ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਨ-ਧਰਮ ਦੀ ਰੱਖਿਆ, ਮਨੁੱਖੀ ਬਰਾਬਰੀ ਲਈ ਸ਼ਹੀਦੀ ਦਿੱਤੀ :ਪ੍ਰੋ. ਬਡੂੰਗਰ
ਪਟਿਆਲਾ, 31 ਅਕਤੂਬਰ (ਹਿੰ. ਸ.)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਸਰਬ ਧਰਮ ਰਖਿਅਕ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਗੁਰੂ ਸਾਹਿਬਾਨ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕ
.


ਪਟਿਆਲਾ, 31 ਅਕਤੂਬਰ (ਹਿੰ. ਸ.)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਸਰਬ ਧਰਮ ਰਖਿਅਕ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਗੁਰੂ ਸਾਹਿਬਾਨ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇਂ ਸਾਰੇ ਸੰਸਾਰ ਵੱਲੋਂ ਮਨਾਏ ਜਾ ਰਹੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਧਾਰਮਿਕ ਸਮਾਗਮਾਂ ਵਿਚ ਵੱਧ ਚੱੜ ਕੇ ਹਿੱਸਾ ਲੈ ਕੇ ਪੂਰੀ ਸ਼ਰਧਾ-ਭਾਵਨਾ, ਸਤਿਕਾਰ ਨਾਲ ਆਪਣਾ ਜੀਵਨ ਲੋਕ ਸੁਖੀ ਪਰਲੋਕ ਸੁਹੇਲਾ ਬਣਾਉਣਾ ਚਾਹੀਦਾ ਹੈ । ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ 13 ਸਾਲ ਦੀ ਕਿਸ਼ੋਰ ਉਮਰ ਵਿਚ ਆਪਣੇ ਗੁਰੂ ਪਿਤਾ ਸ੍ਰੀ ਗੁਰੂ ਹਰਿਗੋਬੰਦ ਸਾਹਿਬ ਜੀ ਦੀ ਅਗਵਾਈ ਹੇਠ ਕਰਤਾਰਪੁਰ ਦੀ ਲੜਾਈ ਵਿਚ ਤੇਗ ਦੇ ਜੋਹਰ ਵਿਖਾ ਕੇ ‘ਤੇਗ ਮੱਲ' ਤੋਂ ‘ਤੇਗ ਬਹਾਦਰ' ਬਣੇ ਤੇ ਬਚਪਨ ਵਿਚ ਕਈ ਪਰਉਪਕਾਰੀ ਕਾਰਜ ਕੀਤੇ।ਉਨ੍ਹਾਂ ਕਿਹਾ ਕਿ ਵਿਸ਼ਵ ਵਿਚ ਇਕੋ ਇਕ ਧਾਰਮਿਕ ਰਹਿਬਰ ਹੋਏ ਹਨ ਜਿਨ੍ਹਾਂ ਨੇ ਅਨ-ਧਰਮ ਦੀ ਰੱਖਿਆ, ਮਨੁੱਖੀ ਅਧਿਕਾਰਾਂ, ਮਨੁੱਖੀ ਬਰਾਬਰੀ ਲਈ ਸ਼ਹੀਦੀ ਦਿੱਤੀ। ਉਨ੍ਹਾਂ ਕਿਹਾ ਕਿ ਸਤਿਗੁਰੂ ਜੀ ਇਕੋ ਇਕ ਅਜਿਹੀ ਮਹਾਨਤਮ ਧਾਰਮਿਕ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਆਪ ਕਾਤਲ ਪਾਸ ਜਾ ਕੇ ਸ਼ਹੀਦੀ ਦਿੱਤੀ। ਉਨ੍ਹਾਂ ਕਿਹਾ ਕਿ ਸਤਿਗੁਰੂ ਜੀ ਇਕੋ ਇਕ ਰੂਹਾਨੀ ਰਹਿਬਰ ਸਨ ਜਿਨ੍ਹਾਂ ਦੇ ਪਵਿੱਤਰ ਸੀਸ ਦਾ ਸਸਕਾਰ ਸ੍ਰੀ ਅਨੰਦਪੁਰ ਸਾਹਿਬ ਅਤੇ ਪਵਿੱਤਰ ਦੇਹ (ਸਰੀਰ) ਦਾ ਸਸਕਾਰ ਦਿੱਲੀ ਵਿਖੇ ਕੀਤਾ ਗਿਆ, ਇਸ ਦੇ ਨਾਲ ਨਾਲ ਸਤਿਗੁਰਾਂ ਨੇ ਦੇਸ-ਵਿਦੇਸ ਵਿਚ ਤਿੰਨ ਉਦਾਸੀਆਂ ਕੀਤੀਆਂ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੌਜੂਦਾ ਸ੍ਰੀ ਅਨੰਦਪੁਰ ਸਾਹਿਬ ਲਈ ਕਹਿਲੂਰ ਦੇ ਸਵਰਗੀ ਰਾਜੇ ਦੀਪ ਚੰਦ ਦੀ ਰਾਣੀ ਚੰਬਾ ਤੋਂ ਜ਼ਮੀਨ ਖਰੀਦਕੇ ਆਪਣੀ ਸਤਿਕਾਰਤ ਮਾਤਾ, ਮਾਤਾ ਨਾਨਕੀ ਜੀ ਦੇ ਨਾਮ ਚੱਕ ਨਾਨਕੀ ਨਗਰ ਵਸਾਇਆ। ਉਨ੍ਹਾਂ ਕਿਹਾ ਕਿ ਸਤਿਗੁਰੂ ਜੀ ਨੇ 59 ਸ਼ਬਦ ਅਤੇ 57 ਸਲੋਕ ਲਿੱਖਕੇ ਮਹਾਨ ਪਰਉਪਕਾਰ ਦਾ ਕਾਰਜ ਕੀਤਾ ਤੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੈਜੈਵੰਤੀ ਰਾਗ ਵਿਚ 4 ਸ਼ਬਦ ਉਚਾਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀਕਾਰਾਂ ਦੀ ਗਿਣਤੀ 36 ਅਤੇ ਰਾਗਾਂ ਦੀ ਗਿਣਤੀ 31 ਹੋ ਗਈ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande