ਚਮਾਰ ਜਾਤੀ ਦਾ ਨਾਮ ਮੇਘਵਾਲ ਕਰਨ ਦੇ ਕਥਿਤ ਐਲਾਨ ਦਾ ਰਵਿਦਾਸੀਆ ਸਮਾਜ ਵੱਲੋਂ ਵਿਰੋਧ
ਚੰਡੀਗੜ੍ਹ, 31 ਅਗਸਤ (ਹਿੰ.ਸ.)| ਚਮਾਰ ਜਾਤੀ ਦਾ ਨਾਮ ਬਦਲ ਕੇ ਮੇਘਵਾਲ ਕਰਨ ਦੇ ਕਥਿਤ ਐਲਾਨ ਨੂੰ ਲੈ ਕੇ ਹਰਿਆਣਾ ਰਵਿਦਾਸੀਆ ਸਮਾਜ ਮਹਾਸੰਘ ਨੇ ਸਖ਼ਤ ਵਿਰੋਧ ਜਤਾਇਆ ਹੈ। ਇਸ ਸਬੰਧੀ ਮਹਾਸੰਘ ਵੱਲੋਂ ਪੰਚਕੂਲਾ ਵਿੱਚ ਪੱਤਰਕਾਰ ਵਾਰਤਾ ਕਰਕੇ ਸਰਕਾਰ ਤੋਂ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਗਈ। ਮਹਾਸੰਘ ਦੇ ਸੂ
ਹਰਿਆਣਾ ਰਵਿਦਾਸੀਆ ਸਮਾਜ ਮਹਾਸੰਘ ਦੇ ਸੂਬਾ ਪ੍ਰਧਾਨ ਐਸ.ਪੀ. ਚਾਲੀਆ


ਚੰਡੀਗੜ੍ਹ, 31 ਅਗਸਤ (ਹਿੰ.ਸ.)| ਚਮਾਰ ਜਾਤੀ ਦਾ ਨਾਮ ਬਦਲ ਕੇ ਮੇਘਵਾਲ ਕਰਨ ਦੇ ਕਥਿਤ ਐਲਾਨ ਨੂੰ ਲੈ ਕੇ ਹਰਿਆਣਾ ਰਵਿਦਾਸੀਆ ਸਮਾਜ ਮਹਾਸੰਘ ਨੇ ਸਖ਼ਤ ਵਿਰੋਧ ਜਤਾਇਆ ਹੈ। ਇਸ ਸਬੰਧੀ ਮਹਾਸੰਘ ਵੱਲੋਂ ਪੰਚਕੂਲਾ ਵਿੱਚ ਪੱਤਰਕਾਰ ਵਾਰਤਾ ਕਰਕੇ ਸਰਕਾਰ ਤੋਂ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਗਈ।

ਮਹਾਸੰਘ ਦੇ ਸੂਬਾ ਪ੍ਰਧਾਨ ਐਸ.ਪੀ. ਚਾਲੀਆ ਨੇ ਕਿਹਾ ਕਿ 23 ਅਗਸਤ ਨੂੰ ਰੇਵਾੜੀ ਵਿੱਚ ਹੋਈ ਜਨ ਸਭਾ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸਾਹਮਣੇ ਚਮਾਰ ਜਾਤੀ ਦਾ ਨਾਮ ਮੇਘਵਾਲ ਕਰਨ ਦੀ ਮੰਗ ਰੱਖੀ ਗਈ ਸੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਇਹ ਮੰਗ ਕੇਂਦਰ ਸਰਕਾਰ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਭੇਜਣ ਦਾ ਭਰੋਸਾ ਦਿੱਤਾ ਗਿਆ ਸੀ।

ਚਾਲੀਆ ਨੇ ਕਿਹਾ ਕਿ ਜੇਕਰ ਅਜਿਹਾ ਫੈਸਲਾ ਲਿਆ ਜਾਂਦਾ ਹੈ ਤਾਂ ਇਸ ਨਾਲ ਨਾ ਤਾਂ ਮੇਘਵਾਲ ਸਮਾਜ ਅਤੇ ਨਾ ਹੀ ਚਮਾਰ ਸਮਾਜ ਨੂੰ ਕੋਈ ਲਾਭ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਦੇ ਵਿਰੋਧ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਵੀ ਸੌਂਪੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਅਗਲੀ ਰਣਨੀਤੀ ਤੈਅ ਕਰਨ ਲਈ 6 ਸਤੰਬਰ ਨੂੰ ਜੀੰਦ ਵਿੱਚ ਵੱਖ-ਵੱਖ ਸੰਗਠਨਾਂ ਦੀ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿੱਚ ਅਗਲੇ ਸੰਘਰਸ਼ ਦੀ ਰੂਪਰੇਖਾ ਤੈਅ ਕੀਤੀ ਜਾਵੇਗੀ।

ਐਸ.ਪੀ. ਚਾਲੀਆ ਨੇ ਕਿਹਾ ਕਿ ਮੰਤਰੀ ਕ੍ਰਿਸ਼ਨ ਪੰਵਾਰ ਨੇ ਚਮਾਰ ਜਾਤੀ ਦਾ ਨਾਮ ਬਦਲਣ ਸਬੰਧੀ ਕਿਸੇ ਵੀ ਐਲਾਨ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੰਤਰੀ ਉਸ ਪ੍ਰੋਗਰਾਮ ਵਿੱਚ ਮੌਜੂਦ ਵੀ ਨਹੀਂ ਸਨ। ਇਸ ਲਈ ਮੁੱਖ ਮੰਤਰੀ ਨੂੰ ਖ਼ੁਦ ਇਸ ਮਾਮਲੇ ’ਤੇ ਸਪੱਸ਼ਟ ਸਥਿਤੀ ਸਾਹਮਣੇ ਰੱਖਣੀ ਚਾਹੀਦੀ ਹੈ।

ਚਾਲੀਆ ਨੇ ਦਾਅਵਾ ਕੀਤਾ ਕਿ ਹਰਿਆਣਾ ਵਿੱਚ ਮੇਘਵਾਲ ਸਮਾਜ ਦੀ ਆਬਾਦੀ ਕਰੀਬ 58 ਹਜ਼ਾਰ, ਜਦਕਿ ਚਮਾਰ ਸਮਾਜ ਦੀ ਆਬਾਦੀ ਲਗਭਗ 25 ਲੱਖ ਹੈ। ਉਨ੍ਹਾਂ ਕਿਹਾ ਕਿ ਦੋਵੇਂ ਭਾਈਚਾਰਿਆਂ ਦੀ ਆਪਣੀ ਵੱਖਰੀ ਪਛਾਣ ਅਤੇ ਸਮਾਜਿਕ ਪਿਛੋਕੜ ਹੈ, ਜਿਸ ਨੂੰ ਬਦਲਣ ਦੀ ਕੋਸ਼ਿਸ਼ ਦਾ ਉਹ ਵਿਰੋਧ ਕਰਨਗੇ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਇਸ ਵਾਰ ਗੁਰੂ ਰਵਿਦਾਸ ਜਯੰਤੀ ਰਵਿਦਾਸੀਆ ਸਮਾਜ ਵੱਲੋਂ ਵੱਖਰੇ ਤੌਰ ’ਤੇ ਮਨਾਈ ਜਾਵੇਗੀ ਅਤੇ ਸੂਬਾ ਪੱਧਰੀ ਸਰਕਾਰੀ ਪ੍ਰੋਗਰਾਮ ਵਿੱਚ ਸਮਾਜ ਸ਼ਾਮਲ ਨਹੀਂ ਹੋਵੇਗਾ। ਸਮਾਗਮ ਦੀ ਤਾਰੀਖ ਅਤੇ ਪੂਰੀ ਰੂਪਰੇਖਾ 6 ਸਤੰਬਰ ਨੂੰ ਜੀਂਦ ਵਿੱਚ ਹੋਣ ਵਾਲੀ ਮੀਟਿੰਗ ਦੌਰਾਨ ਤੈਅ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande