ਰੂਪਨਗਰ ਕਾਂਗਰਸ ’ਚ ਗੁੱਟਬੰਦੀ ਆਈ ਸਾਹਮਣੇ, ਨਗਰ ਕੌਂਸਲ ਚੋਣਾਂ ‘ਚ ਸਾਰੇ ਵਾਰਡਾਂ ‘ਚ ਉਮੀਦਵਾਰ ਨਾ ਉਤਾਰਣ ‘ਤੇ ਵਿਵਾਦ
ਰੂਪਨਗਰ, 17 ਮਈ (ਹਿੰ.ਸ.)| ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਰੂਪਨਗਰ ਵਿੱਚ ਕਾਂਗਰਸ ਪਾਰਟੀ ਅੰਦਰੂਨੀ ਖਿੱਚਤਾਣ ਕਾਰਨ ਘਿਰਦੀ ਨਜ਼ਰ ਆ ਰਹੀ ਹੈ। ਪਾਰਟੀ ਵੱਲੋਂ 21 ਵਿੱਚੋਂ ਸਾਰੇ ਵਾਰਡਾਂ ਵਿੱਚ ਉਮੀਦਵਾਰ ਨਾ ਉਤਾਰ ਸਕਣ ਦੇ ਮਾਮਲੇ ਨੇ ਸਥਾਨਕ ਆਗੂਆਂ ਵਿਚਾਲੇ ਇਕ ਦੂਜੇ ’ਤੇ ਦੋਸ਼ ਲਗਾ ਰਹੇ ਹਨ। ਇਸ ਘਟਨਾ ਨੇ
ਰੂਪਨਗਰ ਕਾਂਗਰਸ ’ਚ ਗੁੱਟਬੰਦੀ ਆਈ ਸਾਹਮਣੇ, ਨਗਰ ਕੌਂਸਲ ਚੋਣਾਂ ‘ਚ ਸਾਰੇ ਵਾਰਡਾਂ ‘ਚ ਉਮੀਦਵਾਰ ਨਾ ਉਤਾਰਣ ‘ਤੇ ਵਿਵਾਦ


ਰੂਪਨਗਰ, 17 ਮਈ (ਹਿੰ.ਸ.)| ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਰੂਪਨਗਰ ਵਿੱਚ ਕਾਂਗਰਸ ਪਾਰਟੀ ਅੰਦਰੂਨੀ ਖਿੱਚਤਾਣ ਕਾਰਨ ਘਿਰਦੀ ਨਜ਼ਰ ਆ ਰਹੀ ਹੈ। ਪਾਰਟੀ ਵੱਲੋਂ 21 ਵਿੱਚੋਂ ਸਾਰੇ ਵਾਰਡਾਂ ਵਿੱਚ ਉਮੀਦਵਾਰ ਨਾ ਉਤਾਰ ਸਕਣ ਦੇ ਮਾਮਲੇ ਨੇ ਸਥਾਨਕ ਆਗੂਆਂ ਵਿਚਾਲੇ ਇਕ ਦੂਜੇ ’ਤੇ ਦੋਸ਼ ਲਗਾ ਰਹੇ ਹਨ। ਇਸ ਘਟਨਾ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਅੰਦਰੂਨੀ ਗੁੱਟਬੰਦੀ ਨੂੰ ਵੀ ਉਜਾਗਰ ਕਰ ਦਿੱਤਾ ਹੈ।

ਸਾਬਕਾ ਆਲ ਇੰਡੀਆ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਨਾਲ ਸੰਬੰਧਿਤ ਆਗੂਆਂ ਨੇ ਪਾਰਟੀ ਹਾਈਕਮਾਂਡ ‘ਤੇ ਟਿਕਟ ਵੰਡ ਵਿੱਚ ਗਲਤ ਯੋਜਨਾਬੰਦੀ ਅਤੇ ਸੰਗਠਨਾਤਮਕ ਨਾਕਾਮੀ ਦੇ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੇ ਕਈ ਵਾਰਡਾਂ ਵਿੱਚ ਆਪਣੇ ਉਮੀਦਵਾਰ ਹੀ ਨਹੀਂ ਖੜ੍ਹੇ ਕੀਤੇ, ਜਿਸ ਨਾਲ ਵਿਰੋਧੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੂੰ ਫਾਇਦਾ ਮਿਲ ਸਕਦਾ ਹੈ।

ਬਰਿੰਦਰ ਢਿੱਲੋਂ ਨੇ ਕਿਹਾ ਕਿ ਰੂਪਨਗਰ ਦੀ ਨਗਰ ਰਾਜਨੀਤੀ ਵਿੱਚ ਕਾਂਗਰਸ ਹਮੇਸ਼ਾ ਮਜ਼ਬੂਤ ਰਹੀ ਹੈ ਅਤੇ ਪਿਛਲੀ ਨਗਰ ਕੌਂਸਲ ਵਿੱਚ ਪਾਰਟੀ ਨੇ 21 ਵਿੱਚੋਂ 17 ਵਾਰਡ ਜਿੱਤੇ ਸਨ। ਉਨ੍ਹਾਂ ਕਿਹਾ ਕਿ ਇਸ ਵਾਰ ਸਾਰੇ ਵਾਰਡਾਂ ਵਿੱਚ ਚੋਣ ਨਾ ਲੜਨਾ ਪਾਰਟੀ ਲਈ ਦੁੱਖਦਾਈ ਗੱਲ ਹੈ। ਢਿੱਲੋਂ ਨੇ ਇਹ ਵੀ ਦੋਸ਼ ਲਗਾਇਆ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਿਕਟ ਵੰਡ ਦੌਰਾਨ ਉਨ੍ਹਾਂ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ।

ਉਨ੍ਹਾਂ ਦਾ ਦਾਅਵਾ ਹੈ ਕਿ ਵਾਰਡ ਨੰਬਰ 5, 11, 12, 13, 14, 19 ਅਤੇ 21 ਵਿੱਚ ਕਾਂਗਰਸ ਨੇ ਕੋਈ ਅਧਿਕਾਰਿਕ ਉਮੀਦਵਾਰ ਨਹੀਂ ਉਤਾਰਿਆ, ਜਿਸ ਨਾਲ ਰਵਾਇਤੀ ਕਾਂਗਰਸੀ ਵੋਟਰਾਂ ਵਿੱਚ ਭੰਬਲਭੂਸਾ ਪੈ ਸਕਦਾ ਹੈ।

ਦੂਜੇ ਪਾਸੇ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਨ੍ਹਾਂ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਕਿ ਪਾਰਟੀ ਨੇ 21 ਵਿੱਚੋਂ 16 ਵਾਰਡਾਂ ਵਿੱਚ ਉਮੀਦਵਾਰ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕੁਝ ਵਾਰਡਾਂ ਵਿੱਚ ਸਾਬਕਾ ਕਾਂਗਰਸੀ ਆਗੂ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਹਨ, ਇਸ ਲਈ ਟਕਰਾਅ ਤੋਂ ਬਚਣ ਲਈ ਪਾਰਟੀ ਨੇ ਉੱਥੇ ਆਪਣੇ ਉਮੀਦਵਾਰ ਨਹੀਂ ਉਤਾਰੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande