
ਬਰਨਾਲਾ, 18 ਮਾਰਚ (ਹਿੰ.ਸ.)। ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਕੈਂਪਾਂ ਵਿੱਚ ਫੌਜ, ਅਰਧ ਸੈਨਿਕ ਬਲ ਤੇ ਪੁਲਿਸ ਦੀ ਭਰਤੀ ਲਈ ਤਿਆਰੀ ਸ਼ੁਰੂ ਹੋ ਚੁੱਕੀ ਹੈ। ਚਾਹਵਾਨ ਨੌਜਵਾਨ ਆਪਣੇ ਨਜ਼ਦੀਕ ਦੇ ਸੀ-ਪਾਈਟ ਕੈਂਪ ਵਿੱਚ ਜਾ ਕੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹਨ। ਇਹਨਾਂ ਕੈਂਪਾਂ ਵਿੱਚ ਭਰਤੀ ਸਬੰਧੀ ਲਿਖਤੀ ਪੇਪਰ ਅਤੇ ਸਰੀਰਕ ਪ੍ਰੀਖਿਆ ਦੀ ਤਿਆਰੀ ਬਿਲਕੁਲ ਮੁਫ਼ਤ ਕਰਵਾਈ ਜਾਂਦੀ ਹੈ, ਇਸ ਦੇ ਨਾਲ ਨਾਲ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਸਰਕਾਰ ਵੱਲੋਂ ਮੁਫ਼ਤ ਹੈ।
ਸੀ-ਪਾਈਟ ਕੈਂਪ ਨਾਭਾ ਦੇ ਸਿਖਲਾਈ ਅਧਿਕਾਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਕੈਂਪਾਂ ਵਿੱਚ ਸੀਟਾਂ ਸੀਮਿਤ ਹਨ, ਜੋ ਨੌਜਵਾਨ ਭਰਤੀ ਹੋਣ ਦੇ ਇਛੱਕ ਹਨ, ਉਹ ਆਪਣੀ ਰਜਿਸਟਰੇਸ਼ਨ ਜਲਦੀ ਤੋਂ ਜਲਦੀ ਕਰਵਾ ਕੇ ਕੈਂਪ ਵਿੱਚ ਰਿਪੋਰਟ ਕਰਨ। ਕੈਂਪ ਵਿੱਚ ਯੋਗ ਅਧਿਆਪਕਾਂ ਦੁਆਰਾ ਤਿਆਰੀ ਕਰਵਾਈ ਜਾਂਦੀ ਹੈ। ਇਹਨਾਂ ਕੈਂਪਾਂ ਵਿੱਚ ਨੌਜਵਾਨਾਂ ਲਈ ਲਿਖਤੀ ਪੇਪਰ ਦੀ ਤਿਆਰੀ, ਸਰੀਰਕ ਪ੍ਰੀਖਿਆ, ਰਹਿਣ ਅਤੇ ਖਾਣੇ ਦੀ ਕੋਈ ਵੀ ਫੀਸ ਨਹੀਂ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ