ਗੁਰਦਾਸਪੁਰ ’ਚ ਡਰੋਨ ਦੀ ਹਲਚਲ ਮਗਰੋਂ ਖੇਤ ’ਚੋਂ 1.013 ਕਿਲੋ ਹੈਰੋਇਨ ਬਰਾਮਦ
ਬੀਓਪੀ ਚੰਦੂਵਡਾਲਾ ਦੇ ਇਲਾਕੇ ’ਚ ਦੇਰ ਰਾਤ ਦੇਖਿਆ ਗਿਆ ਸ਼ੱਕੀ ਡਰੋਨ ਪੁਲਿਸ ਅਤੇ ਬੀਐੱਸਐੱਫ ਨੇ ਚਲਾਇਆ ਤਲਾਸ਼ੀ ਅਭਿਆਨ ਗੁਰਦਾਸਪੁਰ, 22 ਨਵੰਬਰ (ਹਿੰ.ਸ.)| ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਸ਼ੱਕੀ ਡਰੋਨ ਦੀ ਹਲਚਲ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਚਲਾਏ
ਜਾਣਕਾਰੀ ਦਿੰਦੇ ਹੋਏ ਬੀਐੱਸਐੱਫ ਦੇ ਜਵਾਨ।


ਖੇਤਾਂ ’ਚ ਡਿੱਗਿਆ ਹੈਰੋਇਨ ਦਾ ਪੈਕਟ।


ਬੀਓਪੀ ਚੰਦੂਵਡਾਲਾ ਦੇ ਇਲਾਕੇ ’ਚ ਦੇਰ ਰਾਤ ਦੇਖਿਆ ਗਿਆ ਸ਼ੱਕੀ ਡਰੋਨ ਪੁਲਿਸ ਅਤੇ ਬੀਐੱਸਐੱਫ ਨੇ ਚਲਾਇਆ ਤਲਾਸ਼ੀ ਅਭਿਆਨ

ਗੁਰਦਾਸਪੁਰ, 22 ਨਵੰਬਰ (ਹਿੰ.ਸ.)| ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਸ਼ੱਕੀ ਡਰੋਨ ਦੀ ਹਲਚਲ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 1 ਕਿਲੋ 13 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਨਸ਼ੇ ਦੀ ਇਹ ਖੇਪ ਪਿੰਡ ਦਿਦੋਵਾਲ ਨੇੜੇ ਖੇਤਾਂ ਵਿੱਚੋਂ ਮਿਲੀ ਹੈ।

ਜਾਣਕਾਰੀ ਅਨੁਸਾਰ ਬੀਓਪੀ ਚੰਦੂਵਡਾਲਾ ਦੇ ਇਲਾਕੇ ਵਿੱਚ ਰਾਤ ਕਰੀਬ 9:10 ਵਜੇ ਇੱਕ ਸ਼ੱਕੀ ਉੱਡਦੀ ਵਸਤੂ (ਡਰੋਨ) ਦਿਖਾਈ ਦਿੱਤੀ। ਪੰਜਾਬ ਪੁਲਿਸ ਦੀ ਏਡੀਐੱਸ ਟੀਮ ਨੇ ਇਸ ਸ਼ੱਕੀ ਡਰੋਨ ਦੀ ਹਲਚਲ ਦਾ ਪਤਾ ਲਗਾਇਆ ਅਤੇ ਤੁਰੰਤ ਇਸ ਸਬੰਧੀ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੂੰ ਸੂਚਿਤ ਕੀਤਾ।

ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਪਿੰਡ ਦਿਦੋਵਾਲ ਨੇੜੇ ਖੇਤ ਵਿੱਚੋਂ ਪੀਲੇ ਰੰਗ ਦਾ ਇੱਕ ਪੈਕੇਟ ਬਰਾਮਦ ਹੋਇਆ। ਜਾਂਚ ਕਰਨ ’ਤੇ ਪੈਕੇਟ ਵਿੱਚੋਂ 1,013 ਗ੍ਰਾਮ ਹੈਰੋਇਨ ਮਿਲੀ।

ਸੁਰੱਖਿਆ ਏਜੰਸੀਆਂ ਵੱਲੋਂ ਬਰਾਮਦ ਨਸ਼ੇ ਦੀ ਖੇਪ ਦੇ ਸਰੋਤ ਅਤੇ ਇਸ ਨੂੰ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਬਾਰੇ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਸਰਹੱਦੀ ਇਲਾਕੇ ਵਿੱਚ ਡਰੋਨ ਰਾਹੀਂ ਨਸ਼ਾ ਤਸਕਰੀ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਸੁਰੱਖਿਆ ਬਲਾਂ ਵੱਲੋਂ ਚੌਕਸੀ ਵਧਾਈ ਗਈ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande