ਕਾਂਗਰਸ ਦਾ ਦਾਅਵਾ ਦੇਸ਼ ’ਚ ਵਧ ਰਹੀ ਆਰਥਿਕ ਅਸਮਾਨਤਾ, ਰਮੇਸ਼ ਬੋਲੇ - ਭਾਰਤ ’ਚ 1687 ਲੋਕਾਂ ਕੋਲ ਦੇਸ਼ ਦੀ ਅੱਧੀ ਦੌਲਤ
ਨਵੀਂ ਦਿੱਲੀ, 5 ਅਕਤੂਬਰ (ਹਿੰ.ਸ.)। ਕਾਂਗਰਸ ਨੇ ਦੇਸ਼ ਵਿੱਚ ਵਧਦੀ ਆਰਥਿਕ ਅਸਮਾਨਤਾ ਦਾ ਦਾਅਵਾ ਕਰਦੇ ਹੋਏ ਕੇਂਦਰ ਸਰਕਾਰ ''ਤੇ ਦੋਸ਼ ਲਗਾਇਆ ਕਿ ਸਰਕਾਰ ਦੀਆਂ ਨੀਤੀਆਂ ਨੇ ਧਨ ਨੂੰ ਕੁੱਝ ਚੋਣਵੇਂ ਹੱਥਾਂ ਵਿੱਚ ਕੇਂਦਰਿਤ ਕਰ ਦਿੱਤਾ ਹੈ, ਜਿਸ ਨਾਲ ਲੋਕਤੰਤਰ ਦੀ ਆਤਮਾ ’ਤੇ ਸਿੱਧਾ ਅਸਰ ਪੈ ਰਿਹਾ ਹੈ। ਪਾਰਟੀ
ਜੈਰਾਮ ਰਮੇਸ਼


ਨਵੀਂ ਦਿੱਲੀ, 5 ਅਕਤੂਬਰ (ਹਿੰ.ਸ.)। ਕਾਂਗਰਸ ਨੇ ਦੇਸ਼ ਵਿੱਚ ਵਧਦੀ ਆਰਥਿਕ ਅਸਮਾਨਤਾ ਦਾ ਦਾਅਵਾ ਕਰਦੇ ਹੋਏ ਕੇਂਦਰ ਸਰਕਾਰ 'ਤੇ ਦੋਸ਼ ਲਗਾਇਆ ਕਿ ਸਰਕਾਰ ਦੀਆਂ ਨੀਤੀਆਂ ਨੇ ਧਨ ਨੂੰ ਕੁੱਝ ਚੋਣਵੇਂ ਹੱਥਾਂ ਵਿੱਚ ਕੇਂਦਰਿਤ ਕਰ ਦਿੱਤਾ ਹੈ, ਜਿਸ ਨਾਲ ਲੋਕਤੰਤਰ ਦੀ ਆਤਮਾ ’ਤੇ ਸਿੱਧਾ ਅਸਰ ਪੈ ਰਿਹਾ ਹੈ।

ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ-ਪੋਸਟ ਵਿੱਚ ਕਿਹਾ ਕਿ ਇੱਕ ਪਾਸੇ ਕਰੋੜਾਂ ਭਾਰਤੀ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੇ ਹਨ, ਉੱਥੇ ਹੀ ਸਿਰਫ 1,687 ਵਿਅਕਤੀਆਂ ਕੋਲ ਦੇਸ਼ ਦੀ ਅੱਧੀ ਦੌਲਤ ਕੇਂਦਰਿਤ ਹੈ। ਸੱਤਾ ਦੇ ਗੱਠਜੋੜ ਨਾਲ ਕੁਝ ਉਦਯੋਗਪਤੀ ਲਗਾਤਾਰ ਅਮੀਰ ਹੁੰਦੇ ਜਾ ਰਹੇ ਹਨ, ਜਦੋਂ ਕਿ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਮੰਨਿਆ ਜਾਣ ਵਾਲਾ ਐਮਐਸਐਮਈ ਖੇਤਰ ਬੇਮਿਸਾਲ ਦਬਾਅ ਹੇਠ ਹੈ।

ਕਾਂਗਰਸ ਨੇਤਾ ਨੇ ਕਿਹਾ ਕਿ ਆਮ ਲੋਕਾਂ ਲਈ ਕਮਾਈ ਦੇ ਮੌਕੇ ਸੁੰਗੜ ਰਹੇ ਹਨ, ਮਹਿੰਗਾਈ ਅਤੇ ਕਰਜ਼ ਦਾ ਬੋਝ ਵਧ ਰਿਹਾ ਹੈ, ਜਦੋਂ ਕਿ ਸਿੱਖਿਆ, ਸਿਹਤ ਅਤੇ ਸਮਾਜਿਕ ਸੁਰੱਖਿਆ ਯੋਜਨਾਵਾਂ ਵਿੱਚ ਨਿਵੇਸ਼ ਲਗਾਤਾਰ ਘਟਦਾ ਜਾ ਰਿਹਾ ਹੈ। ਉਨ੍ਹਾਂ ਨੇ ਮਨਰੇਗਾ ਵਿੱਚ ਉਜਰਤ ਸੰਕਟ ਅਤੇ ਕਾਮਿਆਂ ਨੂੰ ਸਮੇਂ ਸਿਰ ਭੁਗਤਾਨ ਨਾਲ ਹੋਣ ਨੂੰ ਇਸ ਅਸਮਾਨ ਨੀਤੀ ਦੀਆਂ ਉਦਾਹਰਣਾਂ ਦੱਸਿਆ।

ਰਮੇਸ਼ ਨੇ ਕਿਹਾ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ, ਤਾਂ ਭਾਰਤ ਵੀ ਉਨ੍ਹਾਂ ਦੇਸ਼ਾਂ ਦੀ ਕਤਾਰ ਵਿੱਚ ਸ਼ਾਮਲ ਹੋ ਜਾਵੇਗਾ, ਜਿੱਥੇ ਆਰਥਿਕ ਅਸਮਾਨਤਾ ਅਤੇ ਕਮਜ਼ੋਰ ਲੋਕਤੰਤਰੀ ਸੰਸਥਾਵਾਂ ਰਾਜਨੀਤਿਕ ਅਰਾਜਕਤਾ ਨੂੰ ਜਨਮ ਦਿੰਦੀਆਂ ਹਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande