ਜ਼ਿਲ੍ਹਾ ਪੱਧਰੀ ਐਚ ਪੀ ਵੀ ਵੈਕਸੀਨ ਸਬੰਧੀ ਟ੍ਰੇਨਿੰਗ ਕਰਵਾਈ
ਬਰਨਾਲਾ, 09 ਜਨਵਰੀ (ਹਿੰ. ਸ.)। ਕੈਂਸਰ ਜਿਹੀ ਗੰਭੀਰ ਬਿਮਾਰੀ ਤੋਂ ਬਚਾਅ ਲਈ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਦੀ ਅਗਵਾਈ ਹੇਠ ਸਮੂਹ ਐਸ ਐਮ ਓ, ਮੈਡੀਕਲ ਅਫ਼ਸਰ/ ਨੋਡਲ ਅਫ਼ਸਰ ਟੀਕਾਕਰਨ, ਬ
ਜ਼ਿਲ੍ਹਾ ਪੱਧਰੀ ਐਚ ਪੀ ਵੀ ਵੈਕਸੀਨ ਸਬੰਧੀ ਕਰਵਾਈ ਟ੍ਰੇਨਿੰਗ ਦਾ ਦ੍ਰਿਸ਼।


ਬਰਨਾਲਾ, 09 ਜਨਵਰੀ (ਹਿੰ. ਸ.)। ਕੈਂਸਰ ਜਿਹੀ ਗੰਭੀਰ ਬਿਮਾਰੀ ਤੋਂ ਬਚਾਅ ਲਈ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਦੀ ਅਗਵਾਈ ਹੇਠ ਸਮੂਹ ਐਸ ਐਮ ਓ, ਮੈਡੀਕਲ ਅਫ਼ਸਰ/ ਨੋਡਲ ਅਫ਼ਸਰ ਟੀਕਾਕਰਨ, ਬਲਾਕ ਐਕਸਟੈਨਸ਼ਨ ਐਜ਼ੁਕੇਟਰ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਤੇ ਸੀ ਐਚ ਓ ਦੀ ਜ਼ਿਲ੍ਹਾ ਪੱਧਰੀ ਐਚ ਪੀ ਵੀ ਵੈਕਸੀਨ (ਬੱਚੇਦਾਨੀ ਦੇ ਮੂੰਹ ਦਾ ਕੈਂਸਰ ਤੋਂ ਬਚਾਅ) ਸਬੰਧੀ ਟ੍ਰੇਨਿੰਗ ਕਰਵਾਈ ਗਈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਔਰਤਾਂ 'ਚ ਹੋਣ ਵਾਲੇ ਸਰਵਾਈਕਲ ਕੈਂਸਰ (ਬੱਚੇਦਾਨੀ ਦੇ ਮੂੰਹ ਦਾ ਕੈਂਸਰ) ਦੀ ਰੋਕਥਾਮ ਲਈ ਇਹ ਵੈਕਸੀਨ ਵਿਸ਼ਵ ਸਿਹਤ ਸੰਸਥਾ ਤੋਂ ਪ੍ਰਵਾਨਿਤ ਹੈ।

ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਹਰਜੀਤ ਸਿੰਘ ਨੇ ਦੱਸਿਆ ਕਿ ਔਰਤਾਂ 'ਚ ਹੋਣ ਵਾਲੇ ਜ਼ਿਆਦਾਤਰ ਚਾਰ ਤਰ੍ਹਾਂ ਦੇ ਕੈਂਸਰ ਚੋਂ ਸਰਵਾਈਕਲ ਕੈਂਸਰ ਨਾਲ ਭਾਰਤ ਵਿੱਚ ਇੱਕ ਲੱਖ ਪਿੱਛੇ 11 ਕੇਸ ਹੁੰਦੇ ਹਨ ਇਸ ਲਈ ਇਹ ਵੈਕਸੀਨ ਲਗਵਾਉਣੀ ਬਹੁਤ ਜ਼ਰੂਰੀ ਹੈ। ਉਹ ਬੱਚੀਆਂ ਜਿਨ੍ਹਾਂ ਦੀ ਉਮਰ 9 ਸਾਲ ਤੋਂ 14 ਸਾਲ ਹੈ ਅਤੇ 14 ਸਾਲ ਤੋਂ ਉਪਰ ਜਦ ਤੱਕ ਉਹ ਆਪਣਾ 15ਵਾਂ ਜਨਮ ਮਨਾਉਣ ਤੋਂ ਪਹਿਲਾਂ ਦੀ ਇੱਕ ਵਾਰ ਵੈਕਸੀਨੇਸ਼ਨ ਕੀਤੀ ਜਾਵੇਗੀ। ਇਹ ਵੈਕਸੀਨ ਲਗਵਾਉਣ ਨਾਲ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande