ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਬੀਬੀਆਂ ਨਾਲ ਧੋਖਾ ਜਾਰੀ: ਜੈਇੰਦਰ
ਪੰਜਾਬ ਸਰਕਾਰ ਦੇ ਅੰਕੜੇ ਸ਼ੱਕੀ, ਨਹੀਂ ਦਿੱਤਾ ਜਾ ਰਿਹਾ ਸਪੱਸ਼ਟੀਕਰਨ ਚੰਡੀਗੜ੍ਹ, 02 ਅਕਤੂਬਰ (ਹਿੰ.ਸ.)| ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੋਰਚਾ ਦੀ ਪ੍ਰਧਾਨ ਜੈਇੰਦਰ ਕੌਰ ਨੇ ਕਿਹਾ ਹੈ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਰਾਹੀਂ ਪੰਜਾਬ ਸਰਕਾਰ ਮਾਵਾਂ ਧੀਆਂ ਦਾ ਸਤਿਕਾਰ ਨਹੀਂ ਬਲਕਿ ਉਨ੍ਹਾਂ ਨਾਲ ਧੋਖਾ ਕਰ ਰਹ
भाजपा महिला मोर्चा की प्रदेश अध्यक्ष जयइंदर कौर


ਪੰਜਾਬ ਸਰਕਾਰ ਦੇ ਅੰਕੜੇ ਸ਼ੱਕੀ, ਨਹੀਂ ਦਿੱਤਾ ਜਾ ਰਿਹਾ ਸਪੱਸ਼ਟੀਕਰਨ

ਚੰਡੀਗੜ੍ਹ, 02 ਅਕਤੂਬਰ (ਹਿੰ.ਸ.)| ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੋਰਚਾ ਦੀ ਪ੍ਰਧਾਨ ਜੈਇੰਦਰ ਕੌਰ ਨੇ ਕਿਹਾ ਹੈ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਰਾਹੀਂ ਪੰਜਾਬ ਸਰਕਾਰ ਮਾਵਾਂ ਧੀਆਂ ਦਾ ਸਤਿਕਾਰ ਨਹੀਂ ਬਲਕਿ ਉਨ੍ਹਾਂ ਨਾਲ ਧੋਖਾ ਕਰ ਰਹੀ ਹੈ। ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਗੋਬਿੰਦਵਾਲ ਵਿੱਚ 73.99 ਲੱਖ ਦੇ ਖਾਤਿਆਂ ਵਿੱਚ ਪੈਸੇ ਪਾਉਣ ਦੇ ਦਾਅਵੇ ਉੱਤੇ ਟਿੱਪਣੀ ਕਰ ਰਹੇ ਸਨ।

ਉਨ੍ਹਾਂ ਕਿਹਾ ਪਹਿਲਾਂ ਤਾਂ ਇਹ ਸਕੀਮ ਜਿਹੜੀ ਫਰਬਰੀ 2022 ਤੋਂ ਸ਼ੁਰੂ ਹੋਣੀ ਸੀ, ਉਹ ਜੁਲਾਈ 2026 ਤੋਂ ਸ਼ੁਰੂ ਕਰ ਕੇ ਲੱਖਾਂ ਬੀਬੀਆਂ ਦੇ ਸਾਢੇ ਚਾਰ ਸਾਲ ਦੇ ਪੈਸੇ ਮਾਰ ਲਏ ਗਏ। ਦੂਜਾ ਇਸ ਨੂੰ ਕਿਸ਼ਤਾਂ ਵਿੱਚ ਇੰਝ ਵੰਡਿਆ ਜਾ ਰਿਹਾ ਹੈ ਕਿ ਪਹਿਲਾ ਕਿਹਾ ਗਿਆ ਕਿ 33 ਲੱਖ ਮਹਿਲਾਵਾਂ ਨੂੰ ਪਹਿਲੀ ਕਿਸ਼ਤ ਪਾਈ ਗਈ, ਹੁਣ ਕਿਹਾ ਗਿਆ ਕਿ 38 ਲੱਖ ਮਹਿਲਾਵਾਂ ਨੂੰ ਦੂਜੀ ਕਿਸ਼ਤ ਪਾਈ ਗਈ। ਕੁੱਲ ਗਿਣਤੀ 73.99 ਲੱਖ ਦੱਸੀ ਗਈ ਹੈ। ਪਰ ਸਵਾਲ ਇਹ ਹੈ ਕਿ ਜਦੋਂ ਸਕੀਮ ਜੁਲਾਈ 2026 ਤੋਂ ਸ਼ੁਰੂ ਹੋ ਗਈ ਸੀ ਅਤੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਸਕੀਮ ਜੁਲਾਈ ਤੋਂ ਸ਼ੁਰੂ ਹੈ, ਫਾਰਮ ਕੋਈ ਜਦੋਂ ਮਰਜ਼ੀ ਭਰੇ 2 ਉਸ ਨੂੰ ਪੈਸੇ ਜੁਲਾਈ ਤੋਂ ਹੀ ਮਿਲਣਗੇ। ਪਰ ਹੁਣ ਪਹਿਲੀ ਤੇ ਦੂਜੀ ਕਿਸ਼ਤ ਗਿਣਾਈ ਜਾ ਰਹੀ ਹੈ ਤੇ ਗਿਣਤੀ ਦੱਸੀ ਜਾ ਰਹੀ ਹੈ।

ਜੈਇੰਦਰ ਕੌਰ ਨੇ ਕਿਹਾ ਕਿ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕੀ 73.99 ਲੱਖ ਬੀਬੀਆਂ ਨੂੰ ਦੋਵੇਂ ਕਿਸ਼ਤਾਂ ਪਾਈਆਂ ਗਈਆਂ ਹਨ ਜਾਂ ਨਹੀਂ। ਇਸ ਦਾ ਜਵਾਬ ਨਾਂਹ ਵਿੱਚ ਹੀ ਹੈ। ਉਨ੍ਹਾਂ ਕਿਹਾ ਪਹਿਲੀ ਕਿਸ਼ਤ ਜੁਲਾਈ ਵਿੱਚ ਪਾਉਣ ਵਾਲੀਆਂ ਕਈ ਬੀਬੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਖਾਤਿਆਂ ਵਿੱਚ ਦੂਜੀ ਕਿਸ਼ਤ ਨਹੀਂ ਆਈ ਹੈ।

ਜੈ ਇੰਦਰ ਕੌਰ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਦੀ ਸਰਕਾਰ ਬਣਦਿਆਂ ਹੀ ‘ਅੰਨਪੂਰਨਾ ਯੋਜਨਾ’ ਤਹਿਤ ਯੋਗ ਮਹਿਲਾਵਾਂ ਨੂੰ ₹3,000 ਮਹੀਨਾ ਦੇਣ ਦੀ ਵਿਵਸਥਾ ਕੀਤੀ ਗਈ ਸੀ। ਜੁਲਾਈ ਵਿੱਚ ਹੀ 1.30 ਕਰੋੜ ਮਹਿਲਾਵਾਂ ਦੇ ਖਾਤਿਆਂ ਵਿੱਚ ਪੈਸੇ ਪਾ ਦਿੱਤੇ ਗਏ ਸਨ। ਪੰਜਾਬ ਸਰਕਾਰ ਵਾਂਗ ਕਾਰਜਕਾਲ ਪੂਰਾ ਹੋਣ ਦੀ ਉਡੀਕ ਨਹੀਂ ਕੀਤੀ। ਜੈਇੇੰਦਰ ਨੇ ਕਿਹਾ ਕਿ ਪੰਜਾਬ ਵਿੱਚ ਮਹਿਲਾਵਾਂ ਦੀ ਗਿਣਤੀ 1.20 ਲੱਖ ਹੈ, ਤੇ ਜੇਕਰ ਪੰਜਾਬ ਸਰਕਾਰ ਦੇ ਵਾਅਦੇ ਮੁਤਾਬਕ ਦੇਖੀਏ 97 ਫੀਸਦ ਦੀ ਗਿਣਤੀ ਲਗਭਗ 1 ਕਰੋੜ 16 ਲੱਖ ਨੂੰ ਇਹ ਪੈਸੇ ਮਿਲਣੇ ਚਾਹੀਦੇ ਸਨ। ਪਰ ਸਰਕਾਰ ਅਜੇ 73 ਲੱਖ ਨੂੰ ਹੀ ਇੱਕ-ਇੱਕ ਕਿਸ਼ਤ ਦੇਣ ਉੱਤੇ ਅਟਕੀ ਹੋਈ ਹੈ। ਸਰਕਾਰ ਦੇ ਅੰਕੜਿਆਂ ਮੁਤਾਬਕ ਅਜੇ ਵੀ 33-34 ਲੱਖ ਮਹਿਲਾਵਾਂ ਇਸ ਸਕੀਮ ਤੋਂ ਬਾਂਝੀਆਂ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande