
ਅੰਮ੍ਰਿਤਸਰ, 18 ਅਪ੍ਰੈਲ (ਹਿੰ.ਸ.)| ਮਸ਼ਹੂਰ ਗਾਇਕ ਬੀ ਪਰਾਕ ਨੇ ਦੇਰ ਰਾਤ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ਼ਰਧਾ ਭਾਵ ਨਾਲ ਮੱਥਾ ਟੇਕਦਿਆਂ “ਸਰਬੱਤ ਦਾ ਭਲਾ” ਦੀ ਅਰਦਾਸ ਕਰਕੇ ਸਭ ਦੇ ਚੰਗੇ ਭਲੇ ਦੀ ਕਾਮਨਾ ਕੀਤੀ। ਮਿਲੀ ਜਾਣਕਾਰੀ ਅਨੁਸਾਰ ਬੀ ਪ੍ਰਾਕ ਕਰੀਬ ਰਾਤ 11 ਵਜੇ ਸ਼੍ਰੀਦਰਬਾਰਸਾਹਿਬ ਪਹੁੰਚੇ। ਇਸ ਸਮੇਂ ਉਹਨਾਂ ਨੇ ਸਫੈਦ ਕੁੜਤਾ-ਪਜਾਮਾ ਪਹਿਨਿਆ ਹੋਇਆ ਸੀ। ਉਹ ਲਗਭਗ ਇੱਕ ਘੰਟੇ ਤੱਕ ਪਰਿਕਰਮਾ ਵਿੱਚ ਬੈਠੇ ਰਹੇ ਅਤੇ ਸ਼ਾਂਤ ਮਾਹੌਲ ਵਿੱਚ ਗੁਰਬਾਣੀ ਦਾ ਅਨੰਦ ਮਾਣਿਆ। ਇਸ ਆਧਿਆਤਮਿਕ ਯਾਤਰਾ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਵੀ ਸਾਂਝੀਆਂ ਕੀਤੀਆਂ ਹਨ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਫੈਨਜ਼ ਵੱਲੋਂ ਉਨ੍ਹਾਂ ਦੀ ਸਾਦਗੀ ਅਤੇ ਧਾਰਮਿਕ ਜੁੜਾਅ ਦੀ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH