ਚੰਡੀਗੜ੍ਹ, 9 ਅਕਤੂਬਰ (ਹਿੰ. ਸ.)। ਕੌਮਾਂਤਰੀ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਘੁੰਮਣ ਦਾ ਦੇਹਾਂਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਉਹ ਆਪਣਾ ਟਰੀਟਮੈਂਟ ਕਰਵਾਉਣ ਵਾਸਤੇ ਹਪਸਤਾਲ ਗਏ ਹੋਏ ਸਨ, ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਵਰਿੰਦਰ ਘੁੰਮਣ ਨੇ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਹੈ। ਉਹ ਅੰਤਰਰਾਸ਼ਟਰੀ ਬਾਡੀ ਬਿਲਡਰ ਸਨ, ਨਾਲ ਹੀ ਉਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਚੰਗੇ ਫ਼ੌਲਵਰ ਵੀ ਸਨ।
ਸੋਸ਼ਲ ਮੀਡੀਆ ਤੇ ਉਹ ਰੋਜ਼ਾਨਾਂ ਹੀ ਆਪਣੀਆਂ ਤਸਵੀਰਾਂ ਅਤੇ ਫ਼ੋਟੋਆਂ ਸ਼ੇਅਰ ਕਰਦੇ ਰਹਿੰਦੇ ਸਨ ਅਤੇ ਉਹ ਸਲਮਾਨ ਖਾਨ ਨਾਲ ਵੀ ਕੰਮ ਕਰ ਚੁੱਕੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ