ਪਟਿਆਲਾ, 9 ਅਕਤੂਬਰ (ਹਿੰ. ਸ.)। ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ ਸੈ. ਸਿੱ. ਪਟਿਆਲਾ ਤੇ ਡਾ: ਰਵਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ: ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਤੇ ਸਕੱਤਰ ਜ਼ਿਲੵਾ ਟੂਰਨਾਮੈਂਟ ਕਮੇਟੀ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਦੇ ਹੋਏ ਅੰਡਰ 14 ਲੋਂਗਜੰਪ ਲੜਕਿਆਂ ਦੇ ਮੁਕਾਬਲਿਆਂ ਵਿੱਚ ਜਸਵੀਰ ਸਿੰਘ ਭੁੰਨਰਹੇੜੀ ਨੇ ਪਹਿਲਾ, ਮਾਨਇੰਦਰ ਸਿੰਘ ਪਟਿ 1 ਨੇ ਦੂਜਾ ਤੇ ਕ੍ਰਿਸ਼ਨ ਭਾਦਸੋ ਨੇ ਤੀਜਾ,ਅੰਡਰ 14 ਲੜਕੀਆਂ ਦੇ ਡਿਸਕਸ ਥਰੋ ਦੇ ਮੁਕਾਬਲਿਆਂ ਦੇ ਵਿੱਚ ਗੁਰਸੀਰਤ ਕੌਰ ਨਾਭਾ ਨੇ ਪਹਿਲਾਂ, ਸੁਖਮਨ ਸੰਧੂ ਰਾਜਪੁਰਾ ਨੇ ਦੂਜਾ ਤੇ ਸੀਰਤ ਕੌਰ ਪਟਿ 1 ਨੇ ਤੀਜਾ, ਅੰਡਰ 17 ਲੜਕਿਆਂ ਦੇ ਲੌਂਗ ਜੰਪ ਦੇ ਮੁਕਾਬਲਿਆਂ ਵਿੱਚ ਬਿਲਾਲ ਖਾਨ ਘਨੌਰ ਨੇ ਪਹਿਲਾਂ, ਨਵਜੀਤ ਸਿੰਘ ਰਾਜਪੁਰਾ ਨੇ ਦੂਜਾ ਤੇ ਰਘੂਵੀਰ ਪਟਿ 1 ਨੇ ਤੀਜਾ, ਅੰਡਰ 19 ਲੜਕਿਆਂ ਦੇ ਲੌਂਗ ਜੰਪ ਦੇ ਮੁਕਾਬਲਿਆਂ ਵਿੱਚ ਗਗਨਦੀਪ ਸਿੰਘ ਪਾਤੜਾਂ ਨੇ ਪਹਿਲਾਂ, ਗੁਰਵੀਰ ਸਿੰਘ ਪਟਿ 3 ਨੇ ਦੂਜਾ ਤੇ ਸ਼ਿਖਰਪ੍ਰਤਾਪ ਸਿੰਘ ਰਾਜਪੁਰਾ ਨੇ ਤੀਜਾ, ਅੰਡਰ 14 ਲੜਕੀਆਂ ਦੇ ਸ਼ਾਟਪੁੱਟ ਦੇ ਮੁਕਾਬਲਿਆਂ ਵਿੱਚ ਗੁਰਸੀਰਤ ਕੌਰ ਨਾਭਾ ਨੇ ਪਹਿਲਾਂ,ਸੁਖਮਨ ਸੰਧੂ ਰਾਜਪੁਰਾ ਨੇ ਦੂਜਾ ਤੇ ਨਮਨ ਜੋਤ ਕੌਰ ਨਾਭਾ ਨੇ ਤੀਜਾ, ਅੰਡਰ 17 ਲੜਕੀਆਂ ਦੇ ਸ਼ਾਟਪੁਟ ਦੇ ਮੁਕਾਬਲਿਆਂ ਵਿੱਚ ਦਿਵਜੋਤ ਕੌਰ ਰਾਜਪੁਰਾ ਨੇ ਪਹਿਲਾਂ, ਜੈਸਮੀਨ ਕੌਰ ਪਟਿ 1 ਨੇ ਦੂਜਾ,ਹੁਸੈਨਦੀਪ ਕੌਰ ਪਟਿ 1 ਨੇ ਤੀਜਾ, ਅੰਡਰ 19 ਲੜਕੀਆਂ ਦੇ ਸ਼ਾਟਪੁੱਟ ਦੇ ਮੁਕਾਬਲਿਆਂ ਵਿੱਚ ਨਵਨੀਤ ਕੌਰ ਸਮਾਣਾ ਨੇ ਪਹਿਲਾ, ਗੁਰਕਮਲ ਕੌਰ ਪਟਿ 2 ਨੇ ਦੂਜਾ, ਰਿਪਤਮਨ ਪਟਿ 3 ਨੇ ਤੀਜਾ, ਅੰਡਰ 14 ਲੜਕਿਆਂ ਦੇ ਸ਼ਾਟਪੁੱਟ ਦੇ ਮੁਕਾਬਲਿਆਂ ਵਿੱਚ ਦਿਲਰਾਜ ਸਿੰਘ ਪਟਿ 3 ਨੇ ਪਹਿਲਾ, ਦਕਸ਼ ਪਟਿ 1 ਨੇ ਦੂਜਾ, ਤੇਜ਼ਵੀਰ ਪਾਤੜਾਂ ਨੇ ਤੀਜਾ, ਅੰਡਰ 17 ਲੜਕਿਆਂ ਦੇ ਸ਼ਾਟਪੁਟ ਮੁਕਾਬਲਿਆਂ ਵਿੱਚ ਹਰਸ਼ਿਤ ਸਿੰਧੀ ਪਟਿ 1 ਨੇ ਪਹਿਲਾ, ਅੰਮ੍ਰਿਤ ਸਿੰਘ ਪਾਤੜਾਂ ਨੇ ਦੂਜਾ, ਉਦੇਵੀਰ ਸਿੰਘ ਪਟਿ 2 ਨੇ ਤੀਜਾ, ਅੰਡਰ 17 ਲੜਕਿਆਂ ਦੇ 800 ਮੀਟਰ ਦੌੜ ਮੁਕਾਬਲਿਆਂ ਵਿੱਚ ਵਿਸ਼ਾਲ ਪਟਿ 2 ਨੇ ਪਹਿਲਾ,ਏਕਮਵੀਰ ਸਿੰਘ ਨੇ ਦੂਜਾ, ਵੰਸਪ੍ਰੀਤ ਪਟਿ 2 ਨੇ ਤੀਜਾ ਸਥਾਨ, ਅੰਡਰ 14 ਲੜਕੀਆਂ 600 ਮੀਟਰ ਦੀ ਦੌੜ ਵਿੱਚ ਮਹਿਲਦੀਪ ਕੌਰ ਪਟਿ 3 ਨੇ ਪਹਿਲਾਂ, ਨਵਜੋਤ ਕੌਰ ਪਟਿ 3 ਨੇ ਦੂਜਾ, ਅੰਸੂਲ ਪਾਤੜਾਂ ਨੇ ਤੀਜਾ ਸਥਾਨ, ਅੰਡਰ 14 ਮੀਟਰ ਲੜਕਿਆਂ ਦੇ 600 ਮੀਟਰ ਦੇ ਮੁਕਾਬਲਿਆਂ ਵਿੱਚ ਦਲਜੀਤ ਸਿੰਘ ਪਟਿ 3 ਤਿੰਨ ਨੇ ਪਹਿਲਾਂ,ਸ਼ਰਨਜੀਤ ਕੁਮਾਰ ਪਾਤੜਾਂ ਨੇ ਦੂਜਾ, ਦੇਵੀਦਾਸ ਪਾਤੜਾਂ ਨੇ ਤੀਜਾ, ਅੰਡਰ 17 ਲੜਕਿਆਂ ਦੇ 100 ਮੀਟਰ ਦੇ ਮੁਕਾਬਲਿਆਂ ਵਿੱਚ ਪ੍ਰਭਜੋਤ ਸਿੰਘ ਪਟਿ 3 ਨੇ ਪਹਿਲਾਂ,ਸੰਜੇ ਪਟਿ 2 ਨੇ ਦੂਜਾ,ਹਰਮਨ ਕੁਮਾਰ ਪਟਿ 1 ਨੇ ਤੀਜਾ,ਅੰਡਰ 14 ਲੜਕਿਆਂ ਦੇ 100 ਮੀਟਰ ਦੇ ਮੁਕਾਬਲਿਆਂ ਵਿੱਚ ਰਿਤਿਕ ਸਿੰਘ ਪਟਿ 3 ਨੇ ਪਹਿਲਾ, ਹਰਜੋਤ ਸਿੰਘ ਸਮਾਣਾ ਨੇ ਦੂਜਾ, ਮੰਨੂ ਰਾਜਪੁਰਾ ਨੇ ਤੀਜਾ, ਅੰਡਰ 14 ਲੜਕੀਆਂ ਦੇ 100 ਮੀਟਰ ਦੇ ਮੁਕਾਬਲਿਆਂ ਵਿੱਚ ਜਸਲੀਨ ਕੌਰ ਨਾਭਾ ਨੇ ਪਹਿਲਾ, ਸੀਰਤ ਕੌਰ ਗਿੱਲ ਪਟਿ 1 ਨੇ ਦੂਜਾ,ਜਸਰੀਤ ਕੌਰ ਸਮਾਣਾ ਨੇ ਤੀਜਾ, ਅੰਡਰ 19 ਲੜਕਿਆਂ ਦੇ 100 ਮੀਟਰ ਦੇ ਮੁਕਾਬਲਿਆਂ ਵਿੱਚ ਪਟਿਆਲਾ ਇੱਕ ਜਗਬੀਰ ਸਿੰਘ ਪਟਿ 1 ਨੇ ਪਹਿਲਾ, ਹਰਸਦੀਪ ਸਿੰਘ ਭਾਦਸੋ ਨੇ ਦੂਜਾ, ਗੁਰਵੀਰ ਸਿੰਘ ਪਟਿ 3 ਨੇ ਤੀਜਾ ਸਥਾਨ, ਅੰਡਰ 19 ਲੜਕੀਆਂ ਦੇ 100 ਮੀਟਰ ਦੇ ਮੁਕਾਬਲਿਆਂ ਵਿੱਚ ਗੁਰਮਨ ਕੌਰ ਪਟਿ 3 ਨੇ ਪਹਿਲਾਂ,ਮਨਮੀਤ ਕੌਰ ਭਾਦਸੋ ਦੂਜਾ, ਹਰਸੀਰਤ ਕੌਰ ਨਾਭਾ ਨੇ ਤੀਜਾ, ਅੰਡਰ 17 ਲੜਕੀਆਂ 100 ਮੀਟਰ ਦੇ ਮੁਕਾਬਲਿਆਂ ਵਿੱਚ ਖੁਸ਼ਪ੍ਰੀਤ ਕੌਰ ਪਟਿ 3 ਨੇ ਪਹਿਲਾਂ, ਪਰਨਵੀ ਪਟਿ 2 ਨੇ ਦੂਜਾ, ਹਰਸਿਮਰਤ ਕੌਰ ਭੁੰਨਰਹੇੜੀ ਨੇ ਤੀਜਾ, ਅੰਡਰ 17 ਲੜਕਿਆਂ ਦੇ ਜੈਵਲਿੰਗ ਮੁਕਾਬਲਿਆਂ ਵਿੱਚ ਪਹਿਲਾਂ ਪ੍ਰਭਜੋਤ ਸਿੰਘ ਸਮਾਣਾ ਨੇ ਪਹਿਲਾਂ, ਸਵਪਨ ਨੇ ਦੂਜਾ, ਹਰਸ਼ਿਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 19 ਲੜਕਿਆਂ ਦੇ ਜੈਵਲਿੰਗ ਦੇ ਮੁਕਾਬਲਿਆਂ ਵਿੱਚ ਲਕਸ਼ ਮੱਟੂ ਪਟਿ 2 ਨੇ ਪਹਿਲਾਂ,ਹਰਜੀਤ ਸਿੰਘ ਪਟਿ 1 ਨੇ ਦੂਜਾ ਤੇ ਸ਼ਿਖਰਪ੍ਰਤਾਪ ਰਾਜਪੁਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਟਰੈਕ ਇਵੈਂਟ ਡਿਊਟੀ ਪ੍ਰਿੰਸੀਪਲ ਰਾਜ ਕੁਮਾਰ ਨੋਗਾਵਾਂ, ਫੀਲਡ ਥਰੋ ਵਿੱਚ ਡਿਊਟੀ ਪ੍ਰਿੰਸੀਪਲ ਜਸਪਾਲ ਸਿੰਘ ਸਟੇਟ ਅਵਾਰਡੀ ਮੰਡੋਰ, ਫੀਲਡ ਜੰਪ ਵਿੱਚ ਡਿਊਟੀ ਜਗਤਾਰ ਸਿੰਘ ਟਿਵਾਣਾ ਹੈਡ ਮਾਸਟਰ ਨੈਣ ਕਲਾਂ ਨੇ ਨਿਭਾਈ। ਸਟੇਜ ਦਾ ਸੰਚਾਲਨ ਰਾਜਿੰਦਰ ਸਿੰਘ ਹੈਪੀ ਨੇ ਕੀਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ