ਅਕਾਲੀ ਦਲ ਦੇ ਲਗਾਏ ਗੋਇੰਦਵਾਲ ਥਰਮਲ ਪਲਾਂਟ 'ਤੇ ਆਪਣੀ ਮੋਹਰ ਲਾ ਰਹੀ ਹੈ 'ਆਪ' ਸਰਕਾਰ : ਬ੍ਰਹਮਪੁਰਾ
ਤਰਨ ਤਾਰਨ, 10 ਮਾਰਚ (ਹਿੰ.ਸ.)। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਦਾਸਪੁਰ ਦੇ ਕਾਦੀਆਂ ਅਤੇ ਕਾਹਨੂੰਵਾਨ ਵਿਖੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਐਲਾਨਾਂ ਨੂੰ ਸਿਆਸੀ ਡਰਾਮੇਬਾਜ਼ੀ ਕਰਾਰ ਦਿੰਦਿਆਂ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਹਲਕਾ ਖਡੂਰ ਸਾਹਿਬ ਦੇ ਇੰਚਾਰਜ ''ਤੇ ਸਾਬਕਾ ਵਿਧਾਇਕ ਰਵਿੰਦਰ
ਕੰਗ ਖੁਰਦ ਵਿਖੇ ਵਰਕਰਾਂ ਨਾਲ ਵਿਚਾਰਾਂ ਸਾਂਝੀਆਂ ਕਰਦੇ ਹੋਏ ਅਕਾਲੀ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ


ਤਰਨ ਤਾਰਨ, 10 ਮਾਰਚ (ਹਿੰ.ਸ.)। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਦਾਸਪੁਰ ਦੇ ਕਾਦੀਆਂ ਅਤੇ ਕਾਹਨੂੰਵਾਨ ਵਿਖੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਐਲਾਨਾਂ ਨੂੰ ਸਿਆਸੀ ਡਰਾਮੇਬਾਜ਼ੀ ਕਰਾਰ ਦਿੰਦਿਆਂ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਹਲਕਾ ਖਡੂਰ ਸਾਹਿਬ ਦੇ ਇੰਚਾਰਜ 'ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸਰਕਾਰ 'ਤੇ ਤਿੱਖਾ ਸਿਆਸੀ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਵਿੱਚ ਜਾ ਕੇ ਨਵੇਂ ਲਾਰੇ ਲਾਉਣ ਵਾਲੇ ਮੁੱਖ ਮੰਤਰੀ ਪਹਿਲਾਂ ਇਹ ਦੱਸਣ ਕਿ ਅਕਾਲੀ ਦਲ ਦੇ ਸਮੇਂ ਗੋਇੰਦਵਾਲ ਸਾਹਿਬ ਵਿਖੇ ਵਸਾਇਆ ਗਿਆ 1200 ਏਕੜ ਦਾ ਵਿਸ਼ਾਲ ਸਨਅਤੀ ਕੰਪਲੈਕਸ ਅੱਜ 'ਉਜਾੜ ਦਾ ਰੂਪ' ਕਿਉਂ ਧਾਰ ਚੁਕਾਂ ਹੈ?

ਬ੍ਰਹਮਪੁਰਾ ਨੇ ਹਲਕਾ ਖਡੂਰ ਸਾਹਿਬ ਦੇ ਪਿੰਡ ਕੰਗ ਖ਼ੁਰਦ ਵਿਖੇ ਵਰਕਰ ਮਿਲਣੀ ਨੂੰ ’ਚ ਕਿਹਾ ਕਿ ਆਮ ਆਦਮੀ ਪਾਰਟੀ ਦੇ ਫ਼ੋਕੇ ਲਾਰਿਆਂ ਤੋਂ ਨਿਰਾਸ਼ ਹੋਏ ਲੋਕਾਂ ਦਾ ਅਕਾਲੀ ਦਲ ਵੱਲ ਮੁੜ ਵੱਧ ਰਿਹਾ ਝੁਕਾਅ ਅਤੇ ਵਰਕਰਾਂ ਦਾ ਭਾਰੀ ਉਤਸ਼ਾਹ ਪ੍ਰਤੱਖ ਦੇਖਣ ਨੂੰ ਮਿਲਿਆ।

ਤੱਥਾਂ ਅਤੇ ਅੰਕੜਿਆਂ ਦੇ ਆਧਾਰ 'ਤੇ ਗੱਲਬਾਤ ਕਰਦਿਆਂ ਬ੍ਰਹਮਪੁਰਾ ਨੇ ਗੋਇੰਦਵਾਲ ਸਾਹਿਬ ਸਥਿਤ (ਜੀ.ਵੀ.ਕੇ.) ਥਰਮਲ ਪਲਾਂਟ ਦੇ ਮੁੱਦੇ 'ਤੇ 'ਆਪ' ਸਰਕਾਰ ਦੀ ਪੋਲ ਖੋਲ੍ਹੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅੱਜ-ਕੱਲ੍ਹ ਹਰ ਰੈਲੀ ਵਿੱਚ ਬਿਜਲੀ ਬੋਰਡ ਦੇ ਮੁਨਾਫ਼ੇ ਅਤੇ ਬਿਜਲੀ ਸਰਪਲਸ ਹੋਣ ਦਾ ਜੋ ਸਫ਼ੈਦ ਝੂਠ ਬੋਲ ਰਹੇ ਹਨ, ਉਸਦੀ ਅਸਲੀਅਤ ਕੁਝ ਹੋਰ ਹੈ। 540 ਮੈਗਾਵਾਟ ਦਾ ਇਹ ਥਰਮਲ ਪਲਾਂਟ 2016 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਲੱਗਾ ਸੀ। ਹੁਣ ਜਦੋਂ ਕੰਪਨੀ ਦਿਵਾਲੀਆ ਹੋ ਗਈ ਤਾਂ ਸਰਕਾਰ ਨੇ ਇਸਨੂੰ ਖਰੀਦ ਕੇ ਸਿਰਫ਼ ਇਸਦਾ ਨਾਂ ਬਦਲਣ ਦੀ ਡਰਾਮੇਬਾਜ਼ੀ ਕੀਤੀ ਹੈ। ਆਪਣੇ ਪੱਲਿਓਂ ਇੱਕ ਵੀ ਨਵੀਂ ਇੱਟ ਨਾ ਲਾਉਣ ਵਾਲੀ 'ਆਪ' ਸਰਕਾਰ ਅਕਾਲੀ ਦਲ ਦੇ ਪ੍ਰੋਜੈਕਟਾਂ ਦਾ ਕਰੈਡਿਟ ਲੈ ਕੇ ਫ਼ੋਕੀ ਵਾਹ-ਵਾਹੀ ਲੁੱਟ ਰਹੀ ਹੈ।

ਉਨ੍ਹਾਂ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਅਸਲ ਹਿਤੈਸ਼ੀ ਪਾਰਟੀ ਹੈ, ਜਿਸਨੇ ਹਮੇਸ਼ਾ ਜ਼ਮੀਨੀ ਪੱਧਰ 'ਤੇ ਵਿਕਾਸ ਕੀਤਾ ਹੈ। ਪੰਜਾਬ ਦੇ ਲੋਕ 2027 ਵਿੱਚ ਝੂਠੀ 'ਬਦਲਾਅ' ਵਾਲੀ ਸਰਕਾਰ ਨੂੰ ਬਾਹਰ ਦਾ ਰਸਤਾ ਦਿਖਾਉਣਗੇ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande