ਗੁਰਦਾਸਪੁਰ ਵਿਖੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ
ਗੁਰਦਾਸਪੁਰ 17 ਨਵੰਬਰ (ਹਿੰ. ਸ.)। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨੋਡਲ ਅਫਸਰ ਤੰਬਾਕੂ ਕੰਟਰੋਲ ਪ੍ਰੋਗਰਾਮ ਡਾਕਟਰ ਮਮਤਾ ਵਾਸੁਦੇਵ ਵੱਲੋਂ ਦੱਸਿਆ ਕਿ ਵੱਖ ਵੱਖ ਬਲਾਕਾ ਤੰਬਾਕੂ ਐਕਟੀਵਿਟੀ ਚਲਾਈ ਗਈ ਹੈ। ਉਨ੍ਹਾਂ ਦਸਿਆ ਕਿ ਬੀੜੀ, ਸਿਗਰਟ, ਤੰਬਾਕੂ ਆਦਿ ਖਾਣ ਨਾ
ਗੁਰਦਾਸਪੁਰ ਵਿਖੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤੇ ਜਾਣ ਦਾ ਦ੍ਰਿਸ਼।


ਗੁਰਦਾਸਪੁਰ 17 ਨਵੰਬਰ (ਹਿੰ. ਸ.)। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨੋਡਲ ਅਫਸਰ ਤੰਬਾਕੂ ਕੰਟਰੋਲ ਪ੍ਰੋਗਰਾਮ ਡਾਕਟਰ ਮਮਤਾ ਵਾਸੁਦੇਵ ਵੱਲੋਂ ਦੱਸਿਆ ਕਿ ਵੱਖ ਵੱਖ ਬਲਾਕਾ ਤੰਬਾਕੂ ਐਕਟੀਵਿਟੀ ਚਲਾਈ ਗਈ ਹੈ। ਉਨ੍ਹਾਂ ਦਸਿਆ ਕਿ ਬੀੜੀ, ਸਿਗਰਟ, ਤੰਬਾਕੂ ਆਦਿ ਖਾਣ ਨਾਲ ਟੀ ਬੀ, ਕੈਂਸਰ ਅਤੇ ਹੋਰ ਘਾਤਕ ਬੀਮਾਰੀਆ ਹੁੰਦੀਆਂ ਹਨ।

ਸਿਗਰਟ ਨੋਸ਼ੀ ਤੁਹਾਡੇ ਫੇਫੜੇ, ਦਿਲ ਅਤੇ ਸ਼ਰੀਰ ਦੇ ਹੋਰ ਅੰਗਾਂ ਨੂੰ ਨੁਕਸਾਨ ਪਹੁਚਾਦੀਆ ਹਨ। ਸਿਗਰਟ ਪੀਣ ਨਾਲ ਫੇਫੜਿਆਂ ਦੇ ਸਕ੍ਰਮਣ ਤੇ ਬਿਮਾਰੀਆ ਦਾ ਖਤਰਾ ਵਧ ਸਕਦਾ ਹੈ ਅਤੇ ਸ਼ਰੀਰ ਦੇ ਰੋਗਾ ਨਾਲ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ। ਜੋ ਆਦਮੀ ਸਿਗਰਟ ਪੀਦਾ ਉਸਦਾ ਧੂੰਆ ਹਵਾ ਵਿੱਚ ਫੈਲਦਾ ਹੈ ਉਹ ਧੂੰਆ ਬਹੁਤ ਘਾਤਕ ਹੁੰਦਾ ਹੈ। ਪਰਿਵਾਰ ਦੇ ਜੀਆਂ ਅਤੇ ਬਾਹਰਲੇ ਲੋਕਾ ਤੇ ਇਸ ਦਾ ਬਹੁਤ ਮਾੜਾ ਅਸਰ ਪੈਂਦਾ ਹੁੰਦਾ ਹੈ।

ਸਰਕਾਰ ਵਲੋਂ ਪਬਲਿਕ ਪਲੇਸ ਤੇ ਸਿਗਰਟ ਪੀਣਾ ਮਨਾ ਹੈ ਜੋ ਕੋਈ ਵੀ ਪਬਲਿਕ ਪਲੇਸ ਤੇ ਸਿਗਰਟ ਪੀਦਾ ਫੜਿਆ ਜਾਂਦਾ ਹੈ ਉਸਨੂੰ ਸਰਕਾਰ ਦੀਆ ਹਦਾਇਤਾਂ ਅਨੁਸਾਰ 20 ਰੁਪਏ ਤੋਂ ਲੈ ਕੇ 500 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਸਰਕਾਰੀ ਨੀਤੀ ਅਨੁਸਾਰ ਜਨਤਕ ਥਾਵਾਂ 'ਤੇ ਤੰਬਾਕੂ ਨੋਸ਼ੀ ਕਰਨ ਵਾਲੇ ਦੇ ਚਲਾਨ ਕੱਟੇ ਜਾ ਰਹੇ ਹਨ। ਇਹ ਪ੍ਰਕਿਰਿਆ ਜਾਰੀ ਰਹੇਗੀ। ਇਸ ਮੌਕੇ ਸਿਗਰਟ ਪੀਣ ਵਾਲੇ ਬੰਦਿਆ ਦੇ ਚਲਾਨ ਵੀ ਕੱਟੇ ਗਏ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande