
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਨਵੰਬਰ (ਹਿੰ. ਸ.)। ਡਿਪਟੀ ਕਮਿਸ਼ਨਰ ਮੋਹਾਲੀ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਹਾਲੀ ਵੱਲੋਂ ਮਾਸ ਕਾਂਊਸਲਿੰਗ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਮਿਤੀ 13-11-2025 ਨੂੰ ਮੋਹਾਲੀ ਜਿਲ੍ਹੇ ਦੇ 6 ਸਕੂਲਾਂ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ, ਮਨੋਲੀ, ਸਰਕਾਰੀ ਹਾਈ ਸਕੂਲ, ਫੇਜ਼-5, ਸਰਕਾਰੀ
ਹਾਈ ਸਕੂਲ, ਫੇਜ਼-6, ਸਰਕਾਰੀ ਹਾਈ ਸਕੂਲ ਮੋਲੀ ਬੇਦਵਾਨ, ਸਰਕਾਰੀ ਹਾਈ ਸਕੂਲ ਰਾਮਗੜ੍ਹ ਰੁੜਕੀ, ਸਰਕਾਰੀ ਹਾਈ ਸਕੂਲ, ਧਰਮਗੜ੍ਹ ਵਿੱਚ ਮਾਸ ਕਾਂਊਸਲਿੰਗ ਕੀਤੀ ਗਈ ।
ਇਸ ਵਿੱਚ 10ਵੀਂ ਅਤੇ 12ਵੀਂ ਤੋੱ ਬਾਅਦ ਵਿਦਿਆਰਥੀਆਂ ਲਈ ਵੱਖ-ਵੱਖ ਖੇਤਰਾਂ ਵਿੱਚ ਉਪਲਬਧ ਕਰੀਅਰ ਮੌਕਿਆਂ ਅਤੇ ਸਵੈ ਰੋਜ਼ਗਾਰ ਬਾਰੇ ਕਿੱਤਾ ਮਾਹਿਰਾਂ ਵੱਲੋਂ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਵਿੱਚ 614 ਵਿਦਿਆਰਥੀਆਂ ਨੇ ਭਾਗ ਲਿਆ ਤੇ ਇਹ ਪ੍ਰੋਗਰਾਮ ਪੂਰੇ ਨਵੰਬਰ ਮਹੀਨਾ ਜਾਰੀ ਰਹੇਗਾ ਤਾਂ ਜੋ ਵੱਧ ਤੋਂ ਵੱਧ ਸਕੂਲਾਂ ਵਿੱਚ ਮਾਸ ਕਾਊਂਸਲਿੰਗ ਪ੍ਰੋਗਰਾਮ ਕੀਤਾ ਜਾ ਸਕੇ ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ