ਤੇਲ ਅਵੀਵ, 2 ਅਕਤੂਬਰ (ਹਿੰ.ਸ.)। ਗਾਜ਼ਾ ਲਈ ਮਨੁੱਖੀ ਸਹਾਇਤਾ ਲੈ ਕੇ ਜਾ ਰਹੇ 'ਦ ਗਲੋਬਲ ਸੁਮੁਦ ਫਲੋਟੀਲਾ' ਨਾਮਕ ਕਾਫਲੇ ਨੂੰ ਇਜ਼ਰਾਈਲੀ ਜਲ ਸੈਨਾ ਨੇ ਰੋਕ ਦਿੱਤਾ। 47 ਛੋਟੇ ਜਹਾਜ਼ਾਂ ਦੇ ਕਾਫਲੇ ਵਿੱਚ ਸਵੀਡਿਸ਼ ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਸਮੇਤ ਕਈ ਲੋਕ ਸਵਾਰ ਸਨ। ਇਜ਼ਰਾਈਲੀ ਜਲ ਸੈਨਾ ਨੇ ਗ੍ਰੇਟਾ ਥਨਬਰਗ ਨੂੰ ਹਿਰਾਸਤ ਵਿੱਚ ਲੈ ਲਿਆ। ਇਹ ਕਾਫਲਾ ਗਾਜ਼ਾ ਦੇ ਲੋਕਾਂ ਲਈ ਭੋਜਨ ਸਮੱਗਰੀ ਅਤੇ ਦਵਾਈਆਂ ਲੈ ਕੇ ਜਾ ਰਿਹਾ ਹੈ।ਦ ਟਾਈਮਜ਼ ਆਫ਼ ਇਜ਼ਰਾਈਲ ਨੇ ਇਜ਼ਰਾਈਲੀ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਕਿਸ਼ਤੀਆਂ ਨੂੰ ਸੁਰੱਖਿਅਤ ਢੰਗ ਨਾਲ ਰੋਕਦ ਹੋਏ ਇਨ੍ਹਾਂ ’ਚ ਸਵਾਰ ਲੋਕਾਂ ਨੂੰ ਇੱਕ ਇਜ਼ਰਾਈਲੀ ਬੰਦਰਗਾਹ 'ਤੇ ਲਿਜਾਇਆ ਜਾ ਰਿਹਾ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਕਾਫ਼ਲੇ ਨੂੰ ਆਪਣਾ ਰਸਤਾ ਬਦਲਣ ਲਈ ਕਿਹਾ ਗਿਆ ਕਿਉਂਕਿ ਉਹ ਜੰਗੀ ਖੇਤਰ ਦੇ ਨੇੜੇ ਆ ਰਹੇ ਸਨ। ਮੰਤਰਾਲੇ ਨੇ ਦਾਅਵਾ ਕੀਤਾ ਕਿ ਗ੍ਰੇਟਾ ਥਨਬਰਗ ਅਤੇ ਉਨ੍ਹਾਂ ਦੇ ਸਾਥੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਜ਼ਰਾਈਲੀ ਵਿਦੇਸ਼ ਮੰਤਰਾਲੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਵੀਡੀਓ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਗ੍ਰੇਟਾ ਥਨਬਰਗ ਨੂੰ ਹਿਰਾਸਤ ਵਿੱਚ ਲਏ ਜਾਣ ਅਤੇ ਉਨ੍ਹਾਂ ਦਾ ਸਮਾਨ ਵਾਪਸ ਕੀਤੇ ਜਾਣ ਦੀ ਤਸਵੀਰ ਹੈ।ਇਜ਼ਰਾਈਲ ਨੇ ਐਕਸ-ਪੋਸਟ ਵਿੱਚ ਦੋਸ਼ ਲਗਾਇਆ ਹੈ ਕਿ ਹਮਾਸ ਅਤੇ ਸੁਮੁਦ ਫਲੋਟੀਲਾ ਦਾ ਇੱਕੋ ਇੱਕ ਉਦੇਸ਼ ਇਜ਼ਰਾਈਲ ਨੂੰ ਭੜਕਾਉਣਾ ਹੈ। ਇਜ਼ਰਾਈਲ, ਇਟਲੀ ਅਤੇ ਗ੍ਰੀਸ ਨੇ ਫਲੋਟੀਲਾ ਨੂੰ ਗਾਜ਼ਾ ਤੱਕ ਸ਼ਾਂਤੀਪੂਰਵਕ ਮਨੁੱਖੀ ਸਹਾਇਤਾ ਪਹੁੰਚਾਉਣ ਦੀ ਆਗਿਆ ਦੇਣ ਦੀ ਪੇਸ਼ਕਸ਼ ਕੀਤੀ, ਪਰ ਫਲੋਟੀਲਾ ਸਹਾਇਤਾ ਵਿੱਚ ਨਹੀਂ, ਸਗੋਂ ਭੜਕਾਹਟ ਵਿੱਚ ਦਿਲਚਸਪੀ ਰੱਖਦਾ ਹੈ। ਇਜ਼ਰਾਈਲੀ ਜਲ ਸੈਨਾ ਨੇ ਹਮਾਸ-ਸੁਮੁਦ ਫਲੋਟੀਲਾ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਰਸਤਾ ਬਦਲਣ ਲਈ ਕਿਹਾ। ਇਜ਼ਰਾਈਲ ਨੇ ਫਲੋਟੀਲਾ ਨੂੰ ਸੂਚਿਤ ਕੀਤਾ ਹੈ ਕਿ ਇਹ ਇੱਕ ਸਰਗਰਮ ਯੁੱਧ ਖੇਤਰ ਦੇ ਨੇੜੇ ਪਹੁੰਚ ਰਿਹਾ ਹੈ ਅਤੇ ਜਾਇਜ਼ ਜਲ ਸੈਨਾ ਨਾਕਾਬੰਦੀ ਦੀ ਉਲੰਘਣਾ ਕਰ ਰਿਹਾ ਹੈ। ਇਜ਼ਰਾਈਲ ਨੇ ਸੁਰੱਖਿਅਤ ਚੈਨਲਾਂ ਰਾਹੀਂ ਗਾਜ਼ਾ ਨੂੰ ਸ਼ਾਂਤੀਪੂਰਵਕ ਕਿਸੇ ਵੀ ਸਹਾਇਤਾ ਪਹੁੰਚਾਉਣ ਦੀ ਆਪਣੀ ਪੇਸ਼ਕਸ਼ ਦੁਹਰਾਈ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ