ਪੰਜਾਬ ਦਾ ਖਜ਼ਾਨਾ ਖਾਲੀ ਫਿਰ ਕਿੱਥੋਂ ਦੇਗੀ ਆਪ ਸਰਕਾਰ 10 ਲੱਖ ਦਾ ਇਲਾਜ : ਕੁਲਦੀਪ ਸਿੰਘ ਸਿੱਧੂਪੁਰ
ਬੱਸੀ ਪਠਾਣਾਂ, 10 ਫਰਵਰੀ (ਹਿੰ.ਸ.)। ਪੰਜਾਬ ਭਾਜਪਾ ਐਸਸੀ ਮੋਰਚਾ ਦੇ ਉਪ ਪ੍ਰਧਾਨ ਤੇ ਹਲਕਾ ਬੱਸੀ ਪਠਾਣਾਂ ਦੇ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਮਹੀਨੇ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਜਿੱਥੇ ਪੰਜਾਬ ਦੀ ਅਰਥ ਵਿਵਸਥਾ ਨੂੰ ਕਮਜ਼ੋਰ ਕਰਨ ਦੇ ਵਿੱਚ ਲੱਗੀ ਹੋਈ ਹੈ।
ਗੱਲਬਾਤ ਕਰਦੇ ਪੰਜਾਬ ਭਾਜਪਾ ਐਸਸੀ ਮੋਰਚਾ ਦੇ ਉਪ ਪ੍ਰਧਾਨ ਤੇ ਹਲਕਾ ਬੱਸੀ ਪਠਾਣਾਂ ਦੇ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਅਤੇ  ਹੋਰ


ਬੱਸੀ ਪਠਾਣਾਂ, 10 ਫਰਵਰੀ (ਹਿੰ.ਸ.)। ਪੰਜਾਬ ਭਾਜਪਾ ਐਸਸੀ ਮੋਰਚਾ ਦੇ ਉਪ ਪ੍ਰਧਾਨ ਤੇ ਹਲਕਾ ਬੱਸੀ ਪਠਾਣਾਂ ਦੇ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਮਹੀਨੇ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਜਿੱਥੇ ਪੰਜਾਬ ਦੀ ਅਰਥ ਵਿਵਸਥਾ ਨੂੰ ਕਮਜ਼ੋਰ ਕਰਨ ਦੇ ਵਿੱਚ ਲੱਗੀ ਹੋਈ ਹੈ। ਉੱਥੇ ਹੀ ਲਿਆ ਗਿਆ ਕਰਜ਼ਾ ਕਿਸੇ ਭਲਾਈ ਦੇ ਕੰਮਾ ਵਿੱਚ ਨਹੀਂ ਸਗੋਂ ਪੰਜਾਬ ਸਰਕਾਰ ਦੇ ਆਕਾ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਲਈ ਐਸ਼ੋ ਆਰਾਮ ਅਤੇ ਭਗਵੰਤ ਮਾਨ ਦੀਆਂ ਪੰਜਾਬ ਭਰ ਵਿੱਚ ਵੱਡੀਆਂ ਵੱਡੀਆ ਫਲੈਕਸਾਂ ਲਗਾਉਣ ਤੇ ਫੋਕੀ ਵਾਹੋ ਵਾਹੀ ਖੱਟਣ ਤੇ ਲੱਗ ਰਿਹਾ ਹੈ। ਆਏ ਦਿਨ ਪਿਛਲੇ ਵਾਅਦਿਆਂ ਨੂੰ ਭੁੱਲ ਕੇ ਪੰਜਾਬ ਸਰਕਾਰ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਨਵੇਂ ਝਾਂਸੇ ਦੇ ਵਿੱਚ ਫਸਾਉਣ ਦੀਆਂ ਨਵੀਆਂ ਨਵੀਆਂ ਵਿਉਂਤਾਂ ਬਣਾ ਰਹੀ ਹੈ।

ਸਿੱਧੂਪੁਰ ਨੇ ਕਿਹਾ ਕਿ ਅਯੂਸ਼ਮਾਨ ਭਾਰਤ ਰਾਹੀਂ ਪਹਿਲਾ ਤੋਂ ਹੀ ਲੱਖਾਂ ਲੋਕਾਂ ਨੂੰ ਕੇਂਦਰ ਦੀ ਸਕੀਮ ਤਹਿਤ ਮੁਫਤ ਇਲਾਜ ਦਾ ਲਾਭ ਮਿਲ ਰਿਹਾ ਹੈ। ਜਿਸਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਪੰਜ ਲੱਖ ਰੁਪਏ ਤੱਕ ਦਾ ਫਰੀ ਇਲਾਜ ਦਿੱਤਾ ਜਾ ਰਿਹਾ ਹੈ, ਪ੍ਰੰਤੂ ਸਮਝ ਨਹੀਂ ਆ ਰਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਕਿਉਂ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜ ਲੱਖ ਰੁਪਏ ਕੇਂਦਰ ਸਰਕਾਰ ਵੱਲੋਂ ਕਰੀਬ 2 ਲੱਖ ਰੁਪਏ ਪੰਜਾਬ ਦੀ ਕੋਈ ਇਨਸ਼ੋਰੈਂਸ ਕੰਪਨੀ ਬੀਮਾ ਦੇ ਰਹੀ ਹੈ, ਜਿਸਦੇ ਨਾਲ ਕੁੱਲ ਮਿਲਾ ਕੇ 7 ਲੱਖ ਰੁਪਏ ਬਣਦਾ ਹੈ। ਬਾਕੀ ਕੁਝ ਪੈਸੇ ਸ਼ਾਇਦ ਪੰਜਾਬ ਸਰਕਾਰ ਪਾ ਕੇ ਮਸ਼ਹੂਰੀ ਆਪਣੀ ਪਾਰਟੀ ਦੀ ਕਰਨ ਦੇ ਵਿੱਚ ਲੱਗੀ ਹੋਈ ਹੈ।

ਸਿੱਧੂਪੁਰ ਨੇ ਦੱਸਿਆ ਕੀ ਕੁਝ ਇਹ ਸਭ ਕੁਝ ਪੰਜਾਬ ਦੇ ਲੋਕਾਂ ਦਾ ਧਿਆਨ ਭੜਕਾਉਣ ਤੋਂ ਇਲਾਵਾ ਕੁਝ ਨਹੀਂ ਹੈ। ਸਿੱਧੂਪੁਰ ਨੇ ਆਮ ਆਦਮੀ ਪਾਰਟੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ। ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਕੁੱਲ ਸੱਤ ਤੋਂ ਅੱਠ ਮਹੀਨੇ ਦਾ ਸਮਾਂ ਬਾਕੀ ਰਹਿ ਗਿਆ ਹੈ। ਜੇਕਰ ਉਹ ਪੰਜਾਬ ਦੇ ਵਿੱਚ ਥੋੜੀਆਂ ਬਹੁਤੀਆਂ ਸੀਟਾਂ ਹਾਸਿਲ ਕਰਨਾ ਚਾਹੁੰਦੇ ਹਨ ਤਾਂ ਪੰਜਾਬ ਦੇ ਨਾਲ ਕੀਤੇ ਵਾਅਦਿਆਂ ਨੂੰ ਜਲਦ ਪੂਰਾ ਕਰਨ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੁੱਢ ਤੋਂ ਨਕਾਰਨ ਦਾ ਮਨ ਬਣਾ ਲਿਆ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande