ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਡੇਰਾਬੱਸੀ ਤੇ ਲਾਲੜੂ 'ਚ 190.63 ਕਰੋੜ ਰੁਪਏ ਦੇ ਬਿਜਲੀ ਪ੍ਰੋਜੈਕਟਾਂ ਦੀ ਸ਼ੁਰੂਆਤ
ਲਾਲੜੂ/ਡੇਰਾਬੱਸੀ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਕਤੂਬਰ (ਹਿੰ. ਸ.)। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ‘ਰੌਸ਼ਨ ਪੰਜਾਬ – ਹੁਣ ਪਾਵਰ ਕੱਟ ਤੋਂ ਮੁਕਤੀ’ ਮੁਹਿੰਮ ਤਹਿਤ ਡੇਰਾਬੱਸੀ ਅਤੇ ਲਾਲੜੂ ਵਿੱਚ 190.63 ਕਰੋੜ ਰੁਪਏ ਦੇ ਬਿਜਲੀ ਸਪਲਾਈ ਨਵੀਨੀਕਰਨ ਅਤੇ ਮਜ਼ਬੂਤੀ ਪ੍ਰੋਜੈਕਟਾਂ ਦੀ ਸ਼ੁਰੂਆਤ
,


ਲਾਲੜੂ/ਡੇਰਾਬੱਸੀ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਕਤੂਬਰ (ਹਿੰ. ਸ.)। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ‘ਰੌਸ਼ਨ ਪੰਜਾਬ – ਹੁਣ ਪਾਵਰ ਕੱਟ ਤੋਂ ਮੁਕਤੀ’ ਮੁਹਿੰਮ ਤਹਿਤ ਡੇਰਾਬੱਸੀ ਅਤੇ ਲਾਲੜੂ ਵਿੱਚ 190.63 ਕਰੋੜ ਰੁਪਏ ਦੇ ਬਿਜਲੀ ਸਪਲਾਈ ਨਵੀਨੀਕਰਨ ਅਤੇ ਮਜ਼ਬੂਤੀ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ। ਇਹ ਪ੍ਰੋਜੈਕਟ ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿੱਚ 5000 ਕਰੋੜ ਰੁਪਏ ਦੀ ਲਾਗਤ ਨਾਲ ਚਲਾਏ ਜਾ ਰਹੇ ਬਿਜਲੀ ਬੁਨਿਆਦੀ ਢਾਂਚੇ ਦੇ ਸੁਧਾਰ ਕਾਰਜਾਂ ਦਾ ਹਿੱਸਾ ਹਨ।

ਰੰਧਾਵਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਦੀ ਸੇਧ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਵੰਡ ਮੰਡਲ ਲਾਲੜੂ ਅਧੀਨ ਸ਼ਹਿਰੀ ਖੇਤਰਾਂ ਡੇਰਾਬੱਸੀ ਅਤੇ ਲਾਲੜੂ ਵਿੱਚ ਕੁੱਲ 112 ਕਰੋੜ ਰੁਪਏ ਦੀ ਲਾਗਤ ਨਾਲ 290 ਵੱਖ-ਵੱਖ ਬਿਜਲੀ ਸਪਲਾਈ ਸੁਧਾਰ ਦੇ ਕੰਮ ਕੀਤੇ ਜਾ ਰਹੇ ਹਨ।

ਇਨ੍ਹਾਂ ਵਿੱਚ 13 ਥਾਵਾਂ ਤੇ ਮੌਜੂਦਾ ਫੀਡਰਾਂ ਦਾ ਲੋਡ ਘਟਾਉਣ ਲਈ 5 ਕਰੋੜ ਰੁਪਏ ਦੀ ਲਾਗਤ ਨਾਲ 11 ਕੇ.ਵੀ. ਦੇ ਨਵੇਂ ਫੀਡਰ ਸਥਾਪਿਤ ਕਰਨ ਦੇ ਕੰਮ ਸ਼ਾਮਲ ਹਨ। ਇਸ ਤੋਂ ਇਲਾਵਾ, 3 ਕਰੋੜ ਰੁਪਏ ਨਾਲ 149 ਨਵੇਂ ਟਰਾਂਸਫਾਰਮਰ ਲਗਾਏ ਜਾਣਗੇ ਅਤੇ 4 ਕਰੋੜ ਰੁਪਏ ਨਾਲ 119 ਮੌਜੂਦਾ ਟਰਾਂਸਫਾਰਮਰਾਂ ਦੀ ਸਮਰੱਥਾ ਵਿੱਚ ਵਾਧਾ (ਆਗੂਮੈਂਟੇਸ਼ਨ) ਕੀਤਾ ਜਾਵੇਗਾ।

ਰੰਧਾਵਾ ਨੇ ਕਿਹਾ ਕਿ 77 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਨਵੇਂ 66 ਕੇ.ਵੀ. ਸਬਸਟੇਸ਼ਨ ਬਣਾਏ ਜਾਣਗੇ, ਜਦਕਿ 17 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਮੌਜੂਦਾ ਗਰਿਡਾਂ ਉੱਤੇ ਪਾਵਰ ਟਰਾਂਸਫਾਰਮਰਾਂ ਦੀ ਸਮਰੱਥਾ ਵਧਾਈ ਜਾ ਰਹੀ ਹੈ। ਇਸ ਨਾਲ ਮੌਜੂਦਾ ਗਰਿਡਾਂ ਨੂੰ ਓਵਰਲੋਡ ਤੋਂ ਰਾਹਤ ਮਿਲੇਗੀ ਅਤੇ ਵੰਡ ਸਿਸਟਮ ਦੀ ਸਪਲਾਈ ਸਮਰੱਥਾ ਵਿੱਚ ਵਾਧਾ ਹੋਵੇਗਾ।

ਉਨ੍ਹਾਂ ਦੱਸਿਆ ਕਿ ਸੁਧਾਰੀ ਗਈ ਵੰਡ ਖੇਤਰ ਯੋਜਨਾ (RDSS Scheme) ਤਹਿਤ 78.63 ਕਰੋੜ ਰੁਪਏ ਦੇ ਹੋਰ ਕੰਮ ਮੰਜ਼ੂਰ ਹੋਏ ਹਨ, ਜਿਨ੍ਹਾਂ ਅਧੀਨ 11 ਕੇ.ਵੀ. ਦੇ ਨਵੇਂ ਫੀਡਰ ਖਿਚੇ ਜਾਣਗੇ, ਨਵੇਂ ਟਰਾਂਸਫਾਰਮਰ ਲਗਾਏ ਜਾਣਗੇ ਅਤੇ ਮੌਜੂਦਾ ਲਾਈਨਾਂ ਦਾ ਸੁਧਾਰ ਕੀਤਾ ਜਾਵੇਗਾ, ਤਾਂ ਜੋ ਖਪਤਕਾਰਾਂ ਨੂੰ ਨਿਰਵਿਘਨ ਤੇ ਸਥਿਰ ਬਿਜਲੀ ਸਪਲਾਈ ਮਿਲ ਸਕੇ।

ਇਸ ਤੋਂ ਇਲਾਵਾ, 6 ਕਰੋੜ ਰੁਪਏ ਦੀ ਲਾਗਤ ਨਾਲ 220 ਕੇ.ਵੀ. ਸਬਸਟੇਸ਼ਨ ਸੈਦਪੁਰਾ ਤੋਂ 66 ਕੇ.ਵੀ. ਸਬਸਟੇਸ਼ਨ ਮੁਬਾਰਕਪੁਰ ਤੱਕ ਦੀ ਲਾਈਨ ਦੀ ਸਮਰੱਥਾ ਵਧਾਉਣ ਦੇ ਕੰਮ ਕੀਤੇ ਜਾਣਗੇ, ਜੋ ਖੇਤਰ ਵਿੱਚ ਵੋਲਟੇਜ਼ ਸਥਿਰਤਾ ਅਤੇ ਬਿਜਲੀ ਗੁਣਵੱਤਾ ਵਿੱਚ ਵਾਧੇ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ।

ਉਨ੍ਹਾਂ ਕਿਹਾ ਕਿ ਇਹ ਸਾਰੇ ਪ੍ਰੋਜੈਕਟ ਪੂਰੇ ਹੋਣ ਉਪਰੰਤ ਡੇਰਾਬੱਸੀ ਅਤੇ ਲਾਲੜੂ ਖੇਤਰਾਂ ਵਿੱਚ ਬਿਜਲੀ ਸਪਲਾਈ ਦੀ ਭਰੋਸੇਯੋਗਤਾ, ਗੁਣਵੱਤਾ ਅਤੇ ਖਪਤਕਾਰ ਸੰਤੁਸ਼ਟੀ ਵਿੱਚ ਮਹੱਤਵਪੂਰਨ ਸੁਧਾਰ ਹੋਣਗੇ। ਇਹ ਸਾਰੇ ਕੰਮ ਵਿਭਾਗੀ ਨਿਗਰਾਨੀ ਹੇਠ ਨਿਰਧਾਰਿਤ ਸਮਾਂ ਸੀਮਾ ਵਿੱਚ ਪੂਰੇ ਕੀਤੇ ਜਾਣਗੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande