ਕਿਸਾਨਾਂ ਨੂੰ ਕੁਦਰਤੀ ਖੇਤੀ ਪ੍ਰਣਾਲੀ ਤੋਂ ਇਲਾਵਾ ਮਿੱਟੀ ਦੀ ਸਿਹਤ ’ਚ ਸੁਧਾਰ ਲਿਆਉਣ ਬਾਰੇ ਦਿੱਤੀ ਜਾਣਕਾਰੀ
ਬਠਿੰਡਾ, 05 ਮਾਰਚ (ਹਿੰ.ਸ.)। ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਹਰਬੰਸ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪ੍ਰੋਜੈਕਟ ਡਾਇਰੈਕਟਰ ਆਤਮਾ ਬਠਿੰਡਾ ਡਾ. ਤੇਜਦੀਪ ਕੌਰ ਬੋਪਾਰਾਏ ਦੀ ਅਗਵਾਈ ਹੇਠ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਤੇ ਆਤਮਾ ਸਕੀਮ ਅਧੀਨ “ਰਿਜਨਰੇਟਿਵ ਐਗ੍ਰੀਕਲਚਰ– ਇਕ ਕੁਦਰਤੀ ਖ
ਸਿਖ਼ਲਾਈ ਪ੍ਰੋਗਰਾਮ ਦੌਰਾਨ ਵਿਭਾਗ ਦੇ ਅਧਿਕਾਰੀ ਅਤੇ ਕਿਸਾਨ


ਬਠਿੰਡਾ, 05 ਮਾਰਚ (ਹਿੰ.ਸ.)। ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਹਰਬੰਸ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪ੍ਰੋਜੈਕਟ ਡਾਇਰੈਕਟਰ ਆਤਮਾ ਬਠਿੰਡਾ ਡਾ. ਤੇਜਦੀਪ ਕੌਰ ਬੋਪਾਰਾਏ ਦੀ ਅਗਵਾਈ ਹੇਠ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਤੇ ਆਤਮਾ ਸਕੀਮ ਅਧੀਨ “ਰਿਜਨਰੇਟਿਵ ਐਗ੍ਰੀਕਲਚਰ– ਇਕ ਕੁਦਰਤੀ ਖੇਤੀ ਪੱਧਤੀ” ਵਿਸ਼ੇ ’ਤੇ 4 ਦਿਨਾਂ ਦਾ ਸਿਖ਼ਲਾਈ ਪ੍ਰੋਗਰਾਮ ਸਥਾਨਕ ਖੇਤੀ ਭਵਨ ਵਿਖੇ ਕਰਵਾਇਆ ਗਿਆ।

ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਕੁਦਰਤੀ ਖੇਤੀ ਪ੍ਰਣਾਲੀਆਂ ਬਾਰੇ ਜਾਗਰੂਕ ਕਰਨਾ, ਮਿੱਟੀ ਦੀ ਸਿਹਤ ਵਿੱਚ ਸੁਧਾਰ ਲਿਆਉਣਾ ਅਤੇ ਖੇਤੀ ਨੂੰ ਟਿਕਾਊ ਅਤੇ ਲਾਭਕਾਰੀ ਬਣਾਉਣਾ ਸੀ। ਸਿਖ਼ਲਾਈ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਰ ਡਾ. ਤੇਜਬੀਰ ਸਿੰਘ ਬੁੱਟਰ, ਡਾ. ਪ੍ਰੀਤਪਾਲ ਸਿੰਘ, ਡਾ. ਨਵਨੀਤ ਕੌਰ, ਡਾ. ਜਸਰੀਤ ਕੌਰ ਅਤੇ ਡਾ. ਗੁਰਦੀਪ ਸਿੰਘ ਵੱਲੋਂ ਰਿਜਨਰੇਟਿਵ ਖੇਤੀ ਦੇ ਸੰਕਲਪ ਅਤੇ ਸਿਧਾਂਤ, ਮਿੱਟੀ ਦੀ ਸਿਹਤ ਅਤੇ ਮਿੱਟੀ ਜੀਵ ਵਿਗਿਆਨ, ਸੋਇਲ ਹੈਲਥ ਕਾਰਡ ਦੀ ਸਮਝ, ਫ਼ਸਲ ਯੋਜਨਾ, ਜੈਵਿਕ ਪੋਸ਼ਕ ਪ੍ਰਬੰਧਨ (ਜੀਵਾਮ੍ਰਿਤ, ਬੀਜਾਮ੍ਰਿਤ, ਵਰਮੀਕੰਪੋਸਟ), ਕੁਦਰਤੀ ਕੀਟ ਅਤੇ ਰੋਗ ਪ੍ਰਬੰਧਨ ਅਤੇ ਰਿਜਨਰੇਟਿਵ ਖੇਤੀ ਦੇ ਅਰਥਸ਼ਾਸ਼ਤਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸਮਾਗਮ ਦੇ ਆਖਰੀ ਦਿਨ ਭਾਗੀਦਾਰਾਂ ਨੂੰ ਸੋਹਨਗੜ੍ਹ ਕੁਦਰਤੀ ਫਾਰਮ ਦਾ ਦੌਰਾ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਕੁਦਰਤੀ ਖੇਤੀ ਦੇ ਸਫਲ ਮਾਡਲਾਂ ਦਾ ਮੌਕੇ ’ਤੇ ਅਧਿਐਨ ਕੀਤਾ। ਇਸ ਮੌਕੇ ਸਟੇਜ ਸੰਚਾਲਨ ਡੀ.ਪੀ.ਡੀ. ਆਤਮਾ ਨਰੇਂਦਰ ਗੋਦਾਰਾ ਅਤੇ ਬੀ.ਟੀ.ਐਮ. ਕੰਵਲਜੀਤ ਸਿੰਘ ਵੱਲੋਂ ਕੀਤਾ ਗਿਆ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande