
ਮੋਗਾ, 15 ਨਵੰਬਰ (ਹਿੰ. ਸ.)। ਹੁਡਾਈ ਦੀ ਆਈ 20 ਕਾਰ ਅਤੇ ਟਰੱਕ ਦੀ ਟੱਕਰ ਵਿਚ ਦੋ ਲੋਕ ਜ਼ਖਮੀ ਹੋ ਗਏ ਅਤੇ ਇਕ ਦੀ ਮੌਤ ਹੋ ਗਈ। ਇਹ ਆਈ 20 ਕਾਰ ਲੁਧਿਆਣਾ ਤੋਂ ਆ ਰਹੀ ਸੀ ਕਿ ਸੜਕ ਦੇ ਹੇਠਾਂ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਜਾਣਕਾਰੀ ਦਿੰਦੇ ਹੋਏ ਐਸ. ਐਚ. ਓ. ਗੁਰਵਿੰਦਰ ਭੁੱਲਰ ਨੇ ਦੱਸਿਆ ਕਿ ਇਹ ਟਰੱਕ ਫਿਰੋਜ਼ਪੁਰ ਵੱਲ੍ਹ ਸੜਕ ਦੇ ਹੇਠਾਂ ਖੜ੍ਹਾ ਸੀ।
ਇਕ ਤੇਜ਼ ਰਫ਼ਤਾਰ ਆਈ 20 ਕਾਰ ਪਿਛੇ ਤੋਂ ਟਰੱਕ ਨਾਲ ਟਕਰਾ ਗਈ, ਜਿਸ ਵਿਚ ਜ਼ੀਰਾ ਦੇ ਰਹਿਣ ਵਾਲੇ ਹਕੀਮ ਸਿੰਘ ਦੀ ਮੌਤ ਹੋ ਗਈ ਅਤੇ ਘੇਬੀ ਰੋਪ ਦੇ ਰਹਿਣ ਵਾਲੇ ਦੋ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੋਗਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ