ਪੈੱਟ ਸ਼ਾਪ ਅਤੇ ਡਾਗ ਬਰੀਡਰਾਂ ਵਲੋਂ ਰਜਿਸਟਰੇਸ਼ਨ ਕਰਵਾਉਣਾ ਲਾਜਮੀ: ਡਿਪਟੀ ਕਮਿਸ਼ਨਰ
ਫ਼ਤਹਿਗੜ੍ਹ ਸਾਹਿਬ, 14 ਨਵੰਬਰ (ਹਿੰ. ਸ.)। ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਜਿੰਨੀਆਂ ਵੀ ਪੈੱਟ ਸ਼ੋਪ ਅਤੇ ਡੋਗ ਬਰੀਡਰ ਹਨ ਜੋ ਕਿ ਵੇਚ ਅਤੇ ਖਰ
ਪੈੱਟ ਸ਼ਾਪ ਅਤੇ ਡਾਗ ਬਰੀਡਰਾਂ ਵਲੋਂ ਰਜਿਸਟਰੇਸ਼ਨ ਕਰਵਾਉਣਾ ਲਾਜਮੀ: ਡਿਪਟੀ ਕਮਿਸ਼ਨਰ


ਫ਼ਤਹਿਗੜ੍ਹ ਸਾਹਿਬ, 14 ਨਵੰਬਰ (ਹਿੰ. ਸ.)। ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਜਿੰਨੀਆਂ ਵੀ ਪੈੱਟ ਸ਼ੋਪ ਅਤੇ ਡੋਗ ਬਰੀਡਰ ਹਨ ਜੋ ਕਿ ਵੇਚ ਅਤੇ ਖਰੀਦ ਦਾ ਕੰਮ ਕਰਦੇ ਹਨ ਓਹਨਾਂ ਲਈ ਪਸ਼ੂ ਭਲਾਈ ਬੋਰਡ ਪੰਜਾਬ ਨਾਲ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ।

ਉਹਨਾਂ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ ਸਾਹਿਬ ਵਿੱਚ 12 ਡਾਗ ਬਰੀਡਰਜ਼ ਵਲੋਂ ਰਜਿਸਟਰੇਸ਼ਨ ਕਰਵਾਈ ਜਾ ਚੁੱਕੀ ਹੈ ਅਤੇ ਉਹਨਾਂ ਨੂੰ ਇਹ ਰਜਿਸਟਰੇਸ਼ਨ ਸਰਟੀਫਿਕੇਟ ਆਪਣੇ ਸੈਂਟਰ ਦੀ ਪ੍ਰਮੁੱਖ ਥਾਂ ਤੇ ਲਗਾਉਣ ਬਾਰੇ ਹਦਾਇਤਾਂ ਹਨ।

ਉਨ੍ਹਾਂ ਜਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਪਾਲਤੂ ਜਾਨਵਰ ਜਿਵੇਂ ਕਿ ਕਤੂਰੇ, ਬਿੱਲੀ, ਖਰਗੋਸ਼, ਪੈੱਟ ਪੰਛੀ ਆਦਿ ਕੇਵਲ ਪਸੂ ਭਲਾਈ ਬੋਰਡ, ਪੰਜਾਬ ਨਾਲ ਰਜਿਸਟਰਡ ਪੈੱਟ ਸ਼ਾਪ ਅਤੇ ਡਾਗ ਬਰੀਡਰਜ਼ ਤੋਂ ਹੀ ਖਰੀਦ ਕਰਨ।

ਵਿਭਾਗ ਦੇ ਡਾਇਰੈਕਟਰ ਡਾ: ਪਰਮਦੀਪ ਸਿੰਘ ਵਾਲੀਆ ਵਲੋਂ ਦੱਸਿਆ ਗਿਆ ਕਿ ਇਹ ਕਾਨੂੰਨ ਪੈੱਟਸ ਦੀ ਆਨ ਲਾਈਨ ਖਰੀਦ ਫਰੋਖਤ 'ਤੇ ਵੀ ਲਾਗੂ ਹੁੰਦਾ ਹੈ ਅਤੇ ਇਸ ਨਾਲ ਪੈੱਟ ਬਰੀਡਿੰਗ ਅਤੇ ਖਰੀਦ ਫਰੋਖਤ ਦੌਰਾਨ ਅਨੈਤਿਕ ਤੌਰ ਤਰੀਕੇ ਨੂੰ ਨਿਯੰਤ੍ਰਿਤ ਕੀਤਾ ਜਾ ਸਕੇਗਾ।

ਪਸੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ, ਡਾ: ਗੁਰਦਰਸ਼ਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਕਿ ਡਾ: ਗੁਲਜ਼ਾਰ ਮਤਾਣੀਆ, ਸਹਾਇਕ ਡਾਇਰੈਕਟਰ ਨੂੰ ਪਸੂ ਭਲਾਈ ਬੋਰਡ ਪੰਜਾਬ ਅਧੀਨ ਰਜਿਸਟਰਡ ਪੈੱਟ ਸ਼ਾਪ ਅਤੇ ਡਾਗ ਬਰੀਡਿੰਗ ਸੈਂਟਰਾਂ ਦਾ ਨਿਰੀਖਣ ਕਰਨ ਅਤੇ ਮਹੀਨਾਵਾਰ ਰਿਪੋਰਟ ਸਰਕਾਰ ਨੂੰ ਭੇਜਣ ਵਾਸਤੇ ਜਿਲ੍ਹੇ ਦਾ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜੇਕਰ ਕੋਈ ਰਜਿਸਟ੍ਰੇਸ਼ਨ ਤੋਂ ਬਗੈਰ ਗੈਰ ਕਾਨੂੰਨੀ ਤਰੀਕੇ ਨਾਲ ਇਹ ਕਾਰੋਬਾਰ ਕਰਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਬਣਦਾ ਜੁਰਮਾਨਾ ਲਗਾਇਆ ਜਾਵੇਗਾ। ਪੈੱਟ ਸ਼ਾਪਸ ਅਤੇ ਡਾਗ ਬਰੀਡਰ ਨੂੰ ਅਪੀਲ ਹੈ ਕਿ ਰਜਿਸਟਰੇਸ਼ਨ ਕਰਵਾਉਣ ਵਾਸਤੇ ਨੇੜੇ ਦੇ ਵੈਟਨਰੀ ਹਸਪਤਾਲ ਜਾਂ ਡਿਸਪੈਂਸਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande