ਮੋਹਾਲੀ ਵਿੱਚ ਮਾਲਕਣ ‘ਤੇ ਜਾਨਲੇਵਾ ਹਮਲਾ ਕਰਕੇ ਲੱਖਾਂ ਦੀ ਨਗਦੀ ਅਤੇ 12 ਤੋਲੇ ਸੋਨਾ ਲੈਕੇ ਨੌਕਰ ਫਰਾਰ
ਮੋਹਾਲੀ, 17 ਮਈ (ਹਿੰ.ਸ.)| ਖਰੜ ਸਿਟੀ ਖੇਤਰ ਵਿੱਚ ਇੱਕ ਆਯੁਰਵੇਦਿਕ ਕਲੀਨਿਕ ਦੀ ਮਾਲਕਾ ‘ਤੇ ਉਸੇ ਦੇ ਘਰ ਵਿੱਚ ਕੰਮ ਕਰਨ ਵਾਲੇ ਨੌਕਰ ਵੱਲੋਂ ਬੇਲਨ ਨਾਲ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਮਹਿਲਾ ਗੰਭੀਰ ਜ਼ਖ਼ਮੀ ਹੋ ਗਈ ਹੈ ਅਤੇ ਉਸਦੇ ਸਿਰ ‘ਤੇ ਕਈ ਟਾਂਕੇ ਲੱਗੇ ਹਨ। ਹਮਲੇ ਤ
ਮੋਹਾਲੀ ਵਿੱਚ ਮਾਲਕਣ ‘ਤੇ ਜਾਨਲੇਵਾ ਹਮਲਾ ਕਰਕੇ ਲੱਖਾਂ ਦੀ ਨਗਦੀ ਅਤੇ 12 ਤੋਲੇ ਸੋਨਾ ਲੈਕੇ ਨੌਕਰ ਫਰਾਰ


ਮੋਹਾਲੀ, 17 ਮਈ (ਹਿੰ.ਸ.)| ਖਰੜ ਸਿਟੀ ਖੇਤਰ ਵਿੱਚ ਇੱਕ ਆਯੁਰਵੇਦਿਕ ਕਲੀਨਿਕ ਦੀ ਮਾਲਕਾ ‘ਤੇ ਉਸੇ ਦੇ ਘਰ ਵਿੱਚ ਕੰਮ ਕਰਨ ਵਾਲੇ ਨੌਕਰ ਵੱਲੋਂ ਬੇਲਨ ਨਾਲ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਮਹਿਲਾ ਗੰਭੀਰ ਜ਼ਖ਼ਮੀ ਹੋ ਗਈ ਹੈ ਅਤੇ ਉਸਦੇ ਸਿਰ ‘ਤੇ ਕਈ ਟਾਂਕੇ ਲੱਗੇ ਹਨ। ਹਮਲੇ ਤੋਂ ਬਾਅਦ ਆਰੋਪੀ ਘਰ ਵਿੱਚੋਂ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ।

ਪੀੜਤ ਮਹਿਲਾ, ਸ਼ਬਨਮ (50), ਖਰੜ ਦੇ ਸ਼ਿਵਾਲਿਕ ਸਿਟੀ ਦੀ ਰਹਿਣ ਵਾਲੀ ਹੈ। ਉਨ੍ਹਾਂ ਦੇ ਪਰਿਵਾਰ ਅਨੁਸਾਰ ਨੌਕਰ ਹੀਰਾ ਲਾਲ ਉਰਫ ਹੈਰੀ (ਨਿਵਾਸੀ ਅਰਰੀਆ, ਬਿਹਾਰ) ਨੂੰ ਸਿਰਫ ਪੰਜ ਦਿਨ ਪਹਿਲਾਂ ਹੀ ਕੰਮ ‘ਤੇ ਰੱਖਿਆ ਗਿਆ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਖਰੜ ਸਿਟੀ ਥਾਣੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ, ਪਰਿਵਾਰ ਨੇ ਦੱਸਿਆ ਕਿ ਮਹਿਲਾ ਨੇ ਮਨੁੱਖਤਾ ਦੇ ਆਧਾਰ ‘ਤੇ ਨੌਕਰ ਨੂੰ ਕੰਮ ਦਿੱਤਾ ਸੀ, ਜਿਸ ਨੂੰ ਉਹ ਇੱਕ ਢਾਬੇ ਤੋਂ ਮਿਲੀ ਸੀ। ਆਰੋਪੀ ਨੇ ਆਪਣੇ ਪਰਿਵਾਰ ਬਾਰੇ ਦੁਖਦਾਈ ਕਹਾਣੀ ਸੁਣਾ ਕੇ ਭਰੋਸਾ ਜਿੱਤ ਲਿਆ ਸੀ। ਇਸ ਤੋਂ ਬਾਅਦ ਉਸਨੂੰ ਮੋਹਾਲੀ ਬੁਲਾਇਆ ਗਿਆ ਅਤੇ ਘਰ ਵਿੱਚ ਕੰਮ ਦਿੱਤਾ ਗਿਆ।

13 ਮਈ ਦੀ ਸਵੇਰ, ਜਦੋਂ ਘਰ ਦੇ ਹੋਰ ਮੈਂਬਰ ਜਿਮ ਲਈ ਗਏ ਹੋਏ ਸਨ, ਆਰੋਪੀ ਨੇ ਰਸੋਈ ਵਿੱਚੋਂ ਬੇਲਨ ਲੈ ਕੇ ਮਹਿਲਾ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਸਦੇ ਸਿਰ ਅਤੇ ਸਰੀਰ ‘ਤੇ ਕਰੀਬ 9 ਗੰਭੀਰ ਜਖ਼ਮ ਆਏ। ਮਹਿਲਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੇ ਸਿਰ ਵਿੱਚ 65 ਤੋਂ 70 ਟਾਂਕੇ ਲੱਗੇ।

ਹਮਲੇ ਤੋਂ ਬਾਅਦ ਆਰੋਪੀ ਘਰ ਵਿੱਚੋਂ ਲਗਭਗ 3 ਲੱਖ 10 ਹਜ਼ਾਰ ਰੁਪਏ ਨਕਦ, 12 ਤੋਲੇ ਸੋਨਾ ਅਤੇ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਿਆ। ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋਈ ਹੈ, ਜਿਸ ਵਿੱਚ ਉਹ ਘਰ ਤੋਂ ਭੱਜਦਾ ਨਜ਼ਰ ਆ ਰਿਹਾ ਹੈ। ਡਾਕਟਰਾਂ ਅਨੁਸਾਰ ਮਹਿਲਾ ਦੀ ਹਾਲਤ ਨਾਜੁਕ ਬਣੀ ਹੋਈ ਹੈ ਅਤੇ ਉਹ ਇਸ ਸਮੇਂ ਵਿਸਥਾਰ ਨਾਲ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਆਰੋਪੀ ਦੀ ਭਾਲ ਲਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਜਲਦੀ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande