ਬਟਾਲਾ, 9 ਅਕਤੂਬਰ (ਹਿੰ. ਸ.)। ਡਿਪਟੀ ਕਮਿਸ਼ਨਰ,ਗੁਰਦਾਸਪੁਰ ਦਲਵਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਉਪ ਮੰਡਲ ਮੈਜਿਸਟਰੇਟ ਬਟਾਲਾ ਵਿਕਰਮਜੀਤ ਸਿੰਘ ਪਾਂਥੇ ਪੀ.ਸੀ.ਐਸ ਵੱਲੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਦਾਣਾ ਮੰਡੀ ਦੀ ਚੈਕਿੰਗ ਕੀਤੀ ਗਈ ਅਤੇ ਕਿਸਾਨਾ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ।
ਇਸ ਮੌਕੇ ਖਰੀਦਦਾਰ ਏਜੰਸੀਆਂ ਦੀ ਖਰੀਦ ਤੋਂ ਬਿਨਾ ਝੋਨੇ ਨੂੰ ਬਾਰਦਾਨੇ ਵਿੱਚ ਨਾ ਪਾਇਆ ਜਾਵੇ। ਸੈਕਟਰੀ ਮਾਰਕੀਟ ਕਮੇਟੀ ਸ੍ਰੀ ਹਰਗੋਬਿੰਦਪੁਰ ਸਾਹਿਬ ਨੂੰ ਹਦਾਇਤ ਕੀਤੀ ਕਿ ਗਿੱਲਾ ਝੋਨਾ ਮੰਡੀ ਅੰਦਰ ਨਾ ਆਉਣ ਲਈ ਪੁਲਿਸ ਵਿਭਾਗ ਨਾਲ ਤਾਲਮੇਲ ਕੀਤਾ ਜਾਵੇ। ਇਸ ਤੋ ਸਮੂਹ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਮੰਡੀ ਵਿੱਚ ਜੋ ਵੀ ਸੁੱਕਾ ਝੋਨਾ ਆਉਦਾ ਹੈ ਉਸਦੀ ਖਰੀਦ ਕੀਤੀ ਜਾਣੀ ਯਕੀਨੀ ਬਣਾਈ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ