ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਰਵਾਨਾ ਹੋਇਆ ਸ਼ਰਧਾਲੂਆਂ ਦਾ ਜਥਾ
14 ਸਾਲ ਬਾਅਦ ਵਿਸ਼ੇਸ਼ ਜਥੇ ਨੂੰ ਮਿਲੀ ਮਨਜ਼ੂਰੀ, 19 ਜੂਨ ਨੂੰ ਵਾਪਸੀ ਅੰਮ੍ਰਿਤਸਰ , 10 ਜੂਨ (ਹਿੰ.ਸ.)| ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਅਗਵਾਈ ਹੇਠ ਸ਼ਰਧਾਲੂਆਂ ਦਾ ਵਿਸ਼ੇਸ਼ ਜਥਾ ਪ
ਪਾਕਿਸਤਾਨ ਰਵਾਨਾ ਹੋਣ ਮੌਕੇ ਸ਼ਰਧਾਲੂ।


ਪਾਕਿਸਤਾਨ ਰਵਾਨਾ ਹੋਣ ਮੌਕੇ ਸ਼ਰਧਾਲੂ।


14 ਸਾਲ ਬਾਅਦ

ਵਿਸ਼ੇਸ਼ ਜਥੇ ਨੂੰ ਮਿਲੀ ਮਨਜ਼ੂਰੀ, 19 ਜੂਨ ਨੂੰ ਵਾਪਸੀ

ਅੰਮ੍ਰਿਤਸਰ , 10 ਜੂਨ (ਹਿੰ.ਸ.)| ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ

ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਅਗਵਾਈ ਹੇਠ ਸ਼ਰਧਾਲੂਆਂ ਦਾ ਵਿਸ਼ੇਸ਼ ਜਥਾ ਪਾਕਿਸਤਾਨ ਸਥਿਤ

ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਅਟਾਰੀ-ਵਾਘਾ ਸਰਹੱਦ ’ਤੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ

ਅਤੇ “ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ” ਦੇ ਜੈਕਾਰਿਆਂ ਨਾਲ ਯਾਤਰਾ ਦੀ ਸ਼ੁਰੂਆਤ ਹੋਈ।

ਜਾਣਕਾਰੀ ਅਨੁਸਾਰ

ਪਾਕਿਸਤਾਨ ਨੇ ਕੁੱਲ 737 ਸਿੱਖ ਸ਼ਰਧਾਲੂਆਂ

ਨੂੰ ਵੀਜ਼ੇ ਜਾਰੀ ਕੀਤੇ ਹਨ, ਜਦਕਿ ਐਸਜੀਪੀਸੀ

ਵੱਲੋਂ 561 ਸ਼ਰਧਾਲੂਆਂ ਦੇ

ਪਾਸਪੋਰਟ ਵੀਜ਼ੇ ਲਈ ਭੇਜੇ ਗਏ ਸਨ। ਇਨ੍ਹਾਂ ਵਿੱਚੋਂ 541 ਸ਼ਰਧਾਲੂਆਂ ਨੂੰ ਵੀਜ਼ਾ ਮਿਲਿਆ, ਜਦਕਿ 20 ਲੋਕਾਂ ਦੀ ਵੀਜ਼ਾ ਅਰਜ਼ੀ ਮਨਜ਼ੂਰ ਨਹੀਂ ਹੋ ਸਕੀ।

ਦੱਸਿਆ ਜਾ ਰਿਹਾ ਹੈ

ਕਿ ਇਹ ਜਥਾ 14 ਸਾਲ ਬਾਅਦ ਇਸ

ਮੌਕੇ ਪਾਕਿਸਤਾਨ ਜਾ ਰਿਹਾ ਹੈ। ਪਹਿਲਾਂ ਭਾਰਤ ਅਤੇ ਪਾਕਿਸਤਾਨ ਵਿੱਚ ਨਾਨਕਸ਼ਾਹੀ ਕੈਲੰਡਰ ਦੀਆਂ

ਵੱਖ-ਵੱਖ ਤਾਰੀਖਾਂ ਕਾਰਨ ਸਮਾਗਮਾਂ ਵਿੱਚ ਅੰਤਰ ਰਹਿੰਦਾ ਸੀ। ਪਾਕਿਸਤਾਨ ਅਜੇ ਵੀ ਪੁਰਾਣੇ

ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬ ਮਨਾਉਂਦਾ ਹੈ, ਜਦਕਿ ਭਾਰਤ ਵਿੱਚ ਨਵੇਂ ਕੈਲੰਡਰ ਅਨੁਸਾਰ ਸਮਾਗਮ ਕਰਵਾਏ

ਜਾਂਦੇ ਹਨ। ਇਸ ਵਾਰ ਦੋਵੇਂ ਦੇਸ਼ਾਂ ਦੀਆਂ ਗੁਰਦੁਆਰਾ ਪ੍ਰਬੰਧਕ ਸੰਸਥਾਵਾਂ ਨੇ ਆਪਸੀ ਸਹਿਮਤੀ ਨਾਲ

ਪ੍ਰੋਗਰਾਮਾਂ ਨੂੰ ਸੁਵਿਧਾ ਅਨੁਸਾਰ ਆਯੋਜਿਤ ਕਰਨ ਦਾ ਫ਼ੈਸਲਾ ਲਿਆ, ਜਿਸ ਤੋਂ ਬਾਅਦ ਇਹ ਯਾਤਰਾ ਸੰਭਵ ਹੋ ਸਕੀ।

ਧਰਮ ਪ੍ਰਚਾਰ ਕਮੇਟੀ

ਦੇ ਸਕੱਤਰ ਗੁਰਿੰਦਰ ਸਿੰਘ ਮੱਥਰੇਵਾਲ ਨੇ ਦੱਸਿਆ ਕਿ ਪਾਕਿਸਤਾਨ ਵਿੱਚ 18 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ

ਸਮਾਗਮ ਕਰਵਾਏ ਜਾਣਗੇ ਅਤੇ ਜਥਾ 19 ਜੂਨ ਨੂੰ ਭਾਰਤ

ਵਾਪਸ ਪਰਤੇਗਾ।

ਜਥੇ ਦੀ ਅਗਵਾਈ

ਭੂਪਿੰਦਰ ਸਿੰਘ ਭਲਵਾਨ ਕਰ ਰਹੇ ਹਨ, ਜਦਕਿ ਗੁਰਮੀਤ ਸਿੰਘ

ਬਾਹੂ ਨੂੰ ਉਪ-ਆਗੂ ਨਿਯੁਕਤ ਕੀਤਾ ਗਿਆ ਹੈ। ਸ਼ਰਧਾਲੂ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ,

ਗੁਰਦੁਆਰਾ ਪੰਜਾ ਸਾਹਿਬ ਅਤੇ

ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਕਈ ਇਤਿਹਾਸਕ ਗੁਰਧਾਮਾਂ ਵਿੱਚ ਮੱਥਾ ਟੇਕਣਗੇ।

ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਨੇ ਦੱਸਿਆ ਕਿ ਇਹ ਜਥਾ ਸ੍ਰੀ ਗੁਰੂ

ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪੁੱਜੇਗਾ, ਜਿਥੋਂ 11 ਜੂਨ ਨੂੰ ਗੁਰਦੁਆਰਾ

ਸੱਚਾ ਸੌਦਾ ਸਾਹਿਬ, ਸ਼ੇਖੂਪੁਰਾ ਜਾਵੇਗਾ। 12 ਜੂਨ ਨੂੰ ਇਹ ਜਥਾ

ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਵੇਗਾ, ਜਿਥੋਂ 14 ਜੂਨ ਨੂੰ ਗੁਰਦੁਆਰਾ

ਸ੍ਰੀ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇਗਾ। 15 ਜੂਨ ਨੂੰ ਜਥਾ

ਗੁਰਦੁਆਰਾ ਸ੍ਰੀ ਰੋੜੀ ਸਾਹਿਬ ਐਮਨਾਬਾਦ ਦੇ ਦਰਸ਼ਨ ਦੀਦਾਰ ਕਰਨ ਉਪਰੰਤ ਗੁਰਦੁਆਰਾ ਸ੍ਰੀ ਡੇਹਰਾ

ਸਾਹਿਬ ਲਾਹੌਰ ਵਿਖੇ ਪੁੱਜੇਗਾ, ਜਿਥੇ 16 ਜੂਨ ਨੂੰ ਸ਼ਹੀਦੀ ਸਮਾਗਮਾਂ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ

ਹਵੋੇਗੀ। 18 ਜੂਨ ਨੂੰ ਜਥਾ ਸ਼ਹੀਦੀ ਸਮਾਗਮਾਂ ਵਿਚ ਸ਼ਮੂਲੀਅਤ ਕਰੇਗਾ ਅਤੇ 19

ਜੂਨ ਨੂੰ ਜਥੇ ਦੀ ਦੇਸ਼ ਵਾਪਸੀ ਹੋਵੇਗੀ।

ਸ਼ਰਧਾਲੂਆਂ ਵਿੱਚ

ਕਈ ਅਜਿਹੇ ਪਰਿਵਾਰ ਵੀ ਸ਼ਾਮਲ ਹਨ, ਜਿਨ੍ਹਾਂ ਦੇ ਪੁਰਖੇ

ਪਾਕਿਸਤਾਨ ਤੋਂ ਭਾਰਤ ਆਏ ਸਨ ਅਤੇ ਜਿਨ੍ਹਾਂ ਦੇ ਪੈਤ੍ਰਿਕ ਪਿੰਡ ਅੱਜ ਵੀ ਪਾਕਿਸਤਾਨ ਵਿੱਚ ਹਨ।

ਮੋਗਾ ਦੇ ਸ਼ਰਧਾਲੂ ਮੇਜਰ ਸਿੰਘ ਨੇ ਕਿਹਾ ਕਿ ਉਹ ਪਹਿਲੀ ਵਾਰ ਇਸ ਯਾਤਰਾ ’ਤੇ ਜਾ ਰਹੇ ਹਨ ਅਤੇ ਉਨ੍ਹਾਂ ਦਾ ਪਰਿਵਾਰ ਬਹੁਤ

ਉਤਸ਼ਾਹਿਤ ਹੈ। ਉੱਥੇ ਹੀ ਲੇਖਕ ਅਤੇ ਸਮਾਜਸੇਵੀ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਨੇ ਕਿਹਾ ਕਿ

ਜਿਨ੍ਹਾਂ ਗੁਰਧਾਮਾਂ ਦੇ ਦਰਸ਼ਨਾਂ ਲਈ ਸਾਲਾਂ ਤੋਂ ਅਰਦਾਸ ਕਰ ਰਹੇ ਸਨ, ਅੱਜ ਉਹ ਮੌਕਾ ਮਿਲਿਆ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande