70ਵੇਂ ਜ਼ਿਲ੍ਹਾ ਪੱਧਰੀ ਰਾਈਫਲ ਸ਼ੂਟਿੰਗ ਦੇ ਮੁਕਾਬਲਿਆਂ ਦਾ ਹੋਇਆ ਆਗਾਜ਼
ਪਟਿਆਲਾ , 06 ਅਗਸਤ (ਹਿੰ.ਸ.)| ਜਿਲ੍ਹਾਂ ਸਿੱਖਿਆ ਅਫਸਰ ਸ਼ਾਲੂ ਮਹਿਰਾ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਅਤੇ ਜਿਲਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 14 ,ਅੰਡਰ 17 ਤੇ ਅੰਡਰ
ਰਾਈਫਲ ਸ਼ੂਟਿੰਗ ਦੇ ਮੁਕਾਬਲਿਆਂ ’ਚ ਭਾਗ ਲੈਂਦੇ ਹੋਏ ਖਿਡਾਰੀ।


ਪਟਿਆਲਾ , 06 ਅਗਸਤ (ਹਿੰ.ਸ.)| ਜਿਲ੍ਹਾਂ ਸਿੱਖਿਆ ਅਫਸਰ ਸ਼ਾਲੂ ਮਹਿਰਾ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਅਤੇ ਜਿਲਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 14 ,ਅੰਡਰ 17 ਤੇ ਅੰਡਰ 19 (ਲੜਕੇ ਤੇ ਲੜਕੀਆਂ) ਦੇ ਰਾਈਫਲ ਸ਼ੂਟਿੰਗ ਦੇ ਮੁਕਾਬਲਿਆਂ ਦਾ ਆਗਾਜ਼ ਸੰਧੂ ਰਾਈਫਲ ਸ਼ੂਟਿੰਗ ਅਕੈਡਮੀ ਵਿਖੇ ਹੋਇਆ। ਪ੍ਰਿੰਸੀਪਲ ਜਸਪਾਲ ਸਿੰਘ ਮੰਡੋਰ ਸਟੇਟ ਅਵਾਰਡੀ ਨੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਜਿਲਾ ਸਪੋਰਟਸ ਕੋਆਰਡੀਨੇਟਰ ਡਾ ਦਲਜੀਤ ਸਿੰਘ ਤੇ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਲੜਕੇ ਤੇ ਲੜਕੀਆਂ ਦੇ ਜਿਲ੍ਹਾ ਪੱਧਰੀ ਰਾਈਫਲ ਸ਼ੂਟਿੰਗ ਮੁਕਾਬਲੇ ਸ਼ੁਰੂ ਕਰਵਾਏ। ਇਸ ਮੌਕੇ ਤੇ ਪਟਿ-2 ਦੇ ਜੋਨਲ ਸਕੱਤਰ ਬਲਵਿੰਦਰ ਸਿੰਘ ਜੱਸਲ, ਐਡਵੋਕੇਟ ਭੁਪਿੰਦਰ ਸਿੰਘ ਸੰਧੂ, ਲੈਕਚਰਾਰ ਗੁਰਨਾਮ ਸਿੰਘ, ਡੀਪੀਈ ਸੁੱਚਾ ਗੁਰਪ੍ਰੀਤ ਸਿੰਘ ਤੇ ਜਸਵਿੰਦਰ ਸਿੰਘ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande