ਮੋਰਿੰਡਾ ਤੋਂ ਚੋਰੀ ਹੋਈਆਂ ਦੋ ਮੱਝਾਂ ਸਹਾਰਨਪੁਰ ਤੋਂ ਬਰਾਮਦ, 3 ਮੁਲਜ਼ਮ ਕਾਬੂ
ਮੋਰਿੰਡਾ, 05 ਅਕਤੂਬਰ (ਹਿੰ.ਸ.)| ਥਾਣਾ ਸਦਰ ਮੋਰਿੰਡਾ ਪੁਲਿਸ ਨੇ ਪਿੰਡ ਧਨੌਰੀ ਤੋਂ ਚੋਰੀ ਹੋਈਆਂ ਦੋ ਮੱਝਾਂ ਦੇ ਮਾਮਲੇ ਨੂੰ ਟਰੇਸ ਕਰਦਿਆਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਤੋਂ ਦੋਵੇਂ ਚੋਰੀਸ਼ੁਦਾ ਮੱਝਾਂ ਬਰਾਮਦ ਕਰ ਲਈਆਂ ਹਨ। ਪੁਲਿਸ ਨੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲ
ਪੁਲਿਸ ਹਿਰਾਸਤ ’ਚ ਮੁਲਜ਼ਮ।


ਮੋਰਿੰਡਾ, 05 ਅਕਤੂਬਰ (ਹਿੰ.ਸ.)| ਥਾਣਾ ਸਦਰ ਮੋਰਿੰਡਾ ਪੁਲਿਸ ਨੇ ਪਿੰਡ ਧਨੌਰੀ ਤੋਂ ਚੋਰੀ ਹੋਈਆਂ ਦੋ ਮੱਝਾਂ ਦੇ ਮਾਮਲੇ ਨੂੰ ਟਰੇਸ ਕਰਦਿਆਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਤੋਂ ਦੋਵੇਂ ਚੋਰੀਸ਼ੁਦਾ ਮੱਝਾਂ ਬਰਾਮਦ ਕਰ ਲਈਆਂ ਹਨ। ਪੁਲਿਸ ਨੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

ਪੁਲਿਸ ਮੁਤਾਬਕ 19/20 ਅਗਸਤ 2026 ਦੀ ਦਰਮਿਆਨੀ ਰਾਤ ਨੂੰ ਪਿੰਡ ਧਨੌਰੀ ਤੋਂ ਅਣਪਛਾਤੇ ਵਿਅਕਤੀਆਂ ਵੱਲੋਂ ਦੋ ਮੱਝਾਂ ਚੋਰੀ ਕਰ ਲਈਆਂ ਗਈਆਂ ਸਨ। ਇਸ ਸਬੰਧੀ ਥਾਣਾ ਸਦਰ ਮੋਰਿੰਡਾ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ।

ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਚੋਰੀ ਕੀਤੀਆਂ ਮੱਝਾਂ ਨੂੰ ਮਹਿੰਦਰਾ ਪਿਕਅਪ ਵਿੱਚ ਲਿਜਾਇਆ ਗਿਆ ਸੀ। 4/5 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਪੁਲਿਸ ਨੂੰ ਗੱਡੀ ਦੇ ਇਲਾਕੇ ਵਿੱਚ ਹੋਣ ਦੀ ਸੂਚਨਾ ਮਿਲੀ। ਇਸ ’ਤੇ ਥਾਣਾ ਸਦਰ ਮੋਰਿੰਡਾ ਦੀ ਪੁਲਿਸ ਟੀਮ ਨੇ ਨਾਕਾਬੰਦੀ ਕਰਕੇ ਉਕਤ ਗੱਡੀ ਨੂੰ ਟਰੇਸ ਕਰ ਲਿਆ।

ਪੁਲਿਸ ਨੇ ਗੱਡੀ ਵਿੱਚ ਸਵਾਰ ਗੁਲ ਫਿਰੋਜ਼ ਵਾਸੀ ਰਾਸ਼ਿਦ ਵਿਹਾਰ, ਸਹਾਰਨਪੁਰ, ਜੋ ਇਸ ਸਮੇਂ ਹਲਾਲਪੁਰ, ਥਾਣਾ ਦੇਹਾਤ ਕੋਤਵਾਲੀ, ਜ਼ਿਲ੍ਹਾ ਸਹਾਰਨਪੁਰ ਵਿਖੇ ਰਹਿੰਦਾ ਹੈ, ਸਮੇਤ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ।

ਪੁਲਿਸ ਰਿਮਾਂਡ ਦੌਰਾਨ ਗੁਲ ਫਿਰੋਜ਼ ਤੋਂ ਕੀਤੀ ਪੁੱਛਗਿੱਛ ਦੇ ਆਧਾਰ ’ਤੇ ਪੁਲਿਸ ਪਾਰਟੀ ਨੇ ਪਿੰਡ ਸਲੇਮਪੂਰ, ਥਾਣਾ ਸਰਸਾਵਾ, ਜ਼ਿਲ੍ਹਾ ਸਹਾਰਨਪੁਰ ਤੋਂ ਚੋਰੀ ਕੀਤੀਆਂ ਦੋਵੇਂ ਮੱਝਾਂ ਬਰਾਮਦ ਕਰ ਲਈਆਂ। ਇਸ ਤੋਂ ਬਾਅਦ ਪੁੱਛਗਿੱਛ ਦੇ ਆਧਾਰ ’ਤੇ ਪੁਲਿਸ ਨੇ ਬਿਲਾਲ ਵਾਸੀ ਮਕਾਨ ਨੰਬਰ 345ਏ, ਖੇੜਾਮਾਵਤ, ਥਾਣਾ ਚਿਲਕਾਣਾ, ਜ਼ਿਲ੍ਹਾ ਸਹਾਰਨਪੁਰ ਨੂੰ ਵੀ ਸਰਸਾਵਾ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਚੋਰੀ ਦੀਆਂ ਵਾਰਦਾਤਾਂ ਨਾਲ ਜੁੜੇ ਹੋਰ ਤੱਥਾਂ ਅਤੇ ਮੁਲਜ਼ਮਾਂ ਦੇ ਨੈੱਟਵਰਕ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande