ਨਿਵੇਸ਼ਕਾਂ ਨੂੰ ਸੱਦਾ ਦੇਣ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਦਾ ਵਫ਼ਦ ਗੁਜਰਾਤ ਜਾਵੇਗਾ
ਸੂਰਤ ਅਤੇ ਗਾਂਧੀਨਗਰ ਵਿੱਚ 27 ਤੇ 28 ਅਕਤੂਬਰ ਨੂੰ ਹੋਣਗੀਆਂ ਮੀਟਿੰਗਾਂ ਅਤੇ ਇਨਵੈਸਟਮੈਂਟ ਰੋਡਸ਼ੋਅ ਚੰਡੀਗੜ੍ਹ, 26 ਅਕਤੂਬਰ (ਹਿੰ.ਸ.)| ਹਰਿਆਣਾ ਵਿੱਚ ਉਦਯੋਗਿਕ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਨਵੇਂ ਵਪਾਰਕ ਮੌਕਿਆਂ ਦੀ ਪਛਾਣ ਕਰਨ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬੇ ਦਾ ਉੱਚ ਪੱ
ਨਿਵੇਸ਼ਕਾਂ ਨੂੰ ਸੱਦਾ ਦੇਣ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਦਾ ਵਫ਼ਦ ਗੁਜਰਾਤ ਜਾਵੇਗਾ


ਸੂਰਤ ਅਤੇ ਗਾਂਧੀਨਗਰ ਵਿੱਚ 27 ਤੇ 28 ਅਕਤੂਬਰ ਨੂੰ ਹੋਣਗੀਆਂ ਮੀਟਿੰਗਾਂ ਅਤੇ ਇਨਵੈਸਟਮੈਂਟ ਰੋਡਸ਼ੋਅ

ਚੰਡੀਗੜ੍ਹ, 26 ਅਕਤੂਬਰ (ਹਿੰ.ਸ.)| ਹਰਿਆਣਾ ਵਿੱਚ ਉਦਯੋਗਿਕ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਨਵੇਂ ਵਪਾਰਕ ਮੌਕਿਆਂ ਦੀ ਪਛਾਣ ਕਰਨ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬੇ ਦਾ ਉੱਚ ਪੱਧਰੀ ਵਫ਼ਦ 27 ਅਤੇ 28 ਅਕਤੂਬਰ ਨੂੰ ਗੁਜਰਾਤ ਦੇ ਸੂਰਤ ਅਤੇ ਗਾਂਧੀਨਗਰ ਦਾ ਦੌਰਾ ਕਰੇਗਾ। ਇਸ ਦੌਰਾਨ ਨਿਵੇਸ਼ਕਾਂ ਨਾਲ ਸਿੱਧੀ ਗੱਲਬਾਤ, ਪ੍ਰਵਾਸੀ ਮਿਲਣੀ ਅਤੇ ਹਰਿਆਣਾ ਇਨਵੈਸਟਮੈਂਟ ਰੋਡਸ਼ੋਅ ਰਾਹੀਂ ਉਦਯੋਗਿਕ ਸੰਭਾਵਨਾਵਾਂ ਪੇਸ਼ ਕੀਤੀਆਂ ਜਾਣਗੀਆਂ। ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਵੀ ਵਫ਼ਦ ਵਿੱਚ ਸ਼ਾਮਲ ਹੋਣਗੇ।

ਉਦਯੋਗ ਅਤੇ ਵਣਜ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਨੇ ਦੱਸਿਆ ਕਿ 27 ਅਕਤੂਬਰ ਨੂੰ ਸੂਰਤ ਵਿੱਚ ਮੁੱਖ ਮੰਤਰੀ ਨਿਵੇਸ਼ਕਾਂ ਨਾਲ ਵਨ-ਟੂ-ਵਨ ਮੀਟਿੰਗਾਂ ਕਰਨਗੇ। ਇਨ੍ਹਾਂ ਵਿੱਚ ਉਦਯੋਗਿਕ ਵਿਸਥਾਰ, ਨਵੇਂ ਕਾਰੋਬਾਰ ਸਥਾਪਤ ਕਰਨ ਅਤੇ ਨਿਵੇਸ਼ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਹੋਵੇਗਾ। ਇਸ ਤੋਂ ਬਾਅਦ ਪ੍ਰਵਾਸੀ ਮਿਲਣੀ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਹਰਿਆਣਾ ਦੇ ਪ੍ਰਵਾਸੀ ਭਾਈਚਾਰੇ ਅਤੇ ਉਦਯੋਗ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਗੱਲਬਾਤ ਕੀਤੀ ਜਾਵੇਗੀ।

28 ਅਕਤੂਬਰ ਨੂੰ ਗਾਂਧੀਨਗਰ ਵਿੱਚ ਹਰਿਆਣਾ ਇਨਵੈਸਟਮੈਂਟ ਰੋਡਸ਼ੋਅ ਹੋਵੇਗਾ। ਇਸ ਵਿੱਚ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੂੰ ਸੂਬੇ ਦੇ ਉਦਯੋਗਿਕ ਢਾਂਚੇ, ਮਜ਼ਬੂਤ ਸੰਪਰਕ ਸਾਧਨਾਂ, ਕੁਸ਼ਲ ਮਨੁੱਖੀ ਸਰੋਤ ਅਤੇ ਨਿਵੇਸ਼ ਅਨੁਕੂਲ ਨੀਤੀਆਂ ਬਾਰੇ ਜਾਣੂ ਕਰਵਾਇਆ ਜਾਵੇਗਾ। ਸੰਭਾਵੀ ਪ੍ਰਾਜੈਕਟਾਂ, ਵਪਾਰਕ ਭਾਈਵਾਲੀਆਂ ਅਤੇ ਸਮਝੌਤਾ ਪੱਤਰਾਂ ਦੀਆਂ ਸੰਭਾਵਨਾਵਾਂ ’ਤੇ ਵੀ ਚਰਚਾ ਹੋਵੇਗੀ।

ਡਾ. ਅਮਿਤ ਅਗਰਵਾਲ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਉਦਯੋਗਿਕ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਲਈ ‘ਮੇਕ ਇਨ ਹਰਿਆਣਾ ਇੰਡਸਟ੍ਰੀਅਲ ਪਾਲਿਸੀ-2026’ ਲਾਗੂ ਕੀਤੀ ਹੈ। ਸਰਕਾਰ ਦਾ ਟੀਚਾ 2030-31 ਤੱਕ ਲਗਭਗ 5 ਲੱਖ ਕਰੋੜ ਰੁਪਏ ਦਾ ਨਵਾਂ ਨਿਵੇਸ਼ ਆਕਰਸ਼ਿਤ ਕਰਨਾ ਅਤੇ 10 ਲੱਖ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ।

ਉਨ੍ਹਾਂ ਕਿਹਾ ਕਿ ਗੁਜਰਾਤ ਦਾ ਇਹ ਦੌਰਾ ਹਰਿਆਣਾ ਦੀ ਉਦਯੋਗਿਕ ਸਮਰੱਥਾ ਨੂੰ ਵੱਡੇ ਪੱਧਰ ’ਤੇ ਪੇਸ਼ ਕਰਨ, ਨਿਵੇਸ਼ਕਾਂ ਦਾ ਭਰੋਸਾ ਵਧਾਉਣ ਅਤੇ ਨਵੇਂ ਉਦਯੋਗਾਂ ਦੀ ਸਥਾਪਨਾ ਤੇ ਮੌਜੂਦਾ ਇਕਾਈਆਂ ਦੇ ਵਿਸਥਾਰ ਲਈ ਮੌਕੇ ਪੈਦਾ ਕਰਨ ਵਿੱਚ ਸਹਾਈ ਹੋਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande