ਜਲਾਲਾਬਾਦ/ਫਾਜ਼ਿਲਕਾ 9 ਅਕਤੂਬਰ (ਹਿੰ. ਸ.)।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਲਾਲਾਬਾਦ ਤਹਿਸੀਲ ਬਲਾਕ ਗੁਰੂਹਰਸਹਾਏ ਦੇ ਪਿੰਡ ਚੱਕ ਕਾਠਗੜ੍ਹ ਵਿਖੇ ਝੋਨੇ ਦੇ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿੱਚ ਡਾ. ਨਗੀਨ ਕੁਮਾਰ ਏਡੀਓ ਵੱਲੋਂ ਕਿਸਾਨਾਂ ਨੂੰ ਅਲੱਗ ਅਲੱਗ ਮਸ਼ੀਨਾਂ ਜਿਵੇਂ ਸੁਪਰਸੀਡਰ, ਪਲਾਓ,ਜ਼ੀਰੋ ਡਰਿੱਲ ਦੀ ਵਰਤੋਂ ਨਾਲ ਕਣਕ ਦੀ ਬਿਜਾਈ ਕਰਕੇ ਪਰਾਲੀ ਨੂੰ ਖੇਤਾਂ ਵਿੱਚ ਰਲਾਉਣ ਸਬੰਧੀ ਜਾਣਕਾਰੀ ਦਿੱਤੀ ਗਈ
ਕੈਂਪ ਵਿੱਚ ਨਰੇਸ਼ ਕੁਮਾਰ ਜੇਟੀ ਵੱਲੋਂ ਕਿਸਾਨਾਂ ਨੂੰ ਕੰਬਾਈਨ ਮਗਰ ਸੁਪਰ ਐਸਐਮਐਸ ਰਾਹੀਂ ਝੋਨੇ ਦੀ ਵਾਢੀ ਕਰਨ ਦੀ ਅਪੀਲ ਕੀਤੀ ਗਈ ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ