
ਲੁਧਿਆਣਾ, 21 ਫਰਵਰੀ (ਹਿੰ.ਸ.)। ਸੰਨ ਫਾਊਂਡੇਸ਼ਨ ਨੇ ਆਪਣੇ ਮਲਟੀ ਸਕਿਲ ਡਿਵੈਲਪਮੈਂਟ ਸੈਂਟਰ (ਐਮਐਸਡੀਸੀ), ਲੁਧਿਆਣਾ ਵਿੱਚ ਫਾਊਂਡਰਜ਼ ਡੇ ਮਨਾਇਆ। ਇਸ ਮੌਕੇ ‘ਤੇ 1999 ਤੋਂ ਅੱਜ ਤੱਕ ਦੀ ਯਾਤਰਾ ਨੂੰ ਯਾਦ ਕਰਦਿਆਂ ਸਕਿਲਿੰਗ, ਸਸ਼ਕਤੀਕਰਨ ਅਤੇ ਮਨੁੱਖਤਾ-ਕੇਂਦਰਿਤ ਵਿਕਾਸ ਪ੍ਰਤੀ ਵਚਨਬੱਧਤਾ ਦੁਹਰਾਈ ਗਈ। ਸਮਾਗਮ ਵਿੱਚ ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ। ਉਨ੍ਹਾਂ ਦੇ ਨਾਲ ਗੁਰਦੇਵ ਸਿੰਘ, ਏਸੀਪੀ ਲੁਧਿਆਣਾ ਅਤੇ ਹੋਰ ਮਹਿਮਾਨ ਵੀ ਹਾਜ਼ਰ ਰਹੇ। ਲਗਭਗ 500 ਟ੍ਰੇਨੀਜ਼ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਲਾਈਵ ਡੈਮੋਨਸਟ੍ਰੇਸ਼ਨ, ਨਵੀਂ ਸੋਚ ਵਾਲੇ ਮਾਡਲਾਂ ਅਤੇ ਤਕਨੀਕੀ ਪ੍ਰਦਰਸ਼ਨਾਂ ਰਾਹੀਂ ਆਪਣੇ ਵਿਹਾਰਕ ਅਤੇ ਉਦਯੋਗ-ਸੰਬੰਧਿਤ ਹੁਨਰਾਂ ਦੀ ਪੇਸ਼ਕਸ਼ ਕੀਤੀ।
ਸੰਨ ਫਾਊਂਡੇਸ਼ਨ , ਹੇਠ ਡਾ. ਵਿਕਰਮਜੀਤ ਸਿੰਘ ਸਾਹਨੇ, ਪਦਮ ਸ਼੍ਰੀ ਅਤੇ ਸੰਸਦ ਮੈਂਬਰ (ਰਾਜਯ ਸਭਾ), ਦੀ ਅਗਵਾਈ ਵਿੱਚ ਰੋਜ਼ਗਾਰ ਅਤੇ ਆਜੀਵਿਕਾ ਦੇ ਮੌਕਿਆਂ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਪਿਛਲੇ ਇੱਕ ਸਾਲ ਵਿੱਚ ਫਾਊਂਡੇਸ਼ਨ ਨੇ ਵੱਖ-ਵੱਖ ਖੇਤਰਾਂ ਵਿੱਚ 5,460 ਤੋਂ ਵੱਧ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇ ਕੇ ਸਫਲ ਪਲੇਸਮੈਂਟ ਪ੍ਰਦਾਨ ਕੀਤੀ। ਸੰਸਥਾ ਪਟਿਆਲਾ, ਅੰਮ੍ਰਿਤਸਰ ਅਤੇ ਦਿੱਲੀ ਵਿੱਚ ਮੁਫ਼ਤ ਸਕਿਲ ਡਿਵੈਲਪਮੈਂਟ ਸੈਂਟਰ ਚਲਾ ਰਹੀ ਹੈ, ਨਾਲ ਹੀ ਫੁਵਿੰਦ ਵਿੱਚ ਇੱਕ ਪਿੰਡ-ਕੇਂਦਰਿਤ ਟ੍ਰੇਨਿੰਗ ਸੈਂਟਰ ਵੀ ਸਥਾਪਿਤ ਹੈ।
ਮਹਿਮਾਨਾਂ ਨੇ ਟ੍ਰੇਨੀਜ਼ ਦੇ ਆਤਮਵਿਸ਼ਵਾਸ, ਰਚਨਾਤਮਕਤਾ ਅਤੇ ਵਰਕਫੋਰਸ ਲਈ ਤਿਆਰੀ ਦੀ ਪ੍ਰਸ਼ੰਸਾ ਕੀਤੀ। ਫਾਊਂਡਰਜ਼ ਡੇ ਨੇ ਸੰਨ ਫਾਊਂਡੇਸ਼ਨ ਦੇ ਉਸ ਵਿਜ਼ਨ ਨੂੰ ਦੁਬਾਰਾ ਉਜਾਗਰ ਕੀਤਾ, ਜਿਸ ਵਿੱਚ ਹੁਨਰਾਂ ਰਾਹੀਂ ਗੌਰਵ ਅਤੇ ਟ੍ਰੇਨਿੰਗ ਰਾਹੀਂ ਮੌਕੇ ਸਿਰਜਣ ‘ਤੇ ਜ਼ੋਰ ਦਿੱਤਾ ਜਾਂਦਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ