ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀਜ਼ਾ ਕੰਸਲਟੈਂਸੀ ਦਾ ਲਾਇਸੈਂਸ ਰੱਦ
ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਅਤੇ ਹਿਊਮਨ ਸਮਗਲਿੰਗ ਐਕਟ ਤਹਿਤ ਕੀਤੀ ਕਾਰਵਾਈਅੰਮ੍ਰਿਤਸਰ, 06 ਅਗਸਤ (ਹਿੰ.ਸ.)| ਵਧੀਕ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਪੱਲਵੀ ਮਿਸ਼ਰਾ ਨੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਹਿਊਮਨ ਸਮਗਲਿੰਗ (ਪ੍ਰੀਵੈਨਸ਼ਨ) ਐਕਟ, 2012 ਅਤੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰ
ਵਧੀਕ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਪੱਲਵੀ ਮਿਸ਼ਰਾ


ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਅਤੇ ਹਿਊਮਨ ਸਮਗਲਿੰਗ ਐਕਟ ਤਹਿਤ ਕੀਤੀ ਕਾਰਵਾਈਅੰਮ੍ਰਿਤਸਰ, 06 ਅਗਸਤ (ਹਿੰ.ਸ.)| ਵਧੀਕ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਪੱਲਵੀ ਮਿਸ਼ਰਾ ਨੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਹਿਊਮਨ ਸਮਗਲਿੰਗ (ਪ੍ਰੀਵੈਨਸ਼ਨ) ਐਕਟ, 2012 ਅਤੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਕਾਰਵਾਈ ਕਰਦਿਆਂ ਵੀਜ਼ਾ ਵਿਜ਼ਨ ਇਮੀਗ੍ਰੇਸ਼ਨ ਸਰਵਿਸ, ਐਸ.ਸੀ.ਓ. 89, ਚੌਥੀ ਮੰਜ਼ਿਲ, ਨੈਸ਼ਨਲ ਟਾਵਰ, ਰਣਜੀਤ ਐਵੀਨਿਊ, ਅੰਮ੍ਰਿਤਸਰ ਦਾ ਵੀਜ਼ਾ ਕੰਸਲਟੈਂਸੀ ਚਲਾਉਣ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ।ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਉਕਤ ਲਾਇਸੈਂਸੀ ਵਿਰੁੱਧ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ ਵੱਖ-ਵੱਖ ਮਿਤੀਆਂ ਨੂੰ ਦਰਜ ਕੀਤੇ ਗਏ ਮਾਮਲਿਆਂ, ਜਿਨ੍ਹਾਂ ਵਿੱਚ ਧੋਖਾਧੜੀ, ਅਪਰਾਧਿਕ ਸਾਜ਼ਿਸ਼ ਅਤੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਨਾਲ ਸੰਬੰਧਿਤ ਦੋਸ਼ ਸ਼ਾਮਲ ਹਨ, ਦੇ ਮੱਦੇਨਜ਼ਰ ਲਾਇਸੈਂਸੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਲਾਇਸੈਂਸੀ ਵੱਲੋਂ ਨੋਟਿਸ ਦੇ ਜਵਾਬ ਵਿੱਚ ਪੇਸ਼ ਕੀਤਾ ਗਿਆ ਸਪੱਸ਼ਟੀਕਰਨ ਤਸੱਲੀਬਖ਼ਸ਼ ਨਹੀਂ ਪਾਇਆ ਗਿਆ। ਇਸ ਲਈ ਐਕਟ ਦੇ ਪ੍ਰਾਵਧਾਨਾਂ ਅਨੁਸਾਰ ਕਾਰਵਾਈ ਕਰਦਿਆਂ ਲਾਇਸੈਂਸ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।ਸ੍ਰੀਮਤੀ ਪੱਲਵੀ ਮਿਸ਼ਰਾ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਵੀ ਉਕਤ ਲਾਇਸੈਂਸੀ ਜਾਂ ਉਸ ਦੀ ਫਰਮ ਵਿਰੁੱਧ ਐਕਟ ਜਾਂ ਨਿਯਮਾਂ ਦੇ ਉਲੰਘਣ ਸਬੰਧੀ ਕਿਸੇ ਵੀ ਪ੍ਰਕਾਰ ਦੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਦੀ ਸਮੁੱਚੀ ਜ਼ਿੰਮੇਵਾਰੀ ਲਾਇਸੈਂਸ ਹੋਲਡਰ/ਫਰਮ ਦੇ ਮਾਲਕ ਜਾਂ ਪ੍ਰੋਪ੍ਰਾਇਟਰ ਦੀ ਹੋਵੇਗੀ ਅਤੇ ਕਾਨੂੰਨੀ ਪ੍ਰਾਵਧਾਨਾਂ ਅਨੁਸਾਰ ਹੋਣ ਵਾਲੀ ਹਰ ਕਿਸਮ ਦੀ ਜ਼ਿੰਮੇਵਾਰੀ ਅਤੇ ਭਰਪਾਈ ਵੀ ਉਸੇ ਵੱਲੋਂ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande