ਦਿੱਲੀ ’ਚ ਧਮਾਕੇ ਤੋਂ ਬਾਅਦ ਦੇਸ਼ ਭਰ ਵਿੱਚ ਹਾਈ ਅਲਰਟ ਜਾਰੀ
ਨਵੀਂ ਦਿੱਲੀ, 10 ਨਵੰਬਰ (ਹਿੰ.ਸ.)। ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਇੱਕ ਕਾਰ ਵਿੱਚ ਹੋਏ ਧਮਾਕੇ ਤੋਂ ਬਾਅਦ ਦਿੱਲੀ ਤੋਂ ਇਲਾਵਾ ਦੇਸ਼ ਭਰ ਦੇ ਕਈ ਰਾਜਾਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਦਿੱਲੀ ਪੁਲਿਸ ਸਪੈਸ਼ਲ ਸੈੱਲ, ਐਨਆਈਏ, ਐਨਐਸਜੀ ਅਤੇ ਫੋਰੈਂਸਿਕ ਟੀਮ
ਦਿੱਲੀ ਪੁਲਿਸ ਦਾ ਲੋਗੋ


ਨਵੀਂ ਦਿੱਲੀ, 10 ਨਵੰਬਰ (ਹਿੰ.ਸ.)। ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਇੱਕ ਕਾਰ ਵਿੱਚ ਹੋਏ ਧਮਾਕੇ ਤੋਂ ਬਾਅਦ ਦਿੱਲੀ ਤੋਂ ਇਲਾਵਾ ਦੇਸ਼ ਭਰ ਦੇ ਕਈ ਰਾਜਾਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।

ਦਿੱਲੀ ਪੁਲਿਸ ਸਪੈਸ਼ਲ ਸੈੱਲ, ਐਨਆਈਏ, ਐਨਐਸਜੀ ਅਤੇ ਫੋਰੈਂਸਿਕ ਟੀਮਾਂ ਜਾਂਚ ਕਰ ਰਹੀਆਂ ਹਨ। ਪੁਲਿਸ ਦੇ ਅਨੁਸਾਰ, ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਇੱਕ ਚੱਲਦੀ ਕਾਰ ਵਿੱਚ ਸ਼ਕਤੀਸ਼ਾਲੀ ਧਮਾਕਾ ਹੋਇਆ, ਜਿਸ ਨਾਲ ਕਾਰ ਦੇ ਪਰਖੱਚੇ ਉੱਡ ਗਏ। ਇਸ ਧਮਾਕੇ ਵਿੱਚ ਕਾਰ ’ਚ ਸਵਾਰ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਕਈ ਰਾਹਗੀਰ ਜ਼ਖਮੀ ਹੋ ਗਏ। ਇਸ ਘਟਨਾ ਵਿੱਚ ਘੱਟੋ-ਘੱਟ ਅੱਠ ਮੌਤਾਂ ਦੀ ਸੂਚਨਾਂ ਹੈ।

ਪੁਲਿਸ ਸੂਤਰਾਂ ਅਨੁਸਾਰ, ਦਿੱਲੀ ਪੁਲਿਸ ਸਪੈਸ਼ਲ ਸੈੱਲ ਤੋਂ ਇਲਾਵਾ, ਜਾਂਚ ਏਜੰਸੀ ਘਟਨਾ ਸਥਾਨ ਦੇ ਆਲੇ ਦੁਆਲੇ ਦੇ ਖੇਤਰ ਤੋਂ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ। ਕਾਰ ਵਿੱਚ ਧਮਾਕਾ ਸੀਐਨਜੀ ਕਿੱਟ ਕਾਰਨ ਹੋਇਆ ਜਾਂ ਵਿਸਫੋਟਕ ਨਾਲ ਇਸਦੀ ਜਾਂਚ ਕੀਤੀ ਜਾ ਰਹੀ ਹੈ।

ਦਿੱਲੀ ਵਿੱਚ ਧਮਾਕੇ ਕਦੋਂ ਹੋਏ?

18 ਜੂਨ, 2000: ਲਾਲ ਕਿਲ੍ਹੇ ਦੇ ਨੇੜੇ ਦੋ ਧਮਾਕੇ - ਦੋ ਮਾਰੇ ਗਏ, ਦਰਜਨ ਭਰ ਜ਼ਖਮੀ।

16 ਮਾਰਚ, 2000: ਸਦਰ ਬਾਜ਼ਾਰ ਵਿੱਚ ਧਮਾਕਾ - ਸੱਤ ਜ਼ਖਮੀ।

27 ਫਰਵਰੀ, 2000: ਪਹਾੜਗੰਜ ਵਿੱਚ ਧਮਾਕਾ - ਅੱਠ ਜ਼ਖਮੀ।

14 ਅਪ੍ਰੈਲ, 2006: ਜਾਮਾ ਮਸਜਿਦ ਵਿੱਚ ਦੋ ਧਮਾਕੇ - 14 ਜ਼ਖਮੀ।

22 ਮਈ, 2005: ਲਿਬਰਟੀ ਅਤੇ ਸੱਤਯਮ ਸਿਨੇਮਾ ਹਾਲਾਂ ਵਿੱਚ ਦੋ ਧਮਾਕੇ - ਇੱਕ ਦੀ ਮੌਤ, 60 ਜ਼ਖਮੀ।

29 ਅਕਤੂਬਰ, 2005: ਸਰੋਜਨੀ ਨਗਰ, ਪਹਾੜਗੰਜ ਅਤੇ ਗੋਵਿੰਦਪੁਰੀ ਵਿੱਚ ਦੋ ਧਮਾਕੇ - ਲਗਭਗ 59-62 ਲੋਕ ਮਾਰੇ ਗਏ, 100 ਤੋਂ ਵੱਧ ਜ਼ਖਮੀ।

13 ਸਤੰਬਰ, 2008: ਕਰੋਲ ਬਾਗ (ਗੱਫਰ ਮਾਰਕੀਟ), ਕਨਾਟ ਪਲੇਸ ਅਤੇ ਗ੍ਰੇਟਰ ਕੈਲਾਸ਼-1 ਵਿੱਚ ਪੰਜ ਧਮਾਕੇ - 20-30 ਮੌਤਾਂ, 90 ਤੋਂ ਵੱਧ ਜ਼ਖਮੀ।

27 ਸਤੰਬਰ, 2008: ਮਹਿਰੌਲੀ ਵਿੱਚ ਫੁੱਲ ਮੰਡੀ (ਸਰਾਏ) ਵਿੱਚ ਧਮਾਕਾ - 3 ਮੌਤਾਂ, 23 ਜ਼ਖਮੀ।

25 ਮਈ, 2011: ਦਿੱਲੀ ਹਾਈ ਕੋਰਟ ਦੀ ਪਾਰਕਿੰਗ ਵਿੱਚ ਧਮਾਕਾ - ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande