23 ਤੋਂ 26 ਅਕਤੂਬਰ ਤੱਕ ਲੱਗੇਗਾ ਤੀਜਾ ਸੂਰਜਕੁੰਡ ਦੀਵਾਲੀ ਮੇਲਾ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਰਨਗੇ ਉਦਘਾਟਨ 26 ਅਕਤੂਬਰ ਨੂੰ ਕੇਂਦਰੀ ਮੰਤਰੀ ਮਨੋਹਰ ਲਾਲ ਸਮਾਪਤੀ ਸਮਾਰੋਹ ਵਿੱਚ ਹੋਣਗੇ ਸ਼ਾਮਲ ਚੰਡੀਗੜ੍ਹ, 18 ਅਕਤੂਬਰ (ਹਿੰ.ਸ.)| ਹਰਿਆਣਾ ਸੈਰ-ਸਪਾਟਾ ਵਿਭਾਗ ਵੱਲੋਂ ਤੀਜਾ ਸੂਰਜਕੁੰਡ ਦੀਵਾਲੀ ਮੇਲਾ 23 ਤੋਂ 26 ਅਕਤੂਬਰ ਤੱਕ ਫਰੀਦਾਬਾਦ ਦੇ ਸੂਰਜਕੁੰਡ ਮੇਲਾ ਪਰਿਸਰ ਵਿ
23 ਤੋਂ 26 ਅਕਤੂਬਰ ਤੱਕ ਲੱਗੇਗਾ ਤੀਜਾ ਸੂਰਜਕੁੰਡ ਦੀਵਾਲੀ ਮੇਲਾ


ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਰਨਗੇ ਉਦਘਾਟਨ 26 ਅਕਤੂਬਰ ਨੂੰ ਕੇਂਦਰੀ ਮੰਤਰੀ ਮਨੋਹਰ ਲਾਲ ਸਮਾਪਤੀ ਸਮਾਰੋਹ ਵਿੱਚ ਹੋਣਗੇ ਸ਼ਾਮਲ

ਚੰਡੀਗੜ੍ਹ, 18 ਅਕਤੂਬਰ (ਹਿੰ.ਸ.)| ਹਰਿਆਣਾ ਸੈਰ-ਸਪਾਟਾ ਵਿਭਾਗ ਵੱਲੋਂ ਤੀਜਾ ਸੂਰਜਕੁੰਡ ਦੀਵਾਲੀ ਮੇਲਾ 23 ਤੋਂ 26 ਅਕਤੂਬਰ ਤੱਕ ਫਰੀਦਾਬਾਦ ਦੇ ਸੂਰਜਕੁੰਡ ਮੇਲਾ ਪਰਿਸਰ ਵਿੱਚ ਕਰਵਾਇਆ ਜਾਵੇਗਾ। ਚਾਰ ਦਿਨਾਂ ਤੱਕ ਚੱਲਣ ਵਾਲੇ ਇਸ ਮੇਲੇ ਵਿੱਚ ਭਾਰਤੀ ਹਸਤਸ਼ਿਲਪ, ਰਵਾਇਤੀ ਪਕਵਾਨਾਂ, ਸੱਭਿਆਚਾਰਕ ਪੇਸ਼ਕਾਰੀਆਂ ਅਤੇ ਦੀਵਾਲੀ ਦੀ ਖਰੀਦਦਾਰੀ ਦੇ ਵਿਸ਼ੇਸ਼ ਪ੍ਰਬੰਧ ਹੋਣਗੇ।

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 23 ਅਕਤੂਬਰ ਨੂੰ ਮੇਲੇ ਦਾ ਉਦਘਾਟਨ ਕਰਨਗੇ। ਇਸ ਮੌਕੇ ਹਰਿਆਣਾ ਦੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਸਮੇਤ ਹੋਰ ਪਤਵੰਤੇ ਅਤੇ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ। ਮੇਲੇ ਦੇ ਸਮਾਪਤੀ ਸਮਾਰੋਹ ਵਿੱਚ 26 ਅਕਤੂਬਰ ਨੂੰ ਕੇਂਦਰੀ ਮੰਤਰੀ ਮਨੋਹਰ ਲਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਮੇਲੇ ਵਿੱਚ ਲਗਭਗ 300 ਸਟਾਲਾਂ ਲਗਾਈਆਂ ਜਾਣਗੀਆਂ, ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਹਸਤਸ਼ਿਲਪ, ਹੱਥਕਰਘਾ ਉਤਪਾਦ, ਰਵਾਇਤੀ ਕਲਾਕ੍ਰਿਤੀਆਂ, ਘਰ ਦੀ ਸਜਾਵਟ ਦਾ ਸਾਮਾਨ ਅਤੇ ਦੀਵਾਲੀ ਨਾਲ ਸਬੰਧਤ ਵਸਤੂਆਂ ਉਪਲਬਧ ਹੋਣਗੀਆਂ। ਇਸ ਨਾਲ ਲੋਕਾਂ ਨੂੰ ਤਿਉਹਾਰ ਲਈ ਖਰੀਦਦਾਰੀ ਕਰਨ ਦਾ ਮੌਕਾ ਮਿਲੇਗਾ। ਨਾਲ ਹੀ, ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਆਪਣੀ ਕਲਾ ਤੇ ਉਤਪਾਦਾਂ ਨੂੰ ਵੱਡੇ ਬਾਜ਼ਾਰ ਤੱਕ ਪਹੁੰਚਾਉਣ ਲਈ ਮੰਚ ਮਿਲੇਗਾ।

ਮੇਲੇ ਵਿੱਚ ਵਿਸ਼ਾਲ ਫੂਡ ਕੋਰਟ ਵੀ ਬਣਾਇਆ ਜਾਵੇਗਾ, ਜਿੱਥੇ ਵੱਖ-ਵੱਖ ਖੇਤਰਾਂ ਦੇ ਰਵਾਇਤੀ ਪਕਵਾਨਾਂ ਦੇ ਨਾਲ ਪ੍ਰਸਿੱਧ ਫੂਡ ਬ੍ਰਾਂਡਾਂ ਦੇ ਖਾਣੇ ਵੀ ਉਪਲਬਧ ਹੋਣਗੇ। ਖਰੀਦਦਾਰੀ, ਖਾਣ-ਪੀਣ ਅਤੇ ਮਨੋਰੰਜਨ ਦੇ ਪ੍ਰਬੰਧ ਇਸ ਮੇਲੇ ਨੂੰ ਪਰਿਵਾਰਾਂ ਲਈ ਖ਼ਾਸ ਆਕਰਸ਼ਣ ਬਣਾਉਣਗੇ।

ਚਾਰ ਦਿਨਾਂ ਦੌਰਾਨ ਲੋਕ ਕਲਾਕਾਰਾਂ, ਲੋਕ ਨਾਚ ਟੋਲੀਆਂ ਅਤੇ ਰਵਾਇਤੀ ਕਲਾਕਾਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਇਨ੍ਹਾਂ ਸਮਾਗਮਾਂ ਵਿੱਚ ਪ੍ਰਸਿੱਧ ਸੂਫ਼ੀ ਅਤੇ ਲੋਕ ਗਾਇਕ ਕੰਵਰ ਗਰੇਵਾਲ ਦੀ ਪੇਸ਼ਕਾਰੀ ਵਿਸ਼ੇਸ਼ ਆਕਰਸ਼ਣ ਰਹੇਗੀ।

ਸੈਰ-ਸਪਾਟਾ ਵਿਭਾਗ ਅਨੁਸਾਰ, ਮੇਲੇ ਦਾ ਮੁੱਖ ਉਦੇਸ਼ ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਖਰੀਦਦਾਰੀ ਅਤੇ ਮਨੋਰੰਜਨ ਦੇ ਬਿਹਤਰ ਮੌਕੇ ਦੇਣ ਦੇ ਨਾਲ-ਨਾਲ ਭਾਰਤੀ ਸੱਭਿਆਚਾਰਕ ਵਿਰਾਸਤ, ਰਵਾਇਤੀ ਹਸਤਸ਼ਿਲਪ ਅਤੇ ਸਥਾਨਕ ਕਾਰੀਗਰਾਂ ਨੂੰ ਉਤਸ਼ਾਹਿਤ ਕਰਨਾ ਹੈ। ਇਹ ਮੇਲਾ ਲੋਕਾਂ ਨੂੰ ਦੇਸ਼ ਦੀਆਂ ਵੱਖ-ਵੱਖ ਕਲਾ ਅਤੇ ਸੱਭਿਆਚਾਰਕ ਪਰੰਪਰਾਵਾਂ ਨਾਲ ਜੋੜਨ ਦਾ ਮੌਕਾ ਵੀ ਪ੍ਰਦਾਨ ਕਰੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande