ਪੰਜਾਬ ਵਿੱਚ ਕਾਨੂੰਨ-ਵਿਵਸਥਾ ਢਹਿ-ਢੇਰੀ, ਅਪਰਾਧੀਆਂ ਦੀ ਹਵਾਲਗੀ 'ਤੇ ਝੂਠਾ ਸਿਹਰਾ ਲੈ ਰਹੀ 'ਆਪ' ਸਰਕਾਰ: ਕੇਵਲ ਸਿੰਘ ਢਿੱਲੋਂ
ਜੇਲ੍ਹਾਂ ''ਚ ਗੈਂਗਸਟਰਾਂ ਦੇ ਇੰਟਰਵਿਊ, ਸੜਕਾਂ ''ਤੇ ਕਾਰਕੁਨਾਂ ਦੇ ਕਤਲ: ਢਿੱਲੋਂ ਨੇ ਘੇਰੀ ਮਾਨ ਸਰਕਾਰ ''ਝੂਠਾ ਕ੍ਰੈਡਿਟ ਨਹੀਂ, ਜਵਾਬ ਦਿਓ'': ਭਾਜਪਾ ਪ੍ਰਧਾਨ ਨੇ ''ਆਪ'' ਸਰਕਾਰ ਤੋਂ ਮੰਗਿਆ ਹਿਸਾਬ ਚੰਡੀਗੜ੍ਹ, 09 ਨਵੰਬਰ (ਹਿੰ.ਸ.)| ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਰਾਜ ''ਚ ਕਾਨੂ
ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ


ਜੇਲ੍ਹਾਂ 'ਚ ਗੈਂਗਸਟਰਾਂ ਦੇ ਇੰਟਰਵਿਊ, ਸੜਕਾਂ 'ਤੇ ਕਾਰਕੁਨਾਂ ਦੇ ਕਤਲ: ਢਿੱਲੋਂ ਨੇ ਘੇਰੀ ਮਾਨ ਸਰਕਾਰ

'ਝੂਠਾ ਕ੍ਰੈਡਿਟ ਨਹੀਂ, ਜਵਾਬ ਦਿਓ': ਭਾਜਪਾ ਪ੍ਰਧਾਨ ਨੇ 'ਆਪ' ਸਰਕਾਰ ਤੋਂ ਮੰਗਿਆ ਹਿਸਾਬ

ਚੰਡੀਗੜ੍ਹ, 09 ਨਵੰਬਰ (ਹਿੰ.ਸ.)| ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਰਾਜ 'ਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਹੈ ਅਤੇ ਸਰਕਾਰ ਇਸ ਸੱਚਾਈ ਨੂੰ ਛੁਪਾਉਣ ਦੀ ਬੇਸ਼ਰਮੀ ਭਰੀ ਕੋਸ਼ਿਸ਼ ਕਰਾਰ ਕਰ ਰਹੀ ਹੈ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਲੁਕੇ ਭਗੌੜਿਆਂ ਤੇ ਗੈਂਗਸਟਰਾਂ ਦੀ ਅੰਤਰਰਾਸ਼ਟਰੀ ਪੱਧਰ ’ਤੇ ਹਵਾਲਗੀ ਅਤੇ ਗ੍ਰਿਫ਼ਤਾਰੀ ਵਿਦੇਸ਼ ਮੰਤਰਾਲੇ, ਕੇਂਦਰੀ ਜਾਂਚ ਬਿਊਰੋ, ਇੰਟਰਪੋਲ ਅਤੇ ਕੇਂਦਰੀ ਸੁਰੱਖਿਆ ਨੈੱਟਵਰਕਾਂ ਦੇ ਸਰਗਰਮ ਤਾਲਮੇਲ ਰਾਹੀਂ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਇਹ ਹਾਸੋਹੀਣੀ ਗੱਲ ਹੈ ਕਿ ਪੰਜਾਬ ਸਰਕਾਰ ਤੇ ਵਿੱਤ ਮੰਤਰੀ ਕੇਂਦਰ ਸਰਕਾਰ ਦੀਆਂ ਇਹਨਾਂ ਕਾਰਵਾਈਆਂ ਦਾ ਸਿਹਰਾ ਆਪਣੀ ਪਾਰਟੀ ਨੂੰ ਦੇਣ ਲਈ ਢੋਲ ਵਜਾ ਰਹੇ ਹਨ, ਜਿਨ੍ਹਾਂ ਨੂੰ ਕੇਂਦਰੀ ਏਜੰਸੀਆਂ ਅਤੇ ਭਾਰਤੀ ਕੂਟਨੀਤਕ ਮਿਸ਼ਨਾਂ ਨੇ ਅੰਜਾਮ ਦਿੱਤਾ ਹੈ, ਜਦਕਿ ਉਹ ਪੰਜਾਬ ਵਿੱਚ ਜ਼ਮੀਨੀ ਪੱਧਰ ’ਤੇ ਮੌਜੂਦ ਭਿਆਨਕ ਹਕੀਕਤ ਤੋਂ ਜਾਣਬੁੱਝ ਕੇ ਮੂੰਹ ਮੋੜ ਰਹੇ ਹਨ। ਵਿੱਤ ਮੰਤਰੀ ਨੇ ਇਨ੍ਹਾਂ ਗੈਂਗਸਟਰਾਂ ਵੱਲੋਂ ਕੀਤੇ ਅਪਰਾਧਾਂ ਦੀ ਲੰਮੀ ਸੂਚੀ ਗਿਣਾ ਰਹੇ ਹਨ, ਜਿਸ ਵਿੱਚ 12 ਸਾਲਾ ਬੱਚੇ ਅਤੇ ਚੁਣੇ ਹੋਏ ਜਨ-ਪ੍ਰਤੀਨਿਧੀਆਂ ਦੇ ਕਤਲ ਵੀ ਸ਼ਾਮਲ ਹਨ। ਇਸ ਸਭ ਲਈ 'ਆਪ' ਸਰਕਾਰ ਤੇ ਗ੍ਰਹਿ ਮੰਤਰੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ, ਜੋ ਮੁੱਖ ਮੰਤਰੀ ਸਾਬ ਕੋਲ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਅਨੇਕਾਂ ਨਿਰਦੋਸ਼ ਜਾਨਾਂ ਦੀ ਰੱਖਿਆ ਕਰਨ ਵਿੱਚ ਅਸਫ਼ਲ ਰਹੀ ਹੈ ਅਤੇ ਇਸਦਾ ਜਵਾਬ ਦੇਣਾ ਹੀ ਪਵੇਗਾ।

ਮਾਨਸਾ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਯੋਧੇ ਪਰਵਿੰਦਰ ਸਿੰਘ ਝੋਟਾ ਦੇ ਦੁਖਦਾਈ ਕਤਲ ਦਾ ਹਵਾਲਾ ਦਿੰਦਿਆਂ ਪੰਜਾਬ ਭਾਜਪਾ ਪ੍ਰਧਾਨ ਢਿੱਲੋਂ ਨੇ ਕਿਹਾ ਕਿ 'ਆਪ’ ਸਰਕਾਰ ਦੀ ਕਥਿਤ ਮਿਲੀਭੁਗਤ ਨੂੰ ਇਸ ਤੋਂ ਵੱਧ ਹੋਰ ਕੋਈ ਗੱਲ ਬੇਨਕਾਬ ਨਹੀਂ ਕਰ ਸਕਦੀ ਕਿ ਨਸ਼ਿਆਂ ਵਿਰੁੱਧ ਲੜਨ ਵਾਲਿਆਂ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ, ਜਦਕਿ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਹਿੰਦਾ ਹੈ।

ਕੇਵਲ ਸਿੰਘ ਢਿੱਲੋਂ ਨੇ ਸਵਾਲ ਕੀਤਾ, 'ਆਪ' ਸਰਕਾਰ ਦੇ ‘ਬਦਲਾਅ’ ਵਿੱਚ ਨਸ਼ਾ ਤਸਕਰ ਗਿਰੋਹ, ਗੈਂਗਸਟਰ ਅਤੇ ਫਿਰੌਤੀਖੋਰ ਪੂਰੀ ਬੇਖੌਫ਼ੀ ਨਾਲ ਕੰਮ ਕਰ ਰਹੇ ਹਨ, ਜਦਕਿ ਪਰਵਿੰਦਰ ਝੋਟਾ ਵਰਗੇ ਨਸ਼ਾ-ਵਿਰੋਧੀ ਯੋਧਿਆਂ ਨੂੰ ਆਪਣੀਆਂ ਜਾਨਾਂ ਦੀ ਕੀਮਤ ਚੁਕਾਉਣੀ ਪੈ ਰਹੀ ਹੈ। ਇੱਕ ਨਸ਼ਾ ਵਿਰੋਧੀ ਕਾਰਕੁਨ ਦਾ ਸਸਕਾਰ ਕਰਵਾਉਣ ਲਈ 26 ਦਿਨਾਂ ਤੱਕ ਮੋਰਚਾ ਲਾਉਣਾ ਪਿਆ ਅਤੇ ਪੀਜੀਆਈ ਚੰਡੀਗੜ੍ਹ ਵਿੱਚ ਪੋਸਟਮਾਰਟਮ ਕਰਵਾਉਣਾ ਪਿਆ। ਇਸ ਦੌਰਾਨ ਉਨ੍ਹਾਂ ਦੇ ਦੁਖੀ ਬਜ਼ੁਰਗ ਪਿਤਾ ਬਾਪੂ ਭੀਮ ਸਿੰਘ ਨੂੰ ਕਥਿਤ ਤੌਰ ’ਤੇ ਮਿਲੀਭੁਗਤ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਮੁੱਢਲੀ ਕਾਰਵਾਈ ਦੀ ਮੰਗ ਕਰਦਿਆਂ ਹਸਪਤਾਲ ਦੇ ਬਾਹਰ ਭੁੱਖ ਹੜਤਾਲ ’ਤੇ ਬੈਠਣ ਲਈ ਮਜਬੂਰ ਹੋਣਾ ਪਿਆ। ਜੇਕਰ ਸਰਕਾਰ ਸੱਚਮੁੱਚ ਅਪਰਾਧਾਂ ਵਿਰੁੱਧ ਕਾਰਵਾਈ ਕਰ ਰਹੀ ਹੈ, ਤਾਂ ਨਾਜਾਇਜ਼ ਨਸ਼ਿਆਂ ਦੀ ਵਿਕਰੀ ਦਾ ਪਰਦਾਫਾਸ਼ ਕਰਦੇ ਹੋਏ ਇੱਕ ਕਾਰਕੁਨ ਦਾ ਫੇਸਬੁੱਕ ਲਾਈਵ ’ਤੇ ਕਤਲ ਕਿਉਂ ਕੀਤਾ ਗਿਆ।”

ਭਾਜਪਾ ਪ੍ਰਧਾਨ ਨੇ ਕਿਹਾ ਕਿ ਮੌਜੂਦਾ 'ਆਪ' ਸਰਕਾਰ ਦੇ ਰਾਜ 'ਚ ਪੰਜਾਬ ਦੀਆਂ ਜੇਲ੍ਹਾਂ ਫਿਰੌਤੀਖੋਰਾਂ ਅਤੇ ਗੈਂਗਸਟਰ ਸਰਗਨਿਆਂ ਲਈ ਪੰਜ-ਤਾਰਾ ਸੰਚਾਲਨ ਕੇਂਦਰ ਬਣ ਚੁੱਕੀਆਂ ਹਨ, ਜਿੱਥੋਂ ਉਹ ਅਪਰਾਧਿਕ ਸਿੰਡੀਕੇਟ ਚਲਾਉਂਦੇ ਹਨ ਅਤੇ ਜੇਲ੍ਹਾਂ ਦੇ ਅੰਦਰੋਂ ਹੀ ਮੀਡੀਆ ਨੂੰ ਇੰਟਰਵਿਊ ਤੱਕ ਦਿੰਦੇ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande