
ਜਲੰਧਰ , 14 ਨਵੰਬਰ (ਹਿੰ.ਸ.)|
ਡੀਏਵੀ ਕਾਲਜ ਜਲੰਧਰ ਦੇ ਰੈੱਡ ਰਿਬਨ ਕਲੱਬ ਅਤੇ ਐੱਨ ਐੱਸ ਐੱਸ ਵਲੰਟੀਅਰਜ਼ ਨੇ ਯੁਵਕ ਸੇਵਾਵਾਂ ਵਿਭਾਗ ਜਲੰਧਰ ਵੱਲੋਂ, ਸੀ.ਟੀ. ਕਾਲਜ ਆਫ਼ ਐਜੂਕੇਸ਼ਨ ਮਕਸੂਦਾਂ ਵਿਖੇ, ਨਸ਼ਿਆਂ ਖਿਲਾਫ਼ ਅਤੇ ਐੱਚ.ਆਈ. ਵੀ ਏਡਜ਼ ਜਾਗਰੂਕਤਾ ਸੰਬੰਧੀ ਕਰਵਾਏ ਗਏ ਜ਼ਿਲ੍ਹਾ ਪੱਧਰੀ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਜ਼ਿਲ੍ਹਾ ਜਲੰਧਰ ਦੇ ਵੱਖਵੱਖ ਕਾਲਜਾਂ ਦੇ ਵਲੰਟੀਅਰਜ਼ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।ਡੀਏਵੀ ਕਾਲਜ ਜਲੰਧਰ ਤੋਂ ਰੈੱਡ ਰਿਬਨ ਕਲੱਬ ਅਤੇ ਐੱਨ.ਐੱਸ.ਐੱਸ ਵਲੰਟੀਅਰ ਸਿਮਰਨਜੀਤ ਕੌਰ ਅਤੇ ਸਿਮਨ ਮਹਿਮੀ (ਕਲਾਸ ਬੀਏ, ਸਮੈਸਟਰ ਪਹਿਲਾ) ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਮਰਨਜੀਤ ਕੌਰ ਨੇ ਸਲੋਗਨ ਰਾਈਟਿੰਗ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਸਿਮਨ ਮਹਿਮੀ ਨੂੰ ਹੌਸਲਾ ਅਫ਼ਜਾਈ ਸਨਮਾਨ ਪ੍ਰਾਪਤ ਹੋਇਆ। ਕਾਲਜ ਦੇ ਸੀਨੀਅਰ ਵਾਈਸ ਪ੍ਰਿੰਸੀਪਲ ਡਾ. ਕੁੰਵਰ ਰਾਜੀਵ ਨੇ ਜਿੱਥੇ ਇਹਨਾਂ ਦੋਹਾਂ ਵਲੰਟੀਅਰਜ਼ ਨੂੰ ਆਪਣੇ ਪਹਿਲੇ ਮੁਕਾਬਲੇ ਵਿੱਚ ਭਾਗੀਦਾਰੀ ਕਰਨ ਅਤੇ ਉਸ ਵਿੱਚ ਵਧੀਆ ਪ੍ਰਦਰਸ਼ਨ ਲਈ ਵਧਾਈ ਦਿੱਤੀ, ਉਥੇ ਉਹਨਾਂ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਵਿੱਚ ਸ਼ਿਰਕਤ ਕਰਨੀ ਹੀ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਉਹਨਾਂ ਨੇ ਵਲੰਟੀਅਰਜ਼ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਭਵਿੱਖ ਵਿੱਚ ਵੀ ਅਜਿਹੇ ਮੁਕਾਬਲਿਆਂ ਵਿੱਚ ਇਵੇਂ ਹੀ ਲਗਨ ਤੇ ਮਿਹਨਤ ਨਾਲ ਭਾਗੀਦਾਰੀ ਕਰਦੇ ਰਹੋਗੇ ਤਾਂ ਤੁਹਾਡੀ ਇਹ ਕਲਾ ਹੋਰ ਉਭਰ ਕੇ ਸਾਹਮਣੇ ਆਵੇਗੀ। ਰੈੱਡ ਰਿਬਨ ਕਲੱਬ ਅਤੇ ਐੱਨ ਐੱਸ ਐੱਸ ਦੇ ਇੰਚਾਰਜ ਡਾ. ਸਾਹਿਬ ਸਿੰਘ ਨੇ ਜਿੱਥੇ ਆਪਣੇ ਇਹਨਾਂ ਨਵੇਂ ਵਲੰਟੀਅਰਜ਼ ਦੀ ਪ੍ਰਾਪਤੀ ਉੱਪਰ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕੀਤਾ, ਉੱਥੇ ਉਹਨਾਂ ਨੇ ਸੀਨੀਅਰ ਵਾਈਸ ਪ੍ਰਿੰਸੀਪਲ ਡਾ. ਕੁੰਵਰ ਰਾਜੀਵ ਦੁਆਰਾ,ਵਲੰਟੀਅਰਜ਼ ਦੀ ਹੌਸਲਾ ਅਫ਼ਜ਼ਾਈ ਲਈ ਕਹੇ ਸਾਰਥਕ ਤੇ ਊਰਜਾਵਾਨ ਸ਼ਬਦਾਂ ਲਈ, ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੋ. ਮੈਡਮ ਸੋਨਿਕਾ ਦਾਨੀਆ ਅਤੇ ਕਾਲਜ ਰਜਿਸਟਰਾਰ ਪ੍ਰੋ. ਅਸ਼ੋਕ ਕਪੂਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
---------------
ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ