠਿੰਡਾ, 03 ਜਨਵਰੀ (ਹਿੰ. ਸ.)। ਆਲ ਪੰਜਾਬ ਆਗਨਵਾੜੀ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਨਵੇਂ ਸਾਲ 2026 ਦਾ ਜਥੇਬੰਦੀ ਦਾ ਕੈਲੰਡਰ ਰਿਲੀਜ਼ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਗੋਬਿੰਦ ਕੌਰ ਨੇ ਕਿਹਾ ਕਿ ਜਥੇਬੰਦੀ ਵਲੋਂ ਜਨਵਰੀ ਫਰਵਰੀ ਦੇ ਮਹੀਨੇ ’ਚ ਮੈਂਬਰਸ਼ਿਪ ਕੰਪੇਨ ਚਲਾਈ ਜਾਵੇਗੀ ਤੇ ਉਸ ਤੋਂ ਬਾਅਦ ਜਥੇਬੰਦੀ ਦੇ ਅਗਲੇ ਐਕਸ਼ਨਾਂ ਦਾ ਐਲਾਨ ਕੀਤਾ ਜਾਵੇਗਾ। ਉਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾ ਨੂੰ ਉਨਾਂ ਦਾ ਹੱਕ ਦੇਣ ਵਿੱਚ ਅਸਫਲ ਹੋਈ ਹੈ ਆਂਗਣਵਾੜੀ ਸੈਂਟਰਾਂ ਦੇ ਵਿੱਚ ਆ ਰਹੇ ਬੱਚੇ ਪੱਕੇ ਤੌਰ ’ਤੇ ਸਕੂਲਾਂ ਵਿੱਚ ਬਿਠਾ ਦਿੱਤੇ ਗਏ ਹਨ ਜੋ ਪਿਛਲੀ ਕਾਂਗਰਸ ਸਰਕਾਰ ਨੇ ਆਂਗਣਵਾੜੀਆਂ ਵਿੱਚ ਚੁੱਕ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਕੀਤੇ ਸਨ ਉਹਨਾਂ ਨੂੰ ਅੱਜ ਤੱਕ ਵਾਪਸ ਨਹੀਂ ਭੇਜਿਆ ਗਿਆ।

ਉਨਾਂ ਕਿਹਾ ਕਿ ਇਸੇ ਤਰ੍ਹਾਂ ਆਂਗਣਵਾੜੀ ਕੇਂਦਰਾਂ ਦੇ ’ਚ ਆ ਰਿਹਾ ਰਾਸ਼ਨ ਜੋ ਸਰਕਾਰੀ ਅਦਾਰੇ ਵੇਰਕਾ ਤੋਂ ਲੈ ਕੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤਾ ਗਿਆ ਹੈ ਉਸ ਵਿੱਚ ਬਹੁਤ ਵੱਡੀ ਘਪਲੇਬਾਜ਼ੀ ਹੋ ਰਹੀ ਹੈ। ਸਰਕਾਰ ਗਰਭਵਤੀ ਔਰਤਾਂ ਛੋਟੇ ਬੱਚਿਆਂ ਦੇ ਨਾਲ ਸਿੱਧਾ ਸਿੱਧਾ ਧਰੋਹ ਕਮਾ ਰਹੀ ਹੈ ਤੇ ਉਨਾਂ ਦੀ ਸਿਹਤ ਨਾਲ ਖਲ੍ਹਵਾੜ ਕਰ ਰਹੀ ਹੈ। ਇਸੇ ਤਰ੍ਹਾਂ ਆਂਗਣਵਾੜੀ ਵਰਕਰਾਂ ਹੈਲਪਰਾ ਨਾਲ ਵਾਅਦਾ ਕੀਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਆਗਣਵਾੜੀ ਵਰਕਰਾਂ ਹੈਲਪਰਾ ਦਾ ਮਾਣ ਭੱਤਾ ਦੁਗਣਾ ਕੀਤਾ ਜਾਵੇਗਾ। ਮਾਣ ਭੱਤਾ ਦਾ ਦੁਗਣਾ ਕੀ ਕਰਨਾ ਸੀ ਜੋ ਮਾਣ ਭੱਤਾ ਮਿਲ ਰਿਹਾ ਹੈ ਪਿਛਲੇ ਚਾਰ ਸਾਲ ਤੋਂ ਉਹ ਵੀ ਸਮੇਂ ਸਿਰ ਨਹੀਂ ਦਿੱਤਾ ਗਿਆ।

ਮੀਟਿੰਗ ਦੌਰਾਨ ਸਰਕਾਰ ਦਾ ਨਿੰਦਾ ਮਤਾ ਪਾਸ ਕਰਦੇ ਹੋਏ ਮੰਗ ਕੀਤੀ ਗਈ ਕਿ ਸਰਕਾਰ ਇਸ ਗੱਲ ਦੇ ਮੁੱਦੇ ਤੇ ਚੋਣ ਲੜ ਕੇ ਆਈ ਸੀ ਕਿ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਇਆ ਦੇਵੇਗੀ ਤੇ ਅੱਜ ਹਜ਼ਾਰ ਹਜਾਰ ਰੁਪਿਆ ਤਾਂ ਕੀ ਦੇਣਾ ਹੈ ਵਿਧਵਾ, ਅੰਗਹੀਨ, ਬੁਢਾਪਾ ਪੈਨਸ਼ਨਾਂ ਦੇਣ ਦੇ ’ਚ ਵੀ ਅਸਫਲ ਹੋਈ ਹੈ। ਜਥੇਬੰਦੀ ਨੇ ਇਸ ਗੱਲ ਦਾ ਨਿੰਦਾ ਮਤਾ ਵੀ ਪਾਸ ਕੀਤਾ ਕਿ ਜੋ ਸਰਕਾਰ ਕਹਿੰਦੀ ਸੀ ਕਿ ਲੋਕ ਲੀਡਰਾਂ ਤੋਂ ਸਵਾਲ ਪੁੱਛਣ ਪਰ ਅੱਜ ਉਹ ਸਰਕਾਰ ਪੱਤਰਕਾਰਾਂ ਦੇ ਸਵਾਲਾਂ ਤੋਂ ਹੀ ਭਗੌੜੀ ਹੋ ਗਈ ਹੈ ਤੇ ਉਲਟਾ ਪ੍ਰੈਸ ਦੀ ਆਵਾਜ਼ ਦਬਾਉਣ ਵਾਸਤੇ ਉਨਾਂ ਤੇ ਪਰਚੇ ਦਰਜ ਕਰ ਰਹੀ ਹੈ। ਮੀਟਿੰਗ ਦੌਰਾਨ ਮੰਗ ਕੀਤੀ ਗਈ ਕਿ ਪੱਤਰਕਾਰਾਂ ’ਤੇ ਕੀਤੇ ਗਏ ਪਰਚੇ ਤੁਰੰਤ ਰੱਦ ਕੀਤੇ ਜਾਣ ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande