ਆਸਟ੍ਰੇਲੀਆ ’ਚ ਭਾਰਤੀ ਮੂਲ ਦਾ ਸਿੱਖ ਨਸਲੀ ਹਿੰਸਾ ਦਾ ਸ਼ਿਕਾਰ, ਹਮਲੇ ’ਚ ਨੱਕ ਦੀ ਹੱਡੀ ਟੁੱਟੀ
ਜੀਲੌਂਗ/ਕੈਨਬਰਾ, 19 ਫਰਵਰੀ (ਹਿੰ.ਸ.)। ਆਸਟ੍ਰੇਲੀਆ ਦੇ ਜੀਲੌਂਗ ਸ਼ਹਿਰ ਦੇ ਕੋਰਿਓ ਇਲਾਕੇ ਵਿਚ 22 ਸਾਲ ਦੇ ਇੱਕ ਭਾਰਤੀ ਮੂਲ ਦੇ ਸਿੱਖ ਹਰਮਨਪ੍ਰੀਤ ਸਿੰਘ ’ਤੇ ਨਸਲੀ ਹਮਲਾ ਹੋਇਆ ਹੈ। ਹਰਮਨਪ੍ਰੀਤ ਸਿੰਘ ਨੂੰ ਪਹਿਲਾਂ ਗਾਲਾਂ ਕੱਢਦਿਆਂ ‘ਇੰਡੀਆਨ ਡੌਗ’ ਕਿਹਾ ਗਿਆ ਅਤੇ ਜਿਮ ਦੇ ਬਾਹਰ ਹਮਲਾ ਕੀਤਾ ਗਿਆ। ਹਮਲਾਵਰ
ਆਸਟ੍ਰੇਲੀਆ ’ਚ ਭਾਰਤੀ ਮੂਲ ਦਾ ਸਿੱਖ ਨਸਲੀ ਹਿੰਸਾ ਦਾ ਸ਼ਿਕਾਰ, ਹਮਲੇ ’ਚ ਨੱਕ ਦੀ ਹੱਡੀ ਟੁੱਟੀ


ਜੀਲੌਂਗ/ਕੈਨਬਰਾ, 19 ਫਰਵਰੀ (ਹਿੰ.ਸ.)। ਆਸਟ੍ਰੇਲੀਆ ਦੇ ਜੀਲੌਂਗ ਸ਼ਹਿਰ ਦੇ ਕੋਰਿਓ ਇਲਾਕੇ ਵਿਚ 22 ਸਾਲ ਦੇ ਇੱਕ ਭਾਰਤੀ ਮੂਲ ਦੇ ਸਿੱਖ ਹਰਮਨਪ੍ਰੀਤ ਸਿੰਘ ’ਤੇ ਨਸਲੀ ਹਮਲਾ ਹੋਇਆ ਹੈ। ਹਰਮਨਪ੍ਰੀਤ ਸਿੰਘ ਨੂੰ ਪਹਿਲਾਂ ਗਾਲਾਂ ਕੱਢਦਿਆਂ ‘ਇੰਡੀਆਨ ਡੌਗ’ ਕਿਹਾ ਗਿਆ ਅਤੇ ਜਿਮ ਦੇ ਬਾਹਰ ਹਮਲਾ ਕੀਤਾ ਗਿਆ। ਹਮਲਾਵਰ ਨੇ ਹਰਮਨਪ੍ਰੀਤ ਸਿੰਘ ਦੇ ਨੱਕ ‘ਤੇ ਵਾਰ ਕੀਤਾ, ਜਿਸ ਨਾਲ ਉਸਦੀ ਨੱਕ ਦੀ ਹੱਡੀ ਟੁੱਟ ਗਈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਹਰਮਨਪ੍ਰੀਤ ਸਿੰਘ ਆਸਟ੍ਰੇਲੀਆ ਦੇ ਵਿਕਟੋਰੀਆ ਦੇ ਜਿਲੋਂਗ ਵਿੱਚ ਰਹਿੰਦਾ ਹੈ। ਉਹ ਇੱਕ ਸਥਾਨਕ ਹਸਪਤਾਲ ਵਿੱਚ ਮੈਡੀਕਲ ਅਟੈਂਡੈਂਟ ਵਜੋਂ ਕੰਮ ਕਰਦਾ ਹੈ। ਇਹ ਘਟਨਾ 18 ਫਰਵਰੀ ਨੂੰ ਦੇਰ ਰਾਤ ਵਾਪਰੀ ਜਦੋਂ ਉਹ ਕੋਰੀਓ ਖੇਤਰ ਵਿੱਚ ਇੱਕ ਜਿਮ ਵਿੱਚ ਕਸਰਤ ਕਰ ਰਿਹਾ ਸੀ। ਦੋਸ਼ ਹੈ ਕਿ ਜਿਮ ਦੇ ਅੰਦਰ ਕੁਝ ਨੌਜਵਾਨਾਂ ਨੇ ਨਸਲੀ ਟਿੱਪਣੀਆਂ ਕਰਦੇ ਹੋਏ ਉਸਨੂੰ ਚਲੇ ਜਾਣ ਲਈ ਕਿਹਾ। ਇਸ ਦੋਰਾਨ ਇਕ ਵਿਅਕਤੀ ਨੇ ਉਸਦੇ ਚਿਹਰੇ ਦੇ ਬਹੁਤ ਨੇੜੇ ਆ ਕੇ ਉਸਦੀ ਨੱਕ ’ਤੇ ਸਿਰ ਮਾਰਿਆ, ਜਿਸ ਨਾਲ ਉਹ ਜ਼ਖਮੀ ਹੋ ਗਿਆ ਅਤੇ ਖੂਨ ਵਗਣ ਲੱਗ ਪਿਆ।ਹਰਮਨਪ੍ਰੀਤ ਸਿੰਘ ਦੇ ਅਨੁਸਾਰ, ਜਦੋਂ ਉਹ ਜਿਮ ਤੋਂ ਬਾਹਰ ਨਿਕਲਿਆ ਤਾਂ ਤਿੰਨ ਨੌਜਵਾਨਾਂ ਨੇ ਉਸਦਾ ਪਿੱਛਾ ਕੀਤਾ ਅਤੇ ਫਿਰ ਉਸਨੂੰ ਘੇਰ ਲਿਆ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਵਿੱਚੋਂ ਇੱਕ ਨੇ ਉਸਦੇ ਨੱਕ ਵਿੱਚ ਸਿਰ ਨਾਲ ਵਾਰ ਕੀਤਾ, ਜਿਸ ਨਾਲ ਉਸਦੀ ਨੱਕ ਦੀ ਹੱਡੀ ਟੁੱਟ ਗਈ ਅਤੇ ਉਹ ਖੂਨ ਨਾਲ ਲਥਪਥ ਹੋ ਗਿਆ। ਹਮਲਾਵਰ ਕਾਰ ਵਿੱਚ ਭੱਜ ਗਏ।ਸਥਾਨਕ ਲੋਕਾਂ ਦੀ ਮਦਦ ਨਾਲ ਹਰਮਨਪ੍ਰੀਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਨੱਕ ਵਿੱਚ ਫ੍ਰੈਕਚਰ ਹੋਣ ਦੀ ਪੁਸ਼ਟੀ ਕੀਤੀ। ਡਾਕਟਰਾਂ ਦਾ ਕਹਿਣਾ ਹੈ ਕਿ ਉਸਨੂੰ ਸਰਜਰੀ ਦੀ ਲੋੜ ਹੋ ਸਕਦੀ ਹੈ। ਇਸ ਘਟਨਾ ਤੋਂ ਉਹ ਮਾਨਸਿਕ ਤੌਰ ‘ਤੇ ਵੀ ਪ੍ਰੇਸ਼ਾਨ ਹੈ ਅਤੇ ਜਿੰਮ ਵਾਪਸ ਜਾਣ ਬਾਰੇ ਅਸੁਰੱਖਿਅਤ ਮਹਿਸੂਸ ਕਰਦਾ ਹੈ। ਹਮਲੇ ਤੋਂ ਬਾਅਦ ਵਿਕਟੋਰੀਆ ਪੁਲਿਸ ਮੌਕੇ ‘ਤੇ ਪਹੁੰਚੀ। ਹਰਮਨਪ੍ਰੀਤ ਸਿੰਘ ਨੇ ਪੁਲਿਸ ਰਿਪੋਰਟ ਦਰਜ ਕਰਵਾਈ ਹੈ। ਸ਼ਿਕਾਇਤ ਤੋਂ ਬਾਅਦ, ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਹਰਮਨਪ੍ਰੀਤ ਸਿੰਘ ਦੀ ਭੈਣ ਖੁਸ਼ੀ ਕੌਰ ਨੇ ਕਿਹਾ ਕਿ ਪਰਿਵਾਰ ਇਸ ਘਟਨਾ ਨਾਲ ਬਹੁਤ ਹਿਲ ਗਿਆ ਹੈ। ਭਾਰਤੀ ਭਾਈਚਾਰਾ, ਜੋ ਆਸਟ੍ਰੇਲੀਆ ਵਿਚ ਦੂਜਾ ਸਭ ਤੋਂ ਵੱਡਾ ਪਰਵਾਸੀ ਸਮੂਹ ਹੈ, ਇਸ ਤਰ੍ਹਾਂ ਦੇ ਹਮਲਿਆਂ ਨਾਲ ਚਿੰਤਿਤ ਹੈ। ਇਹ ਘਟਨਾ ਸਿਰਫ਼ ਨਸਲੀ ਪੱਖਪਾਤ ਦੀ ਨਿਸ਼ਾਨੀ ਨਹੀਂ, ਸਗੋਂ ਪਰਵਾਸੀਆਂ ਦੀ ਸੁਰੱਖਿਆ ’ਤੇ ਵੀ ਵੱਡਾ ਸਵਾਲ ਖੜਾ ਕਰਦੀ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande