
ਮੁੰਬਈ, 12 ਨਵੰਬਰ (ਹਿੰ.ਸ.)। ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਸਿਹਤ ਅਚਾਨਕ ਵਿਗੜਨ ਕਾਰਨ ਮੰਗਲਵਾਰ ਦੇਰ ਰਾਤ ਮੁੰਬਈ ਦੇ ਕ੍ਰਿਟੀਕਲ ਕੇਅਰ ਏਸ਼ੀਆ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਅਦਾਕਾਰ ਬੇਹੋਸ਼ ਹੇ ਕੇ ਡਿੱਗ ਪਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਦੀ ਟੀਮ ਇਸ ਸਮੇਂ ਉਨ੍ਹਾਂ ਦੀ ਹਾਲਤ ਦੀ ਨਿਗਰਾਨੀ ਕਰ ਰਹੀ ਹੈ। ਗੋਵਿੰਦਾ ਦੇ ਵਕੀਲ ਅਤੇ ਕਰੀਬੀ ਦੋਸਤ ਲਲਿਤ ਬਿੰਦਲ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਗੋਵਿੰਦਾ ਦੀ ਸਿਹਤ ਅਚਾਨਕ ਵਿਗੜਨ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਚਾਹੁਣ ਵਾਲੇ ਬਹੁਤ ਚਿੰਤਤ ਹਨ ਅਤੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਹਨ। ਕਰੀਬੀ ਦੋਸਤ ਲਲਿਤ ਬਿੰਦਲ ਨੇ ਦੱਸਿਆ ਕਿ ਅਦਾਕਾਰ ਦੇ ਕਈ ਮੈਡੀਕਲ ਟੈਸਟ ਕੀਤੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਗੋਵਿੰਦਾ ਮੰਗਲਵਾਰ ਰਾਤ ਨੂੰ ਆਪਣੇ ਘਰ ਅਚਾਨਕ ਬੇਹੋਸ਼ ਹੋ ਗਏ, ਜਿਸ ਕਾਰਨ ਡਾਕਟਰ ਨੂੰ ਬੁਲਾਇਆ ਗਿਆ। ਡਾਕਟਰ ਦੀ ਸਲਾਹ 'ਤੇ, ਉਨ੍ਹਾਂ ਨੂੰ ਕੁਝ ਦਵਾਈ ਦਿੱਤੀ ਗਈ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਗੋਵਿੰਦਾ ਨੇ ਇਸ ਸਾਲ ਜੂਨ ਵਿੱਚ ਆਪਣੀ ਨਵੀਂ ਫਿਲਮ ਦੁਨੀਆਦਾਰੀ ਦਾ ਐਲਾਨ ਕੀਤਾ ਸੀ, ਅਤੇ ਉਹ ਇਸਦੀ ਤਿਆਰੀ ਵਿੱਚ ਰੁੱਝੇ ਹੋਏ ਸਨ। ਉਹ ਆਖਰੀ ਵਾਰ 2019 ਦੀ ਫਿਲਮ ਰੰਗੀਲਾ ਰਾਜਾ ਵਿੱਚ ਦਿਖਾਈ ਦਿੱਤੇ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ